ਰਘਵੀਰ ਹੈਪੀ , ਬਰਨਾਲਾ 28 ਮਾਰਚ 2023
ਆਰੀਆ ਭੱਟ ਗਰੁੱਪ ਬਰਨਾਲਾ ਦੀ ਮੈਨਜਮੈਂਟ ‘ਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਅਤੇ ਗਰੁੱਪ ਲਈ ਪ੍ਰੇਰਨਾ ਸ੍ਰੋਤ ਸਰਦਾਰਨੀ ਗੁਰਜੀਤ ਕੌਰ ਪਤਨੀ ਸਰਦਾਰ ਗੁਰਮੀਤ ਸਿੰਘ ਦੇ ਅਚਨਚੇਤ ਦੇਹਾਂਤ ਕਰਨ ਅੱਜ ਸਮੂਹ ਸੰਸਥਾ ਵਿਚ ਸ਼ੋਕ ਦੀ ਲਹਿਰ ਛਾ ਗਈ । ਸਰਦਾਰਨੀ ਗੁਰਜੀਤ ਕੌਰ ਇਕ ਸਮਾਜ ਸੇਵੀ ਅਤੇ ਅਗਾਂਹ ਵਾਧੂ ਸੋਚ ਦੀ ਮਾਲਕਣ ਸਨ , ਜਿੰਨਾ ਦੀ ਸੋਚ ਸਦਕਾ ਆਰੀਆ ਭੱਟ ਗਰੁੱਪ ਨੇ ਇਲਾਕੇ ਵਿਚ ਵਿੱਦਿਆ ਦਾ ਚਾਨਣ ਬਿਖੇਰਿਆ ਹੈ। ਇਹ੍ਹਨਾਂ ਨੇ ਸਦਾ ਹੀ ਲੋੜਵੰਧ ਵਿਦਿਆਰਥੀਆਂ ਦੀ ਮੱਦਦ ਕੀਤੀ ਹੈ ਤੇ ਇਨ੍ਹਾਂ ਦੇ ਅਚਨਚੇਤ ਦਿਹਾਂਤ ਨਾਲ ਗਰੁੱਪ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਰਦਾਰਨੀ ਗੁਰਜੀਤ ਕੌਰ ਜੀ ਦੇ ਸਪੁੱਤਰ ਸਰਦਾਰ ਹਰਭਜਨ ਸਿੰਘ ਜੀ ਆਰੀਆਭੱਟ ਗਰੁੱਪ ਬਰਨਾਲਾ ਦੀ ਮੈਨਜਮੈਂਟ ਵਿੱਚ ਐਮ.ਡੀ. ਹਨ। ਇਸ ਮੌਕੇ ਤੇ ਕਾਲਜ ਦੇ ਚੇਅਰਮੈਨ ਸ਼੍ਰੀ ਰਾਕੇਸ਼ ਗੁਪਤਾ , ਉੱਪ ਚੇਅਰਮੈਨ ਸ਼੍ਰੀ ਰਾਜੀਵ ਮੰਗਲਾ , ਜਨਰਲ ਸੈਕਟਰੀ ਸ਼੍ਰੀ ਵਿੱਕੀ ਸਿੰਗਲ , ਜੁਆਇੰਟ ਸੈਕਟਰੀ ਸ਼੍ਰੀ ਇੰਦਰਪਾਲ ਗੋਇਲ , ਖਜਾਨਚੀ ਸ਼੍ਰੀ ਅਸ਼ਵਨੀ ਸਿੰਗਲਾ , ਸ਼੍ਰੀ ਰੋਹਿਤ ਮੰਗਲਾ ਜੀ ਮੈਨਜਮੈਂਟ ਮੈਂਬਰ ਅਤੇ ਸ਼੍ਰੀ ਮੋਹਿਤ ਮੰਗਲਾ ਜੀ , ਜੁਆਇੰਟ ਡਾਇਰੈਕਟਰ, ਕਾਲਜ ਦੇ ਡਾਇਰੈਕਟਰ ਡਾਕਟਰ ਅਜੈ ਮਿੱਤਲ , ਕਾਲਜ ਦੇ ਡਿਪਾਰਟਮੈਂਟ ਹੈਡ ਪ੍ਰੋਫੈਸਰ ਨਵਦੀਪ ਬਾਂਸਲ , ਵਿਜੈ ਗਰਗ , ਚਤਿੰਦਰ ਸਿੰਘ , ਸੁਨੀਤਾ ਰਾਣੀ , ਭਾਵੁਕਤਾ ਸ਼ਰਮਾ , ਵਿਦਿਆਰਥੀ ਅਮਨਦੀਪ ਕੌਰ , ਸਤਨਾਮ ਸਿੰਘ ਸਭ ਨੇ ਮਾਤਾ ਗੁਰਜੀਤ ਕੌਰ ਦੀ ਮੌਤ ਦੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਰਿਆਭੱਟ ਗਰੁੱਪ, ਮਾਤਾ ਜੀ ਤੋਂ ਮਿਲੀ ਪ੍ਰੇਰਣਾ ਦੇ ਬਲਬੂਤੇ ਵਿੱਦਿਆ ਨੂੰ ਸਿਰਫ ਵਪਾਰ ਦੀ ਬਜਾਏ ਸਮਾਜ ਦੀ ਸੇਵਾ ਨੂੰ ਸਮਰਪਿਤ ਰਹਿਣ ਲਈ ਵਚਨਵੱਧ ਹੈ।