ਹੁਸ਼ਿਆਰ ਵਿਦਿਆਰਥੀਆਂ ਲਈ ਯੂਨੀਵਰਸਿਟੀ ਦੇ ਦੁਆਰ ਹਰ ਸਮੇਂ ਖੁੱਲ੍ਹੇ
ਚੰਡੀਗੜ੍ਹ ਯੂਨੀਵਰਸਿਟੀ ਦੇ ਨੈਸ਼ਨਲ ਐਂਟਰੈਂਸ-ਕਮ-ਸਕਾਲਰਸ਼ਿਪ ਟੈਸਟ,CU-CET-2023 ਦਾ ਬਰਨਾਲਾ ਵਿਖੇ ਕੀਤਾ ਗਿਆ ਉਦਘਾਟਨ
ਚੰਡੀਗੜ੍ਹ ਯੂਨੀਵਰਸਿਟੀ ਮਲਟੀਨੈਸ਼ਨਲ ਕੰਪਨੀਆਂ ਦੀ ਬਣੀ ਪਹਿਲੀ ਪਸੰਦ, 2022 ‘ਚਵਿਦਿਆਰਥੀਆਂ ਨੂੰ ਮਿਲੇ ਨੌਕਰੀਆਂ ਦੇ 9500 ਆਫਰ
ਯੂਨੀਵਰਸਿਟੀਕੈਂਪਸ ਪਲੇਸਮੈਂਟ ਵਿੱਚ ਮਾਲਵਾ ਖੇਤਰ ਦੇ 389 ਵਿਦਿਆਰਥੀਆਂ ਸਮੇਤ 1079 ਵਿਦਿਆਰਥੀਆਂ ਨੂੰ ਮਲਟੀਨੈਸ਼ਨਲ ਕੰਪਨੀ ਵਿੱਚ ਮਿਲੀ ਨੌਕਰੀ
ਹਰਿੰਦਰ ਨਿੱਕਾ, ਬਰਨਾਲਾ 16 ਫਰਵਰੀ 2023
ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ.ਆਰ.ਐਸ.ਬਾਵਾ ਨੇ ਬਰਨਾਲਾ ਵਿਖੇ 60 ਕਰੋੜ ਦੀ ਲਾਗਤ ਵਾਲੇ ਨੈਸ਼ਨਲ ਐਂਟਰੈਂਸ-ਕਮ-ਸਕਾਲਰਸ਼ਿਪ ਟੈਸਟ CU-CET-2023 ਦਾ ਉਦਘਾਟਨ ਕੀਤਾ। ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡਾ.ਬਾਵਾ ਨੇ ਕਿਹਾ ਕਿਕਿਸੇ ਵਿਦਿਅਕ ਸੰਸਥਾ ਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਦਰਜਾਬੰਦੀ ਵਿੱਚ ਸ਼ਾਮਲ ਹੋਣਾ, ਇਸਦੇ ਮਿਆਰੀ ਵਿਦਿਅਕ ਮਾਡਲ ਨੂੰ ਦਰਸਾਉਂਦਾ ਹੈ। ਇਹ ਵਿਦਿਆਰਥੀਆਂ ਨੂੰ ਉਹਨਾਂ ਦੀ ਸਿੱਖਿਆ ਲਈ ਸਭ ਤੋਂ ਵਧੀਆ ਸੰਸਥਾ ਚੁਣਨ ਲਈ ਪ੍ਰੇਰਕ ਅਤੇ ਮਾਰਗਦਰਸ਼ਕ ਵਜੋਂ ਕੰਮ ਕਰਦਾ ਹੈ।ਪਿਛਲੇ ਸਾਲਾਂ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਸਿੱਖਿਆ ਦੇ ਖੇਤਰ ਵਿੱਚ ਆਪਣੇ ਆਪ ਨੂੰ ਇੱਕ ਸਫਲ ਯੂਨੀਵਰਸਿਟੀ ਵਜੋਂ ਸਥਾਪਿਤ ਕੀਤਾ ਹੈ।