ਇਹ ਕੌਣ ਐ, ਧਰਮਸ਼ਾਲਾ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਵਾਲਾ ! ,,,,

Advertisement
Spread information

ਕੈਬਨਿਟ ਮੰਤਰੀ ਮੀਤ ਹੇਅਰ ਦੇ ਉੱਦਮ ਸਦਕਾ ਸ਼ਹਿਰ ਦੇ ਵਿਕਾਸ ਕੰਮ ਜਾਰੀ: ਚੇਅਰਮੈਨ ਰਾਮ ਤੀਰਥ ਮੰਨਾ

ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦੈ, ਸਿਲੈਕਟਿਡ ਵਿਅਕਤੀ ਨੂੰ ਇਲੈਕਟਿਡ ਦੇ ਕੰਮਾਂ ‘ਚ ਦਖਲ ਨਹੀਂ ਦੇਣਾ ਚਾਹੀਦਾ-ਨੀਰਜ਼ ਜਿੰਦਲ   ਹਰਿੰਦਰ ਨਿੱਕਾ , ਬਰਨਾਲਾ, 20 ਜੁਲਾਈ 2023
     ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਮਤੀਰਥ ਮੰਨਾ ਵੱਲੋਂ ਸ਼ਹਿਰ ਦੇ ਵਾਰਡ  ਨੰਬਰ 15 ਦੀ ਧਰਮਸ਼ਾਲਾ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਤੋਂ ਬਾਅਦ ਸ਼ਹਿਰ ਦੀ ਰਾਜਸੀ ਫਿਜ਼ਾ ‘ਚ ਇੱਕ ਵਾਰ ਫਿਰ ਤੂਫਾਨ ਆ  ਗਿਆ। ਵਾਰਡ ਦੀ ਕੌਂਸਲਰ ਸਰੋਜ਼ ਰਾਣੀ , ਉਨਾਂ ਦੇ ਬੇਟੇ ‘ਤੇ ਭਾਜਪਾ ਯੁਵਾ ਮੋਰਚਾ ਦੇ ਸੂਬਾਈ ਮੀਤ ਪ੍ਰਧਾਨ ਨੀਰਜ਼ ਜਿੰਦਲ ਨੇ ਰਾਮਤੀਰਥ ਮੰਨਾ ਉੱਪਰ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਰਾਮ ਤੀਰਥ ਮੰਨਾ , ਕੌਣ ਹੁੰਦੈ, ਨਗਰ ਕੌਂਸਲ ਦੇ ਕੰਮਾਂ ਦੀ ਸ਼ੁਰੂਆਤ ਕਰਵਾਉਣ ਵਾਲਾ, ਨਾ ਉਹ ਨਗਰ ਕੌਂਸਲ ਦਾ ਕੌਂਸਲਰ , ਨਾ ਪ੍ਰਧਾਨ, ਨਾ ਈ.ੳ. ਤੇ ਨਾ ਹੀ ਕੋਈ ਜੇ.ਈ ਹੈ, ਉਹ ਕਿਸ ਹੈਸੀਅਤ ਵਿੱਚ ਕੰਮ ਸ਼ੁਰੂ ਕਰਵਾ ਸਕਦਾ ਹੈ। ਨੀਰਜ ਜਿੰਦਲ ਨੇ ਕਿਹਾ ਕਿ ਰਾਮ ਤੀਰਥ ਲੋਕਾਂ ਦਾ ਚੁਣਿਆ ਨੁਮਾਇੰਦਾ ਨਹੀ, ਉਹ ਸਰਕਾਰ ਦੀ ਰਹਿਮਤ, ਕ੍ਰਿਪਾ ਦ੍ਰਿਸ਼ਟੀ ਨਾਲ ਹੀ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਥਾਪਿਆ ਗਿਆ ਹੈ। ਇਸ ਲਈ, ਉੋਸ ਨੂੰ ਨਗਰ ਸੁਧਾਰ ਟਰੱਸਟ ਦੀ ਸੀਮਾ ਵਿੱਚ ਰਹਿ ਕੇ, ਆਪਣਾ ਕੰਮ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਨਗਰ ਸੁਧਾਰ ਦੀ ਮਾੜੀ ਵਿੱਤੀ ਹਾਲਤ ਨੂੰ ਸੁਧਾਰ ਕਰਨ ਤੇ ਜ਼ੋਰ ਲਾਉਣਾ ਚਾਹੀਦਾ ਹੈੇ , ਕਿਉਂਕਿ ਟਰੱਸਟ ਕੋਲ ਤਾਂ ਆਪਣੇ ਮੁਲਾਜਮਾਂ ਨੂੰ ਤਨਖਾਹ ਦੇਣ ਲਈ ਧੇਲਾ ਨਹੀਂ ਹੈ।                                      