9 ਕੇਸ ਪੁਲਿਸ ਨੇ ਕਰੇ ਟ੍ਰੇਸ- ਚੋਰੀਆਂ ਤੇ ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਬੇਨਕਾਬ

Advertisement
Spread information

ਰਘਵੀਰ ਹੈਪੀ , ਬਰਨਾਲਾ 9 ਫਰਵਰੀ 2023 

    ਸ਼ਹਿਰ ਅੰਦਰ ਧੜਾਧੜ ਹੁੰਦੀਆਂ ਲੁੱਟਾਂ ਖੋਹਾਂ ਕਰਨ ਵਾਲੇ ਵੱਡੇ ਗਿਰੋਹ ਨੂੰ ਬੇਨਕਾਬ ਕਰਕੇ,ਪੁਲਿਸ ਨੇ ਸ਼ਹਿਰ ਅੰਦਰ ਵੱਖ ਵੱਖ ਸਮਿਆਂ ਦੌਰਾਨ ਵਾਪਰੀਆਂ ਲੁੱਟਾਂ-ਖੋਹਾਂ ਤੇ ਦੁਕਾਨਾਂ ਵਿੱਚ ਪਾੜ ਲਾ ਕੇ ਕੀਤੀਆਂ ਚੋਰੀਆਂ ਦੇ 9 ਕੇਸ ਟ੍ਰੇਸ ਕਰ ਲਏ ਹਨ। ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰਕੇ,ਉਨਾਂ ਦੇ ਕਬਜ਼ੇ ਵਿੱਚੋਂ ਲੱਖਾਂ ਰੁਪਏ ਦੀ ਨਗਦੀ ਅਤੇ ਚੋਰੀ ਕੀਤਾ ਹੋਰ ਸਮਾਨ ਬਰਾਮਦ ਕਰਨ ਵਿੱਚ ਵੀ ਕਾਮਯਾਬੀ ਹਾਸਿਲ ਕਰ ਲਈ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਤਵੀਰ ਸਿੰਘ PPS ਉਪ ਕਪਤਾਨ ਪੁਲਿਸ (ਸਬ ਡਵੀਜਨ) ਬਰਨਾਲਾ ਨੇ ਦੱਸਿਆ ਕਿ ਸ੍ਰੀ ਸੰਦੀਪ ਕੁਮਾਰ ਮਲਿਕ IPS ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਅਤੇ ਸ੍ਰੀ ਰਮਨੀਸ ਚੌਧਰੀ SP (D) ਬਰਨਾਲਾ ਵੱਲੋ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ INSP. ਬਲਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਰਨਾਲਾ ਦੀ ਅਗਵਾਈ ਵਿੱਚ ਸਥ. ਚਰਨਜੀਤ ਸਿੰਘ, ਚੌਕੀ ਇੰਚਾਰਜ ਬੱਸ ਸਟੈਂਡ ਬਰਨਾਲਾ ਦੀ ਟੀਮ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ।                            ਡੀਐਸਪੀ ਬੈਂਸ ਨੇ ਪੂਰੇ ਘਟਨਾਕ੍ਰਮ ਦੀ ਤਫਸ਼ੀਲ ਦਿੰਦਿਆਂ ਦੱਸਿਆ ਕਿ ਸਹਿਰ ਬਰਨਾਲਾ ਅੰਦਰ ਦੁਕਾਨਾਂ ਵਿੱਚ ਪਾੜ ਲਗਾ ਕੇ ਚੋਰੀਆਂ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ ਕਰਕੇ ਚੋਰੀ ਅਤੇ ਲੁੱਟਾਂ-ਖੋਹਾ ਦੇ ਕਰੀਬ 9 ਮੁਕੱਦਮੇ ਟਰੇਸ ਕਰਕੇ ਚੋਰੀ ਕੀਤਾ ਸਮਾਨ ਨਗਦੀ ਕ੍ਰੀਬ 275,000/- ਰੁਪਏ, ਇੱਕ ਲੈਪਟੋਪ, ਇੱਕ ਮੋਬਾਇਲ ਫੋਨ ਅਤੇ ਪਾੜ ਲਾਉਣ ਦਾ ਸਮਾਨ ਬ੍ਰਾਮਦ ਕਰਵਾਇਆ । ਉਨਾਂ ਦੱਸਿਆ ਕਿ 4 ਜੁਵਨਾਇਲ (ਨਾਬਾਲਿਗਾਂ)ਨੂੰ ਜੁਵਨਾਇਲ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਨੂੰ ਬਾਲ-ਸੁਧਾਰ ਘਰ ਲੁਧਿਆਣਾ ਭੇਜਿਆ ਗਿਆ ਹੈ। ਦੋਰਾਨੇ ਤਫਤੀਸ਼ ਰੂਬੀ ਦੇਵੀ ਪਤਨੀ ਰਾਜੇਸ ਬਿੰਦ ਵਾਸੀ ਬਿਹਾਰ ਹਾਲ ਅਬਾਦ ਅਕਾਲਗੜ੍ਹ ਬਸਤੀ, ਬਰਨਾਲਾ ਨੂੰ ਗ੍ਰਿਫਤਾਰ ਕਰਕੇ ਨਗਦੀ ਵੀ ਬ੍ਰਾਮਦ ਕਰਵਾਈ ਗਈ ਹੈ । ਜਿਸਨੂੰ ਕੱਲ੍ਹ ਪੇਸ਼ ਅਦਾਲਤ ਕੀਤਾ ਜਾਵੇਗਾ। ਇਹਨਾ ਮੁਕੱਦਮਿਆਂ ਦੀ ਤਫਤੀਸ਼ ਜਾਰੀ ਹੈ ਅਤੇ 2 ਦੋਸੀਆ ਦੀ ਗ੍ਰਿਫਤਾਰੀ ਬਾਕੀ ਹੈ। ਟਰੇਸ ਕੀਤੇ ਮੁਕੱਦਮਿਆਂ ਦਾ ਵੇਰਵਾ ਨਿਮਨਲਿਖਤ ਅਨੁਸਾਰ ਹੈ।