QS ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼ 2023 ਵਿੱਚ 185ਵਾਂ ਰੈਂਕ ਅਤੇ NIRF ਰੈਂਕਿੰਗਜ਼ 2022 ਵਿੱਚ 29ਵਾਂ ਰੈਂਕਹਾਸਿਲ ਕਰ ਕੇ ਯੂਨੀਵਰਸਿਟੀ ਨੇ ਸਿੱਖਿਆ ਦੇ ਉੱਚ ਅਦਾਰਿਆਂ ਵਿੱਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ।ਚੰਡੀਗੜ੍ਹ ਯੂਨੀਵਰਸਿਟੀ ਨੇ ਪਹਿਲਾਂ NIRF ਰੈਂਕਿੰਗ 2022 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੇਸ਼ ਦੀਆਂ ਸਰਕਾਰੀ ਅਤੇ ਗੈਰ-ਸਰਕਾਰੀ ਯੂਨੀਵਰਸਿਟੀਆਂ ਵਿੱਚੋਂ 29ਵਾਂ ਸਥਾਨ ਹਾਸਲ ਕੀਤਾ ਅਤੇ ਫਿਰ 185ਵੇਂ ਰੈਂਕ ਦੇ ਨਾਲ, ਸਾਲ 2023 ਲਈ QS ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼ ਵਿੱਚ ਚੋਟੀ ਦੇ 200 ਵਿੱਚ ਸ਼ਾਮਲ ਹੋਣ ਵਾਲੀ ਸਭ ਤੋਂ ਯੰਗ ਯੂਨੀਵਰਸਿਟੀ ਬਣ ਗਈ ਹੈ।
ਡਾ: ਬਾਵਾ ਨੇ ਅੱਗੇ ਕਿਹਾ ਕਿ ਯੂਨੀਵਰਸਿਟੀ ਦਾ ਐਨ.ਆਰ.ਆਈ.ਐਫ ਰੈਂਕਿੰਗ ਤੋਂ ਬਾਅਦ QS ਏਸ਼ੀਆ ਯੂਨੀਵਰਸਿਟੀ ਰੈਂਕਿੰਗ ਵਿੱਚ ਸ਼ਾਮਲ ਹੋਣਾ ਯੂਨੀਵਰਸਿਟੀ ਲਈ ਵੱਡੀ ਪ੍ਰਾਪਤੀ ਹੈ।ਚੰਡੀਗੜ੍ਹ ਯੂਨੀਵਰਸਿਟੀ QS ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼ 2023 ਵਿੱਚ ਏਸ਼ੀਆ ਵਿੱਚ 185ਵੇਂ, ਭਾਰਤ ਵਿੱਚ 15ਵੇਂ ਅਤੇ ਭਾਰਤ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਦੂਜੇ ਸਥਾਨ ‘ਤੇ ਹੈ।ਚੰਡੀਗੜ੍ਹ ਯੂਨੀਵਰਸਿਟੀ ਨੇ 2022 ਦੀ ਰੈਂਕਿੰਗ ਦੇ ਮੁਕਾਬਲੇ 90 ਰੈਂਕ ਵੱਡੀ ਛਾਲ ਮਾਰੀ ਹੈ, ਜੋ ਮਿਆਰੀ ਸਿੱਖਿਆ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।ਯੂਨੀਵਰਸਿਟੀ ਏਸ਼ੀਆ ਵਿੱਚ ਰੁਜ਼ਗਾਰਦਾਤਾ ਵੱਜੋਂ 65ਵੇਂ ਸਥਾਨ ‘ਤੇ ਹੈ, ਜੋ ਪਿਛਲੇ ਸਾਲ ਦੀ ਦਰਜਾਬੰਦੀ ਦੇ ਮੁਕਾਬਲੇ 21 ਰੈਂਕ ਅੱਗੇ ਹੈ। CU ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸ਼੍ਰੇਣੀ ਵਿੱਚ ਇਸ ਸਾਲ 223ਵੇਂ ਰੈਂਕ ਤੋਂ 153ਵੇਂ ਸਥਾਨ ‘ਤੇ ਪਹੁੰਚ ਗਈ ਹੈ।
