ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰਾਂ ‘ਤੇ ਮੱਧਯੁਗੀ ਜ਼ਬਰ ਢਾਹੁਣ ਵਾਲੇ ਕਾਤਲਾਂ ਨੂੰ ਮਿਸਾਲੀ ਸਜ਼ਾਵਾਂ ਦੇਣ ਦੀ ਮੰਗ

Advertisement
Spread information

ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ
ਪੁਲਿਸ ਵੱਲੋਂ ਢੁਕਵੀਂ ਕਾਰਵਾਈ ਨਾ ਕਰਨ ਦੇ ਦੋਸ਼

ਪ੍ਰਦੀਪ ਕਸਬਾ, 13 ਫਰਵਰੀ 2023,  ਸੰਗਰੂਰ 

ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਪਿੰਡ ਗੁੱਜ਼ਰਾ ਦੇ ਬੱਕਰੀਆਂ ਚਾਰਨ ਵਾਲੇ ਦੋ ਮਜ਼ਦੂਰਾਂ ‘ਤੇ ਅਣਮਨੁੱਖੀ ਤੇ ਮੱਧਯੁਗੀ ਜ਼ਬਰ ਢਾਹਕੇ ਇੱਕ ਨੂੰ ਕਤਲ ਕਰਨ ਤੇ ਦੂਜੇ ਬੁਰੀ ਤਰ੍ਹਾਂ ਨਕਾਰਾ ਕਰਨ ਵਾਲੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦੇਣ, ਗੰਭੀਰ ਜ਼ਖ਼ਮੀ ਦਾ ਸਰਕਾਰੀ ਖਰਚੇ ‘ਤੇ ਢੁਕਵਾਂ ਇਲਾਜ ਕਰਾਉਣ ਅਤੇ ਬਣਦੀ ਕਾਰਵਾਈ ‘ਚ ਕੁਤਾਹੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਹੈ।
ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਨੇ ਆਪਣੇ ਸਾਥੀਆਂ ਸਮੇਤ ਪੀੜਤ ਪਰਿਵਾਰਾਂ ਦੇ ਘਰ ਪਹੁੰਚਕੇ ਪੀੜਤਾਂ ਨਾਲ਼ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਘਟਨਾ ਦੇ ਵੇਰਵੇ ਹਾਸਲ ਕੀਤੇ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾਈ ਮਜ਼ਦੂਰ ਆਗੂ ਹਰਭਗਵਾਨ ਸਿੰਘ ਮੂਨਕ ਨੇ ਦੱਸਿਆ ਕਿ 7 ਫਰਵਰੀ ਨੂੰ ਬੂਟਾ ਸਿੰਘ (ਮ੍ਰਿਤਕ), ਰਾਮਕਰਨ ਸਿੰਘ ਅਤੇ ਦਮਨਜੀਤ ਸਿੰਘ ਬੱਕਰੀਆਂ ਚਰਾਉਣ ਲਈ ਸੂਲਰ ਘਰਾਟ ਵਾਲੀ ਨਹਿਰ ਦੇ ਕਿਨਾਰੇ ਗਏ ਸੀ ਜਿੱਥੇ ਉਨ੍ਹਾਂ ਦੀ ਬੱਕਰੀ ਗੁੰਮ ਹੋ ਗਈ । ਬੱਕਰੀ ਦੀ ਭਾਲ ਵਿੱਚ ਮੱਘਰ ਸਿੰਘ ਵਾਸੀ ਮੌੜਾਂ ਦੇ ਘਰ ਚਲੇ ਗਏ । ਮੱਘਰ ਸਿੰਘ ਦੇ ਘਰੇ ਉਹਨਾਂ ਦੇ ਪੁੱਤਰ ਸਰਬਜੀਤ ਸਿੰਘ ਨੇ ਆਪਣੇ ਯਾਰਾਂ ਦੇ ਨਾਲ ਮਹਿਫ਼ਲ ਸਜਾ ਰੱਖੀ ਸੀ। ਬੱਕਰੀ ਬਾਰੇ ਪੁੱਛਣ ‘ਤੇ ਇਨ੍ਹਾਂ ਨੇ ਬੂਟਾ ਸਿੰਘ ਤੇ ਦਮਨਜੀਤ ਸਿੰਘ ਨੂੰ ਬੰਦੀ ਬਣਾ ਕੇ ਅਣਮਨੁੱਖੀ ਕਹਿਰ ਢਾਹਿਆ ਗਿਆ ਜਿਸ ਕਾਰਨ ਬੂਟਾ ਸਿੰਘ ਦੀ ਮੌਤ ਹੋ ਗਈ ਅਤੇ ਦਮਨਪ੍ਰੀਤ ਸਿੰਘ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ ਗਿਆ।
ਮਜ਼ਦੂਰ ਆਗੂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਦੀ ਕਾਰਗੁਜ਼ਾਰੀ ਤਸੱਲੀਬਖ਼ਸ਼ ਨਹੀਂ ਹੈ, ਸਗੋਂ ਪਿੰਡ ਗੁੱਜਰਾਂ ਦੇ ਮਜ਼ਦੂਰਾਂ ਵੱਲੋਂ ਛਾਜਲੀ ਪੁਲਿਸ ਚੌਕੀ ਦਾ ਘਿਰਾਓ ਕਰਨ ਤੋਂ ਬਾਅਦ ਹੀ ਦੋਸ਼ੀਆਂ ‘ਤੇ ਐਸ ਸੀ /ਐਸ ਟੀ ਧਾਰਾ ਦਾ ਵਾਧਾ ਕੀਤਾ ਗਿਆ ਅਤੇ ਅਜੇ ਤੱਕ ਪੁਲਿਸ ਨੇ ਪੀੜਤ ਪਰਿਵਾਰਾਂ ਦੀ ਕੋਈ ਸੱਦ ਪੁੱਛ ਨਹੀਂ ਕੀਤੀ । ਆਗੂ ਨੇ ਦੱਸਿਆ ਕਿ ਜ਼ਖ਼ਮੀ ਮਜ਼ਦੂਰ ਦਮਨਜੀਤ ਸਿੰਘ ਦਾ ਇਲਾਜ ਕਰਨ ਦੀ ਥਾਂ ਉਸਨੂੰ ਵੱਖ ਵੱਖ ਹਸਪਤਾਲਾਂ ਵਿਚ ਖੱਜਲ-ਖੁਆਰੀ ਕੀਤਾ ਜਾ ਰਿਹਾ ਹੈ।

