ਬਾਜ਼ਾਰ ਨਾਲੋਂ 60 ਤੋਂ 70 ਫ਼ੀਸਦੀ ਘੱਟ ਰੇਟਾਂ ਉੱਤੇ ਕਰਵਾਏ ਜਾ ਸਕਦੇ ਹਨ ਟੈਸਟ- ਸਿਵਲ ਸਰਜਨ ਔਲਖ
ਰਘਵੀਰ ਹੈਪੀ , ਬਰਨਾਲਾ, 21 ਅਪ੍ਰੈਲ 2023
ਸਿਵਲ ਹਸਪਤਾਲ ਬਰਨਾਲਾ ਵਿਖੇ ਚੱਲ ਰਹੀ ਕ੍ਰਿਸਨਾ ਚੈਰੀਟੇਬਲ ਲੈਬ ਰਾਹੀਂ ਮਰੀਜ਼ਾਂ ਨੂੰ ਸਿਹਤ ਟੈਸਟ ਸਸਤੇ ਰੇਟਾਂ ਵਿੱਚ ਕਰਵਾਉਣ ਦੀ ਸਹੂਲਤ ਮਿਲ ਰਹੀ ਹੈ। ਇਸ ਸਹੂਲਤ ਦਾ ਲਾਹਾ ਲੈਂਦਿਆਂ ਹੁਣ ਤੱਕ 1250 ਲੋਕਾਂ ਦੇ ਸੀ. ਟੀ ਸਕੈਨ ਅਤੇ 1500 ਹੋਰ ਸਿਹਤ ਸਬੰਧੀ ਟੈਸਟ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸ ਸਾਲ ਜਨਵਰੀ ਮਹੀਨੇ ਵਿੱਚ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਯਤਨਾਂ ਸਦਕਾ ਕ੍ਰਿਸਨਾ ਚੈਰੀਟੇਬਲ ਲੈਬ ਦੀ ਸ਼ੁਰੂਆਤ ਕੀਤੀ ਗਈ ਸੀ। ਸਿਵਲ ਹਸਪਤਾਲ ਬਰਨਾਲਾ ਦੇ ਐਮਰਜੰਸੀ ਦੇ ਪਿਛਲੇ ਪਾਸੇ ਸਥਿਤ ਇਸ ਲੈਬ ਵਿੱਚ ਸਾਰੇ ਮਿਆਰੀ ਟੈਸਟ ਬਹੁਤ ਹੀ ਵਾਜਬ ਰੇਟਾਂ ਉੱਤੇ ਕੀਤੇ ਜਾਂਦੇ ਹਨ।
ਸਿਵਲ ਸਰਜਨ ਡਾ ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸੀ. ਟੀ. ਸਕੈਨ ਦੀ ਸੁਵਿਧਾ 24 ਘੰਟੇ ਅਤੇ ਹਫਤੇ ਦੇ ਸੱਤੋਂ ਦਿਨ ਉਪਲਬੱਧ ਹੈ । ਸੀ. ਟੀ. ਸਕੈਨ ਦੀ ਨਵੀਨਤਮ ਤਕਨੋਲੋਜੀ ਕ੍ਰਿਸਨਾ ਲੈਬ ਵਿਖੇ ਉਪਲਬੱਧ ਹੈ ਜਿਸ ਦਾ ਇਸਤੇਮਾਲ ਐਕਸੀਡੈਂਟ ਜਾਂ ਹੋਰ ਕੇਸਾਂ ਵਿੱਚ ਹੁੰਦਾ ਹੈ । ਉਹਨਾਂ ਵਧੇਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਕੀ ਦੇ ਲੈਬ ਟੈਸਟ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਤੱਕ ਕੀਤੇ ਜਾਂਦੇ ਹਨ। ਇਨ੍ਹਾਂ ਵਿਚੋਂ ਕਈ ਟੈਸਟ ਕ੍ਰਿਸਨਾ ਲੈਬ ਬਰਨਾਲਾ ਵਿਖੇ ਹੀ ਹੋ ਜਾਂਦੇ ਹਨ ਅਤੇ ਉਹਨਾਂ ਦੀ ਰਿਪੋਰਟ 2 ਤੋਂ 3 ਘੰਟਿਆਂ ਦੇ ਵਿੱਚ ਮਰੀਜ਼ਾਂ ਨੂੰ ਦੇ ਦਿੱਤੀ ਜਾਂਦੀ ਹੈ। ਜਿਹੜੇ ਟੈਸਟਾਂ ਦੀ ਸੁਵਿਧਾ ਕ੍ਰਿਸਨਾ ਲੈਬ ਬਰਨਾਲਾ ਸਿੱਖੇ ਉਪਲਬੱਧ ਨਹੀਂ ਹੈ ਉਹਨਾਂ ਟੈਸਟਾਂ ਦੇ ਨਮੂਨੇ ਕ੍ਰਿਸਨਾ ਲੈਬ ਮੋਹਾਲੀ ਵਿਖੇ ਭੇਜੇ ਜਾਂਦੇ ਹਨ ਅਤੇ ਉਹਨਾਂ ਦੇ ਰਿਪੋਰਟ ਮਰੀਜ਼ਾਂ ਨੂੰ ਅਗਲੇ ਦਿਨ ਦਿੱਤੀ ਜਾਂਦੀ ਹੈ।
ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ ਬਰਨਾਲਾ ਡਾ ਤਪਿੰਦਰਜੋਤ ਕੌਸ਼ਲ ਨੇ ਦੱਸਿਆ ਕਿ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਉੱਤੇ ਟੈਸਟ ਕੀਤੇ ਜਾਂਦੇ ਹਨ ਜਿਸਦਾ ਬਾਜ਼ਾਰ ਨਾਲੋਂ 60 ਤੋਂ 70 ਫ਼ੀਸਦੀ ਰੇਟ ਦਾ ਫਰਕ ਹੁੰਦਾ ਹੈ। ਉਹਨਾਂ ਦੱਸਿਆ ਕਿ ਜਿਹੜਾ ਵਿਟਾਮਿਨ ਡੀ ਦਾ ਟੈਸਟ ਪ੍ਰਾਇਵੇਟ ਚ ਰੁ 500 ਦਾ ਹੁੰਦਾ ਉਹ ਟੇਟ੍ਸ ਕ੍ਰਿਸਨਾ ਲੈਬ ਵਿੱਚ ਕੇਵਲ ਰੁ 290 ਵਿੱਚ ਹੁੰਦਾ ਹੈ । ਇਸੇ ਤਰ੍ਹਾਂ ਤਿੰਨ ਮਹੀਨੇ ਦੀ ਸ਼ੁਗਰ ਦਾ ਟੇਟ੍ਸ, ਥੈਰੋਈਡ ਟੈਸਟ, ਲੀਵਰ ਫੰਕਸ਼ਨ ਟੈਸਟ, ਗੁਰਦੇ ਦੇ ਟੈਸਟ, ਗਾਰਬਵਤੀ ਔਰਤਾਂ ਦੇ ਟੈਸਟ, ਔਰਤਾਂ ਦੀ ਬਿਮਾਰੀਆਂ ਦੇ ਸਾਰੇ ਟੈਸਟ, ਅਤੇ ਹੋਰ ਸਾਰੇ ਤਰੀਕੇ ਦੇ ਟੈਸਟ ਬਹੁਤ ਹੀ ਘੱਟ ਰੇਟਾਂ ਉੱਤੇ ਕੀਤੇ ਜਾਂਦੇ ਹਨ । ਉਹਨਾਂ ਦੱਸਿਆ ਕਿ ਵਧੇਰੀ ਜਾਣਕਾਰੀ ਲਈ ਕ੍ਰਿਸਨਾ ਚੈਰੀਟੇਬਲ ਲੈਬ ਦੇ ਫੋਨ ਨੰਬਰ 87930-27809 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
ਲੋਕ ਕ੍ਰਿਸਨਾ ਚੈਰੀਟੇਬਲ ਲੈਬ ਵਿਖੇ ਟੈਸਟਾਂ ਦਾ ਲਾਹਾ ਲੈਣ- ਮੀਤ ਹੇਅਰ
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਦੀ ਮਿਆਰੀ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ । ਸਰਕਾਰ ਦੇ ਇਸ ਉਪਰਾਲੇ ਸਦਕਾ ਕ੍ਰਿਸਨਾ ਚੈਰੀਟੇਬਲ ਲੈਬ ਸਿਵਲ ਹਸਪਤਾਲ ਚ ਸ਼ੁਰੂ ਕੀਤੀ ਗਈ ਹੈ ਤਾਂ ਜੋ ਗਰੀਬ ਅਤੇ ਲੋੜਵੰਦਾਂ ਨੂੰ ਸਸਤਤੀਆਂ ਤੇ ਮਿਆਰੀ ਸਿਹਤ ਸੁਵਿਧਾਵਾਂ ਦਿੱਤੀਆਂ ਜਾ ਸਕਣ । ਉਹਨਾਂ ਬਰਨਾਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਿਹਤ ਸਬੰਧੀ ਟੈਸਟ ਕ੍ਰਿਸਨਾ ਚੈਰੀਟੇਬਲ ਲੈਬ ਤੋਂ ਕਰਵਾਉਣ । ਉਹਨਾਂ ਡਾਕਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਕ੍ਰਿਸਨਾ ਚੈਰੀਟੇਬਲ ਲੈਬ ਭੇਜਣ ਤਾਂ ਜੋ ਸਰਕਾਰ ਦੀ ਇਸ ਸੁਵਿਧਾ ਦਾ ਲਾਹਾ ਉਹਨਾਂ ਤੱਕ ਪਹੁੰਚ ਸਕੇ।