ਡਾ: ਬਾਵਾ ਨੇ ਦੱਸਿਆ ਕਿ 2022 ਦੇ ਬੈਚ ਵਿੱਚ ਸੀਯੂ ਦੇ ਵਿਦਿਆਰਥੀਆਂ ਨੂੰ 400 ਤੋਂ ਵੱਧ ਅੰਤਰਰਾਸ਼ਟਰੀ ਕੰਪਨੀਆਂ ਵੱਲੋਂ 9500 ਨੌਕਰੀਆਂ ਦੇ ਮੌਕੇ ਮਿਲੇ ਹਨ। ਜਿਸ ਵਿੱਚ ਸਭ ਤੋਂ ਵੱਡਾ ਅੰਤਰਰਾਸ਼ਟਰੀਤਨਖਾਹ ਪੈਕੇਜ 1.07 ਕਰੋੜ ਅਤੇ ਸਭ ਤੋਂ ਵੱਡਾ ਰਾਸ਼ਟਰੀ ਤਨਖਾਹ ਪੈਕੇਜ 52.11 ਲੱਖਰੁਪਏ ਮਿਲਿਆ ਹੈ। ਇਸਤੋਂ ਇਲਾਵਾ 25 ਤੋਂ ਵੱਧ ਕੰਪਨੀਆਂ ਨੇ ਵਿਦਿਆਰਥੀਆਂ ਨੂੰ 25 ਲੱਖ ਤੋਂ ਵੱਧ ਦੇ ਸਾਲਾਨਾ ਪੈਕੇਜ ਦੀ ਪੇਸ਼ਕਸ਼ ਕੀਤੀ ਹੈ ਅਤੇ 400 ਤੋਂ ਵੱਧ ਕੰਪਨੀਆਂ ਨੇ 5 ਲੱਖ ਤੋਂ ਵੱਧ ਦੇ ਸਾਲਾਨਾ ਪੈਕੇਜ ਦੀ ਪੇਸ਼ਕਸ਼ ਕੀਤੀ ਹੈ।ਉਨ੍ਹਾਂ ਦੱਸਿਆ ਕਿ ਸਿਰਫ਼ ਨੌਕਰੀਆਂ ਹੀ ਨਹੀਂ, ਵੱਡੀਆਂ ਕੰਪਨੀਆਂ ਨੇ ਵਿਦਿਆਰਥੀਆਂ ਨੂੰ ਇੱਕ ਲੱਖ ਜਾਂ ਇਸ ਤੋਂ ਵੱਧ ਦੀ ਮਾਸਿਕ ਇੰਟਰਨਸ਼ਿਪ ਦੀਆਂ ਪੇਸ਼ਕਸ਼ਾਂ ਵੀ ਦਿੱਤੀਆਂ ਹਨ। 2022 ਬੈਚ ਦੇ ਵਿਦਿਆਰਥੀਆਂ ਦੀ ਕੈਂਪਸ ਪਲੇਸਮੈਂਟ ਦੌਰਾਨ, ਪੰਜਾਬ ਦੇ ਵਿਦਿਆਰਥੀਆਂ ਨੂੰ ਗੂਗਲ, ਡੈੱਲਟੈਕਨਾਲੋਜੀ, ਵਿਪਰੋ, ਅਮੇਜ਼ਨ, ਟੈਕ ਮਹਿੰਦਰਾ, ਕੈਪਜੇਮਿਨੀ ਵਰਗੀਆਂ ਬਹੁਰਾਸ਼ਟਰੀ ਕੰਪਨੀਆਂ ਤੋਂ 1079 ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ। ਇਹਨਾਂ ਵਿੱਚ 843 ਇੰਜਨੀਅਰਿੰਗ ਅਤੇ 103 ਐਮਬੀਏ ਬੈਚ ਦੇ ਵਿਦਿਆਰਥੀਆਂ ਨੇ ਸਫਲਤਾਪੂਰਵਕ ਨੌਕਰੀਆਂ ਪ੍ਰਾਪਤ ਕੀਤੀਆਂ ਹਨ।
