ਨਾ ਮੁੜਿਆ ਲੋਨ ਤੇ ਨਾ ਹੀ ਥਿਆਏ, ਲੋਨ ਲੈਣ ਵਾਲੇ , ਜਾਲ੍ਹੀ ਫਰਜੀ ਐਡਰੈਸ ਦਿਖਾ ਕੇ ਜ਼ਾਰੀ ਕੀਤਾ ਗਿਆ ਲੱਖਾਂ ਰੁਪਏ ਦਾ ਲੋਨ
ਹਰਿੰਦਰ ਨਿੱਕਾ , ਪਟਿਆਲਾ ,16 ਫਰਵਰੀ 2023
ਨਾ ਲੋਨ ਮੁੜਿਆ ਲੋਨ ਤੇ ਨਾ ਹੀ ਥਿਆ ਰਹੇ ਸੀ, ਲੱਖਾਂ ਰੁਪਏ ਦਾ ਟਰੈਕਟਰ ਲੋਨ ਲੈਣ ਵਾਲੇ, ਆਖਿਰ ਮੈਨੇਜ਼ਰ ਅਤੇ ਸੇਲਜ , ਫੀਲਡ ਅਫਸਰ ਹੀ ਅੜਿੱਕੇ ਚੜ੍ਹ ਗਏ। ਪੁਲਿਸ ਨੇ ਸ਼ਕਾਇਤ ਦੇ ਅਧਾਰ ਪਰ, ਨਿੱਜੀ ਬੈਂਕ ਦੇ ਮੈਨੇਜ਼ਰ ਸਣੇ ਪੰਜ ਜਣਿਆਂ ਦੇ ਖਿਲਾਫ ਥਾਣਾ ਲਾਹੋਰੀ ਗੇਟ ਪਟਿਆਲਾ ਵਿਖੇ ਕੇਸ ਦਰਜ਼ ਕਰਕੇ, ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਰਾਜੀਵ ਜਿੰਦਲ ਲੀਗਲ ਅਫਸਰ ਮੈਗਮਾ ਫਿਨ ਕੋਰਪ ਲਿਮਟਿਡ ਜੀ.ਡੀ ਰੋਡ ਤਿੰਨ ਕੋਨੀ ਚੌਂਕ ਬਠਿੰਡਾ ਨੇ ਦੱਸਿਆ ਕਿ ਸੇਲਜ ਫੀਲਡ ਅਫਸਰ ਗੁਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਦੂਧੜਾ ਜਿਲ੍ਹਾ ਪਟਿਆਲਾ, ਮੈਨੇਜਰ ਰਾਜੀਵ ਰਘੂਨੰਦਨ ਪੁੱਤਰ ਕੇ.ਜੀ ਰਘੂਨੰਦਨ ਵਾਸੀ ਮਕਾਨ ਨੰ. 483 ਏ.ਕੇ.ਐਸ ਕਲੋਨੀ 02 ਪਟਿਆਲਾ ਰੋਡ ਜੀਰਕਪੁਰ, ਸੇਲਜ ਮੈਨੇਜਰ ਉਕਾਰ ਗੌੜ ਪੁੱਤਰ ਜਸਦੀਸ਼ ਚੰਦ ਵਾਸੀ ਮਕਾਨ ਨੰ. 28 ਪਰੇਮ ਕਲੋਨੀ ਘਲੋੜੀ ਗੇਟ ਪਟਿਆਲਾ ਹਾਲ ਮਕਾਨ ਨੰ. 14 ਸ਼ੀਸ ਮਹਿਲ ਕਲੋਨੀ ਪਟਿਆਲਾ ਆਦਿ ਨੇ ਫਰਜੀ ਵਿਅਕਤੀ ਗੁਰਮੇਲ ਸਿੰਘ ਪੁੱਤਰ ਛਿੰਦਾ ਸਿੰਘ ਨੂੰ ਸਾਲ 2018 ਵਿੱਚ 5,80,000 ਰੁਪਏ ਦਾ ਟਰੈਕਟਰ ਲੋਨ ਦੇ ਦਿੱਤਾ ਸੀ। ਜਿਸ ਦੀ ਗਾਰੰਟੀ ਗੁਰਬਾਜ ਸਿੰਘ ਨੇ ਪਾਈ ਸੀ। ਜੋ ਲੋਨ ਦੇਣ ਦੀ ਸਾਰੀ ਪ੍ਰਕਿਰਿਆ ਤਤਕਾਲੀ ਸੇਲਜ ਫੀਲਡ ਅਫਸਰ ਗੁਰਪ੍ਰੀਤ ਸਿੰਘ ਤੇ ਮੈਨੇਜਰ ਰਾਜੀਵ ਰਘੂਨੰਦਨ ਨੇ ਕੀਤੀ ਸੀ। ਦੌਰਾਨ ਏ ਪੜਤਾਲ ਪਾਇਆ ਗਿਆ ਕਿ ਗੁਰਮੇਲ ਸਿੰਘ ਤੇ ਗੁਰਬਾਜ ਸਿੰਘ ਦੱਸੇ ਗਏ ਐਡਰੈਸ / ਪਤੇ ਪਰ ਰਹਿੰਦੇ ਹੀ ਨਹੀ ਪਾਏ ਗਏੇ। ਇਸ ਤਰਾਂ ਨਾਮਜ਼ਦ ਦੋਸ਼ੀਆਂ ਨੇ ਆਪਸ ਵਿੱਚ ਮਿਲੀ ਭੁਗਤ ਕਰਕੇ ਗੁਰਮੇਲ ਸਿੰਘ ਤੇ ਗੁਰਬਾਜ ਸਿੰਘ ਦੇ ਨਾਮ ਅਤੇ ਫਰਜੀ ਐਡਰੈਸ ਦਿਖਾ ਕੇ ਟਰੈਕਟਰ ਲੋਨ ਦੇ ਕਰ ਧੋਖਾਧੜੀ ਕੀਤੀ ਹੈ। ਥਾਣਾ ਲਹੌਰੀ ਗੇਟ ਦੇ ਐਸ.ਐਚ.ੳ. ਦਾ ਕਹਿਣਾ ਹੈ ਕਿ ਦੁਰਖਾਸਤ ਦੀ ਪੜਤਾਲ ਉਪਰੰਤ ਨਾਮਜ਼ਦ ਪੰਜ ਜਣਿਆਂ ਖਿਲਾਫ ਅਧੀਨ ਜ਼ੁਰਮ 406,420, 468,471,120 ਬੀ ਆਈਪੀਸੀ ਤਹਿਤ ਕੇਸ ਦਰਜ਼ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।