ਰਘਵੀਰ ਹੈਪੀ , ਬਰਨਾਲਾ, 6 ਅਪ੍ਰੈਲ 2023
ਪੰਜਾਬ ਸਰਕਾਰ ਵਲੋਂ ਦਿਨੋ ਦਿਨ ਵੱਧ ਰਹੇ ਮੀਡੀtਆ ਦੀ ਆਜ਼ਾਦੀ ਉਪਰ ਹਮਲਿਆਂ ਅਤੇ ਮੀਡੀਆ ਕਰਮੀਆਂ ਨਾਲ ਅਣ-ਐਲਾਨੀ ਐਮਰਜੈਂਸੀ ਵਰਗੇ ਕੀਤੇ ਜਾ ਰਹੇ ਵਰਤਾਉ ਖਿਲਾਫ਼ ਅੱਜ ਬਰਨਾਲਾ ਦੇ ਪੱਤਰਕਾਰ ਭਾਈਚਾਰੇ ਵਲੋਂ ਪੰਜਾਬ ਦੇ ਰਾਜਪਾਲ ਦੇ ਨਾਂਅ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ-ਪੱਤਰ ਦਿੱਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ, ਬਰਨਾਲਾ ਪ੍ਰੈਸ ਕਲੱਬ ਦੇ ਪ੍ਰਧਾਨ ਬਘੇਲ ਸਿੰਘ ਧਾਲੀਵਾਲ ਅਤੇ ਏਕਤਾ ਪ੍ਰੈਸ ਕਲੱਬ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਪੱਤਰਕਾਰਾਂ ਅਤੇ ਸ਼ੋਸ਼ਲ ਮੀਡੀਆ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ| ਜਿਸ ਦੇ ਬੀਤੇ ਦਿਨਾਂ ਦੌਰਾਨ ਕਈ ਮਾਮਲੇ ਸਾਹਮਣੇ ਆਏ ਹਨ ਅਤੇ ਇੱਕ ਤਾਜ਼ਾ ਮਾਮਲੇ ਤਹਿਤ ਬੀਤੀ ਕੱਲ ਬਠਿੰਡਾ ਵਿਖੇ ਸ਼ੋਸ਼ਲ ਮੀਡੀਆ ਦੇ ਪੱਤਰਕਾਰ ਸੁਖਨੈਬ ਸਿੰਘ ਸਿੱਧੂ ਉਪਰ ਪੁਲਿਸ ਵਲੋਂ ਸੰਗੀਨ ਧਾਰਾਵਾਂ ਲਾ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ| ਜਿਸ ਦਾ ਬਰਨਾਲਾ ਦਾ ਪੱਤਰਕਾਰ ਭਾਈਚਾਰਾ ਸਖ਼ਤ ਸ਼ਬਦਾਂ ਵਿਚ ਵਿਰੋਧ ਕਰਦਾ ਹੈ|
ਮੀਡੀਆ ਆਗੂਆਂ ਨੇ ਡੀਸੀ ਪੂਨਮਦੀਪ ਕੌਰ ਰਾਹੀਂ ਰਾਜਪਾਲ ਪੰਜਾਬ ਨੂੰ ਭੇਜੇ ਮੰਗ ਪੱਤਰ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਬਗੈਰ ਲੋੜੀਂਦੀ ਪੜਤਾਲ ਕੀਤਿਆਂ ਕਿਸੇ ਵੀ ਪੱਤਰਕਾਰ ਜਾਂ ਸ਼ੋਸ਼ਲ ਮੀਡੀਆ ਕਾਰਕੁੰਨ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਅਤੇ ਸੁਖਨੈਬ ਸਿੱਧੂ ਦੇ ਕੇਸ ਦੀ ਵੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ| ਇਸ ਮੌਕੇ ਹਰਿੰਦਰਪਾਲ ਨਿੱਕਾ, ਗੁਰਪ੍ਰੀਤ ਸਿੰਘ ਲਾਡੀ, ਵਿਜੈ ਭੰਡਾਰੀ, ਅਮਿੱਤ ਮਿੱਤਰ, ਰਾਜ ਪਨੇਸਰ ਅਸ਼ੀਸ਼ ਪਾਲਕੋ, ਨਿਰਮਲ ਸਿੰਘ ਪੰਡੋਰੀ, ਰਾਜਿੰਦਰ ਸ਼ਰਮਾ, ਮਨੋਜ ਸ਼ਰਮਾ, ਬੇਅੰਤ ਸਿੰਘ ਬਾਜਵਾ, ਯੋਗਰਾਜ ਯੋਗੀ, ਪਰਮਜੀਤ ਸਿੰਘ ਕੈਰੇ, ਕਰਨਪ੍ਰੀਤ ਸਿੰਘ ਧੰਦਰਾਲ, ਲਖਵਿੰਦਰ ਸ਼ਰਮਾ, ਸੋਨੂੰ ਉਪਲ, ਮਹਿਮੂਦ ਮਨਸੂਰੀ, ਕ੍ਰਿਸ਼ਨ ਸਿੰਘ ਸੰਘੇੜਾ, ਰਣਜੀਤ ਸਿੰਘ ਸੰਧੂ, ਮੱਘਰ ਪੁਰੀ, ਅਮਨਦੀਪ ਸਿੰਘ ਭੋਤਨਾ, ਗੁਰਪ੍ਰੀਤ ਸਿੰਘ ਸੋਨੀ, ਰਾਜਿੰਦਰ ਬਾਂਸਲ ਰਿੰਪੀ, ਮੰਗਤ ਬਾਂਸਲ, ਰਘੁਵੀਰ ਹੈਪੀ, ਨਵਕਿਰਨ ਸਿੰਘ ਪੱਤੀ, ਅਮਨਦੀਪ ਰਾਠੋਰ, ਸੋਨੀ ਪਨੇਸਰ , ਅਦੀਸ਼ ਗੋਇਲ ਸਮੇਤ ਵੱਡੀ ਗਿਣਤੀ ਵਿਚ ਪੱਤਰਕਾਰ ਹਾਜ਼ਰ ਸਨ|