ਉਹਨਾਂ ਅੱਗੇ ਦੱਸਿਆ ਕਿ ਪਲੇਸਮੈਂਟ ਪ੍ਰਕਿਰਿਆ ਦੌਰਾਨ ਮਾਲਵਾ ਖੇਤਰ ਦੇ 389 ਵਿਦਿਆਰਥੀਆਂ ਨੂੰ ਦੇਸ਼-ਵਿਦੇਸ਼ ਦੀਆਂ ਨਾਮਵਰ ਕੰਪਨੀਆਂ ਤੋਂ ਨੌਕਰੀਆਂ ਦੀਆਂ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ ਜਿਹਨਾਂ ਵਿੱਚੋਂ 71 ਵਿਦਿਆਰਥੀਆਂ ਨੂੰ ਦੋ ਜਾਂ ਦੋ ਤੋਂ ਵੱਧ ਕੰਪਨੀਆਂ ਵੱਲੋਂ ਨੌਕਰੀ ਦਾ ਆੱਫਰ ਮਿਲਿਆ ਹੈ।ਨੌਕਰੀ ਪਾਉਣ ਵਾਲੇ ਮਾਲਵੇ ਦੇ 389 ਵਿਦਿਆਰਥੀਆਂ ਵਿੱਚੋਂ 104 ਲੜਕੀਆਂ ਹਨ। ਉਹਨਾਂ ਦੱਸਿਆ ਕਿ ਮਾਲਵੇ ਦੀ ਰਿਸ਼ਮਾ ਗਰਗ ਨੂੰ ਚਾਰ ਮਲਟੀ ਨੈਸ਼ਨਲ ਕੰਪਨੀਆਂਤੋਂ ਨੌਕਰੀ ਦੀਆਂ ਪੇਸ਼ਕਸ਼ਾਂ ਆਈਆਂ ਹਨ, ਜਿੰਨ੍ਹਾਂ ਵਿੱਚ Capgeminiਇੰਡੀਆ ਪ੍ਰਾਈਵੇਟ ਲਿਮੇਟਡ, Cognizantਤਕਨਾਲੋਜੀ ਸਲਿਊਸ਼ਨਜ਼ ਇੰਡੀਆ ਪ੍ਰਾਈਵੇਟ ਲਿਮੇਟਡ, DXC ਤਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਿਟੇਡਅਤੇ CDATA ਸੋਫਟਵੇਅਰ ਇੰਡੀਆ ਪ੍ਰਾਈਵੇਟ ਲਿਮੇਟਡਸ਼ਾਮਿਲ ਹਨ। ਇਸਤੋਂ ਇਲਾਵਾ ਕਰਨ ਸਿੰਗਲਾ ਨੂੰ ਦੋ ਮਲਟੀ ਨੈਸ਼ਨਲ ਕੰਪਨੀਆਂ, Capgemini ਇੰਡੀਆ ਪ੍ਰਾਈਵੇਟ ਲਿਮੇਟਡ ਤੇ Legato ਹੈਲਥਤਕਨਾਲੋਜੀਸ ਅਤੇ ਸ਼ੁਭਮ ਨੂੰ DXC ਤਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਿਟੇਡ ਤੇ Capgeminiਇੰਡੀਆ ਪ੍ਰਾਈਵੇਟ ਲਿਮੇਟਡ ਵੱਲੋਂ ਨੌਕਰੀ ਦੀ ਪੇਸ਼ਕਸ਼ ਮਿਲੀ ਹੈ।
ਯੂਨੀਵਰਸਿਟੀ ਵੱਲੋਂ ਖੋਜ ਅਤੇ ਉਦਯੋਗ ਦੇ ਖੇਤਰ ਵਿੱਚ ਮੱਲਾਂ ਮਾਰਨ ਬਾਰੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡਾ: ਬਾਵਾ ਨੇ ਕਿਹਾ ਕਿ, ਪਿਛਲੇ 4 ਸਾਲਾਂ ਤੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਤਕਨਾਲੋਜੀ ਅਤੇ ਆਈ.