Advertisement

ਕਿਹੜੇ ਕਿਹੜੇ ਮਾਮਲੇ ਹੋਏ ਟਰੇਸ:-

1. ਮੁਕੱਦਮਾ ਨੰ: 352/2022 ਅ/ਧ 457, 380 ਹਿੰ:ਦੰ: ਥਾਣਾ ਸਿਟੀ ਬਰਨਾਲਾ

2. ਮੁਕੱਦਮਾ ਨੰ: 531/2022 ਅ/ਧ 379ਬੀ ਹਿੰ:ਦੰ: ਥਾਣਾ ਸਿਟੀ ਬਰਨਾਲਾ

3. ਮੁਕੱਦਮਾ ਨੰ: 552/2022 ਅ/ਧ 457, 380 ਹਿੰ:ਦੰ: ਥਾਣਾ ਸਿਟੀ ਬਰਨਾਲਾ

4. ਮੁਕੱਦਮਾ ਨੰ: 554/2022 ਅ/ਧ 382, 34 ਹਿੰ:ਦੰ, ਥਾਣਾ ਸਿਟੀ ਬਰਨਾਲਾ

5. ਮੁਕੱਦਮਾ ਨੰ: 23/2023 ਅ/ਧ 457, 380 ਹਿੰ:ਦੰ: ਥਾਣਾ ਸਿਟੀ ਬਰਨਾਲਾ

6. ਮੁਕੱਦਮਾ ਨੰ: 26/2023 ਅ/ਧ 457, 380 ਹਿੰ:ਦੰ: ਥਾਣਾ ਸਿਟੀ ਬਰਨਾਲਾ

7. ਮੁਕੱਦਮਾ ਨੰ: 29/2023 ਅ/ਧ 457, 380 ਹਿੰ:ਦੰ: ਥਾਣਾ ਸਿਟੀ ਬਰਨਾਲਾ

8. ਮੁਕੱਦਮਾ ਨੰ: 41/2023 ਅ/ਧ 457, 380 ਹਿੰ:ਦੰ: ਥਾਣਾ ਸਿਟੀ ਬਰਨਾਲਾ

9. ਮੁਕੱਦਮਾ ਨੰ: 54/2023 ਅ/ਧ 457, 380 ਹਿੰ:ਦੰ: ਥਾਣਾ ਸਿਟੀ ਬਰਨਾਲਾ

ਚੋਰਾਂ ਤੋਂ ਹੋਈ ਬ੍ਰਾਮਦਗੀ :-

1. ਨਗਦੀ ਕ੍ਰੀਬ 275,000/- ਰੁਪਏ,

  1. ਇੱਕ ਲੈਪਟੋਪ,
  2. ਇੱਕ ਮੋਬਾਇਲ ਫੋਨ, 4. ਪਾੜ ਲਾਉਣ ਦਾ ਸਮਾਨ।
Advertisement
Advertisement
Advertisement
Advertisement
Advertisement
error: Content is protected !!