ਭਾਜਪਾ ਆਗੂ ਨੀਰਜ਼ ਜਿੰਦਲ ਨੇ ਕਿਹਾ ਕਿ ਇੱਕ ਪਾਸੇ, ਮੁੱਖ ਮੰਤਰੀ ਭਗਵੰਤ ਮਾਨ , ਸੂਬੇ ਦੇ ਗਵਰਨਰ ਦੀ ਦਖਲਅੰਦਾਜੀ ਦੇ ਸੰਦਰਭ ਵਿੱਚ ਆਖਦੈ , ਕਿ ਸਿਲੈਕਟਿਡ ਵਿਅਕਤੀ ਨੂੰ ਇਲੈਕਟਿਡ ਵਿਅਕਤੀ ਦੇ ਕੰਮਾਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ, ਫਿਰ ਉਨ੍ਹਾਂ ਦਾ ਇਹ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ (ਸਿਲੈਕਟਿਡ) ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਨੂੰ ਵੀ ਅਜਿਹਾ ਕਰਨ ਤੋਂ ਵਰਜਣ ।                                                                                                               ਕੌਂਸਲਰ ਸਰੋਜ਼ ਰਾਣੀ ਨੇ ਕਿਹਾ ਕਿ ਮੇਰੇ ਵਾਰਡ ਦੀ ਧਰਮਸ਼ਾਲਾ ਲਈ ,ਸਰਕਾਰ ਨੇ 2 ਲੱਖ ਰੁਪਏ ਲਾਉਣ ਦਾ ਫੈਸਲਾ ਕੀਤਾ ਹੈ, ਇਹ ਬੜੀ ਚੰਗੀ ਗੱਲ ਐ, ਤੇ ਮੈਂ ਵਾਰਡ ਦੀ ਕੌਂਸਲਰ ਹੋਣ ਦੇ ਨਾਤੇ, ਮੁੱਖ ਮੰਤਰੀ ਭਗਵੰਤ ਮਾਨ ,ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਦਾ ਧੰਨਵਾਦ ਕਰਦੀ ਹਾਂ। ਪਰੰਤੂ ਸਰਕਾਰ ਨੂੰ ਅਜਿਹੇ ਫੋਕੀ ਸ਼ੋਹਰਤ ਲਈ ਘੁੰਮਦੇ ਫਿਰਦੇ ਆਗੂਆਂ ਨੂੰ ਉਨਾਂ ਦੀ ਅਸਲੀ ਡਿਊਟੀ ਸਮਝਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਧਰਮਸ਼ਾਲਾ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ, ਵਾਰਡ ਦੀ ਕੌਂਸਲਰ ਨੂੰ ਸੱਦਾ ਤੱਕ ਨਹੀਂ ਦਿੱਤਾ ਗਿਆ। ਨਗਰ ਕੌਂਸਲ ਦਾ ਪ੍ਰਧਾਨ, ਈ.ੳ. ਜਾਂ ਕੋਈ ਹੋਰ ਅਧਿਕਾਰੀ ਵੀ ਉੱਥੇ ਮੌਜੂਦ ਨਹੀਂ ਸੀ। ਉਨਾਂ ਕਿਹਾ ਕਿ ਚੇਅਰਮੈਨ ਮੰਨਾ ਤਾਂ ਇੱਥੇ, ਤੂੰ ਕੌਣ! ਮੈਂ ਖਾਹਮਖਾਹ ਬਣ ਕੇ ਹੀ ਪਹੁੰਚਿਆ। ਇਹ ਗੱਲ ਨੈਤਿਕ ਤੌਰ ਤੇ ਵੀ ਚੰਗੀ ਨਹੀਂ ਲੱਗਦੀ। ਉਨਾਂ ਕਿਹਾ ਕਿ ਕਿੰਨਾਂ ਚੰਗਾ ਹੁੰਦਾ ਜੇ ਸਾਡੇ ਇਲਾਕੇ ਦਾ ਮੰਤਰੀ ਮੀਤ ਹੇਅਰ , ਜਾਂ ਜਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਬਾਠ, ਕੰਮ ਸ਼ੁਰੂ ਕਰਵਾਉਂਦਾ ਤੇ ਸਾਨੂੰ ਵੀ, ਉੱਥੇ ਬੁਲਾਉਂਦਾ। ਪਰ ਅਜਿਹੀਆਂ ਗੱਲਾਂ ਸਰਕਾਰ ਅਤੇ ਸਾਡੇ ਇਲਾਕੇ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਦਿੱਖ ਨੂੰ ਧੁੰਦਲਾ ਕਰਦੀਆਂ ਹਨ।