ਟੀ., ਵਿਗਿਆਨ ਅਤੇ ਸਿਹਤ ਦੇ ਖੇਤਰ ਵਿੱਚ 2000 ਪੇਟੈਂਟ ਦਾਇਰ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ਵਿੱਚੋਂ 130 ਪੇਟੈਂਟ ਪੰਜਾਬ ਦੇ ਵਿਦਿਆਰਥੀਆਂ ਦੇ ਹਨ।ਉਨ੍ਹਾਂ ਅੱਗੇ ਕਿਹਾ ਕਿ ਖੋਜ ਨੂੰ ਉਤਸ਼ਾਹਿਤ ਕਰਨ ਲਈ 12 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਕੈਂਪਸ ਵਿੱਚ 30 ਤੋਂ ਵੱਧ ਉਦਯੋਗ ਸਪਾਂਸਰਡ ਐਕਸੀਲੈਂਸ ਅਤੇ ਸਿਖਲਾਈ ਕੇਂਦਰ ਹਨ ਜਿੱਥੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿਖਲਾਈ ਦੇ ਕੇ ਉਦਯੋਗ ਦੀਆਂ ਮੰਗਾਂ ਅਨੁਸਾਰ ਤਿਆਰ ਕੀਤਾ ਜਾਂਦਾ ਹੈ।
ਪ੍ਰੋ-ਚਾਂਸਲਰ ਡਾ: ਬਾਵਾ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਨੇ ਹਮੇਸ਼ਾ ਹੀ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਹੈ, ਜਿਸ ਨਾਲ ਉਹ ਨਾ ਸਿਰਫ਼ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ‘ਤੇ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਦੇ ਹਨ, ਸਗੋਂ ਆਪਣੀਆਂ ਖੇਡਾਂ ਲਈ ਨਾਮਣਾ ਖੱਟਦੇ ਹਨ। ਹੁਣ ਤੱਕ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰਾਜੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ 133 ਤਗਮੇ ਜਿੱਤੇ ਹਨ।
ਯੂਨੀਵਰਸਿਟੀ ਦੇ ਅਕਾਦਮਿਕ ਸਹਿਯੋਗਾਂ ਬਾਰੇ ਗੱਲ ਕਰਦਿਆਂ, ਡਾ. ਆਰ.ਐਸ. ਬਾਵਾ ਨੇ ਕਿਹਾ, ਆਪਣੇ ਵਿਦਿਆਰਥੀਆਂ ਨੂੰ ਗਲੋਬਲ ਐਕਸਪੋਜ਼ਰ ਪ੍ਰਦਾਨ ਕਰਨ ਲਈ, ਚੰਡੀਗੜ੍ਹ ਯੂਨੀਵਰਸਿਟੀ ਨੇ ਦੁਨੀਆ ਭਰ ਦੇ 80 ਤੋਂ ਵੱਧ ਦੇਸ਼ਾਂ ਦੀਆਂ 450 ਪ੍ਰਮੁੱਖ ਯੂਨੀਵਰਸਿਟੀਆਂ ਨਾਲ ਅਕਾਦਮਿਕ ਟਾਈ-ਅਪ ਕੀਤਾ ਹੋਇਆ ਹੈ ਅਤੇ ਹੁਣ ਤੱਕ 3000 ਤੋਂ ਵੱਧ ਵਿਦਿਆਰਥੀ ਅਮਰੀਕਾ ਕੈਨੇਡਾ, ਯੂ.ਕੇ., ਆਸਟ੍ਰੇਲੀਆ ਅਤੇ ਹੋਰ ਯੂਰਪੀ ਦੇਸ਼ਾਂ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਲਈ ਜਾ ਚੁੱਕੇ ਹਨ।