Advertisement

ਦੱਸਣਯੋਗ ਹੈ ਕਿ ਮ੍ਰਿਤਕ ਕਾਫ਼ੀ ਸਾਲਾਂ ਤੋਂ ਗੁੱਜਰਾਂ ਵਿਖੇ ਆਪਣੀ ਭੈਣ ਕੋਲ ਰਹਿ ਰਿਹਾ ਸੀ। ਇਸ ਲਈ ਪੁਲਿਸ ਨੂੰ ਉਸਦੀ ਭੈਣ ਦੇ ਬਿਆਨ ਵੀ ਦਰਜ਼ ਕਰਨੇ ਚਾਹੀਦੇ ਹਨ। ਉਹਨਾਂ ਦੱਸਿਆ ਕਿ ਪੀੜਤ ਪਰਿਵਾਰਾਂ ਅਨੁਸਾਰ ਘਟਨਾ ਦੇ 6 ਦਿਨ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਐਸ ਸੀ /ਐਸ ਟੀ ਕਮਿਸ਼ਨ, ਪੰਜਾਬ ਦੇ ਅਧਿਕਾਰੀਆਂ ਵੱਲੋਂ ਉਹਨਾਂ ਨਾਲ ਕੋਈ ਰਾਬਤਾ ਨਹੀਂ ਕੀਤਾ ਗਿਆ‌ ਅਤੇ ਨਾ ਹੀ ਹਲਕੇ ਦੇ ਵਿਧਾਇਕ ਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਉਹਨਾਂ ਦੀ ਕੋਈ ਸਾਰ ਲਈ ਗਈ ਹੈ।
ਜੱਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਘਟਨਾ ਸਥਾਨ ਨਾਲ ਸੰਬੰਧਿਤ ਥਾਣੇ ਵੱਲੋਂ ਮ੍ਰਿਤਕ ਬੂਟਾ ਸਿੰਘ ਦੀ ਭੈਣ ਤੇ ਜ਼ਖ਼ਮੀ ਦਮਨਜੀਤ ਸਿੰਘ ਦੇ ਬਿਆਨ ਦਰਜ਼ ਕਰਕੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਮ੍ਰਿਤਕ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ, ਜ਼ਖ਼ਮੀ ਮਜ਼ਦੂਰ ਦਾ ਇਲਾਜ ਸਰਕਾਰੀ ਤੌਰ ‘ਤੇ ਮੁਫ਼ਤ ਕੀਤਾ ਜਾਵੇ ਤੇ ਯੋਗ ਮੁਆਵਜ਼ਾ ਦਿੱਤਾ ਜਾਵੇ।

ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵੱਖ ਵੱਖ ਪਿੰਡਾਂ ਨਾਲ ਸਬੰਧਿਤ ਆਗੂ ਪ੍ਰਗਟ ਸਿੰਘ ਛਾਹੜ,ਪਰਮਜੀਤ ਸਿੰਘ ਚੱਠਾ ਨਨਹੇੜਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਰਮਨ ਸਿੰਘ ਕਾਲਾਝਾੜ ਵੀ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!