     ਜਿਕਰਯੋਗ ਹੈ ਕਿ ਲੰਘੀ ਕੱਲ੍ਹ ਹੀ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਰਾਮ ਤੀਰਥ ਮੰਨਾ ਨੇ 2 ਲੱਖ ਰੁਪਏ ਦੀ ਗ੍ਰਾਂਟ ਨਾਲ ਸ਼ਹਿਰ ਦੇ ਵਾਰਡ ਨੰਬਰ 15 ਦੀ ਧਰਮਸ਼ਾਲਾ ਦੋ ਦਰਵਾਜ਼ੇ ਵਿੱਚ ਅਧੂਰੇ ਪਏ ਕੰਮਾਂ ਦੀ ਸ਼ੁਰੂਆਤ ਕਰਵਾਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ-ਸ਼ਹਿਰਾਂ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ ਤੇ ਸਰਕਾਰ ਦੇ ਪਹਿਲੇ ਸਾਲਾਂ ਦੌਰਾਨ ਵੱਡੇ ਪੱਧਰ ’ਤੇ ਫੰਡ ਜਾਰੀ ਕਰਕੇ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਂਦੇ ਦਿਨੀਂ ਵਿਕਾਸ ਦੇ ਹੋਰ ਵੀ ਕੰਮ ਸ਼ੁਰੂ ਕਰਵਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿਉਂਸਪਲ ਕੌਂਸਲਰ ਮਲਕੀਤ ਸਿੰਘ, ਸਤਿੰਦਰਪਾਲ ਗੁਪਤਾ, ਸੁਖਜਿੰਦਰ ਸਿੰਘ, ਲਵਪ੍ਰੀਤ ਦੀਵਾਨਾ, ਗੁਰਦੁਆਰਾ ਰਵਿਦਾਸੀਆ ਸਿੰਘ ਸਭਾ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ, ਜਨਰਲ ਸਕੱਤਰ ਪ੍ਰਗਟ ਸਿੰਘ, ਗੁਰਮੇਲ ਸਿੰਘ, ਖਜ਼ਾਨਚੀ ਬਲਵਿੰਦਰ ਸਿੰਘ ਨਿੱਕਾ, ਮੈਂਬਰ ਨਿਰਭੈ ਸਿੰਘ, ਸੁਖਦੇਵ ਸਿੰਘ ਕੌਲਧਰ, ਗੁਰਮੇਲ ਸਿੰਘ ਸੱਲ੍ਹਣ, ਹਰਦੀਪ ਸਿੰਘ ਸੱਲ੍ਹਣ, ਸੁਖਦੇਵ ਸਿੰਘ ਸੱਲ੍ਹਣ ਆਦਿ ਵੀ ਮੌਜੂਦ ਸਨ।

Advertisement
Advertisement
Advertisement
Advertisement
Advertisement
error: Content is protected !!