ਚੰਡੀਗੜ੍ਹ ਯੂਨੀਵਰਸਿਟੀ ਦੇ ਨੈਸ਼ਨਲ ਲੈਵਲ ਐਂਟਰੈਂਸ ਕਮ ਸਕਾਲਰਸ਼ਿਪ ਟੈਸਟ CUCET-2023 ਬਾਰੇ ਗੱਲਬਾਤ ਕਰਦਿਆਂ ਡਾ: ਬਾਵਾ ਨੇ ਮੀਡੀਆਨੂੰ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਵਜੀਫਾ ਟੈਸਟ, ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਇਨਾਮ ਦੇਣ ਦੇ ਉਦੇਸ਼ ਨਾਲ ਸੰਚਾਲਿਤ ਕੀਤਾ ਗਿਆ ਹੈ, ਇਸ ਸਾਲ ਸੀਯੂ ਵਿਦਿਆਰਥੀਆਂ ਨੂੰ 60 ਕਰੋੜ ਰੁਪਏ ਦੀ ਵਜ਼ੀਫ਼ਾ ਰਾਸ਼ੀ ਦੇਵੇਗਾ। ਇਹਵਿਦਿਆਰਥੀਆਂ ਲਈ ਸਕਾਲਰਸ਼ਿਪ ਲੈਣ ਦਾ ਇਹ ਸੁਨਹਿਰੀ ਮੌਕਾ ਹੈ। ਉਹਨਾਂ ਦੱਸਿਆ ਕਿ CUCET ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਲਗਭਗ 1 ਲੱਖ ਵਿਦਿਆਰਥੀਆਂ ਨੇ CUCET ਦੇ ਤਹਿਤ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਦਾ ਲਾਭ ਉਠਾਇਆ ਹੈ।ਜਦੋਂ ਕਿ ਪਿਛਲੇ ਸਾਲ 21,000 ਤੋਂ ਵੱਧ ਵਿਦਿਆਰਥੀਆਂ ਨੇ ਸਕਾਲਰਸ਼ਿਪ ਦਾ ਲਾਭ ਉਠਾਇਆ ਹੈ। ਉਹਨਾਂ ਦੱਸਿਆ ਕਿ https://cucet.cuchd.in/ਦੁਆਰਾ ਵਿਦਿਆਰਥੀ ਨੈਸ਼ਨਲ ਐਂਟਰੈਂਸ-ਕਮ-ਸਕਾਲਰਸ਼ਿਪ ਟੈਸਟ CU-CET-2023 ਦੇ ਆਨਲਾਈਨ ਟੈਸਟ ਲਈ ਰਜਿਸਟਰ ਕਰ ਸਕਦੇ ਹਨ। ਇਸ ਟੈਸਟ ਵਿਚ ਵਿਦਿਆਰਥੀ ਆਪਣੀ ਸਹੂਲਤ ਅਨੁਸਾਰ ਸਲਾਟ ਬੁੱਕ ਕਰ ਸਕਦੇ ਹਨ ਅਤੇ ਇਸ ਟੈਸਟ ਵਿਚ ਆਪਣੀ ਕਾਰਗੁਜ਼ਾਰੀ ਦੇ ਆਧਾਰ ‘ਤੇ 100% ਤੱਕ ਦੀ ਸਕਾਲਰਸ਼ਿਪ ਵੀ ਪ੍ਰਾਪਤ ਕਰ ਸਕਦੇ ਹਨ।