ਕੋਵਿਡ-19 ਦੀ ਮਹਾਂਮਾਰੀ ਤੋਂ ਉਭਰਨ ਲਈ ਗਰੀਬ ਐਸਸੀ ਲੋਕਾਂ ਨੂੰ 140.40 ਲੱਖ ਦੀ ਸਬਸਿਡੀ ਜਾਰੀ: ਇੰਜ. ਮੋਹਨ ਲਾਲ ਸੂਦ

Advertisement
Spread information

ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਬਕਾਇਆ 323.91 ਲੱਖ ਕਰਜ਼ਿਆਂ ਦੀ ਰਕਮ ਵੰਡਣ ਦੀ ਕਾਰਵਾਈ ਸ਼ੁਰੂ: ਚੇਅਰਮੈਨ


ਸੋਨੀ ਪਨੇਸਰ ਬਰਨਾਲਾ, 20 ਮਈ:2020
ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਨੇ ਅਨੁਸੂਚਿਤ ਜਾਤੀਆਂ ਦੇ ਲੋੜਵੰਦ ਲੋਕਾਂ ਨੂੰ ਕੋਵਿਡ-19 ਦੀ ਮਹਾਂਮਾਰੀ ਤੋਂ ਉਭਾਰਨ ਲਈ 140.40 ਲੱਖ ਦੀ ਸਬਸਿਡੀ ਜਾਰੀ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਕਾਰਪੋਰੇਸ਼ਨ ਦੇ ਚੇਅਰਮੈਨ, ਇੰਜ. ਮੋਹਨ ਲਾਲ ਸੂਦ ਨੇ ਦੱਸਿਆ ਗਿਆ ਕਿ ਕਰੋਨਾ ਵਾਈਰਸ ਦੀ ਮਹਾਂਮਾਰੀ ਦੌਰਾਨ ਸਾਰੇ ਸੰਸਾਰ ਵਿਚ ਆਰਥਿਕ ਤੌਰ ’ਤੇ ਬਹੁਤ ਹੀ ਨਕਾਰਤਮਕ ਪ੍ਰਭਾਵ ਪਿਆ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਰੁਜਗਾਰ ਖੁਸ ਗਏ ਹਨ। ਸ਼੍ਰੀ ਸੂਦ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ’ਤੇ ਅਨੁਸੂਚਿਤ ਜਾਤੀਆਂ ਦੇ ਲੋੜਵੰਦ ਪਰਿਵਾਰਾਂ ਨੂੰ ਆਪੋਂ ਆਪਣਾ ਰੁਜਗਾਰ ਸਥਾਪਤ ਕਰਨ ਲਈ ਬੈਂਕ ਟਾਈ ਅਪ ਸਕੀਮ ਤਹਿਤ 1404 ਲਾਭਪਾਤਰੀਆਂ ਨੂੰ 140.40 ਲੱਖ ਰੁਪਏ ਦੀ ਸਬਸਿਡੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੈਨੇਜਰਾਂ ਨੂੰ ਇਹ ਸਬਸਿਡੀ ਸਬੰਧਤ ਲਾਭਪਾਤਰੀਆਂ ਦੇ ਖਾਤੇ ਵਿਚ ਪਾਉਣ ਲਈ ਵੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸ੍ਰੀ ਸੂਦ ਨੇ ਕਾਰਪੋਰੇਸ਼ਨ ਦੀ ਇਸ ਪਹਿਲ ਕਦਮੀ  ਮਹਾਂਮਾਰੀ ਦੇ ਇਸ ਭਿਆਨਕ ਸਮੇਂ ਇੱਕ ਬਹੁਤ ਵੱਡੀ ਰਾਹਤ ਦੇਣ ਵਾਲੀ ਕਾਰਵਾਈ ਦੱਸਿਆ ਹੈ।
ਇੰਜ. ਮੋਹਨ ਲਾਲ ਸੂਦ ਨੇ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਕਾਰਪੋਰੇਸ਼ਨ ਵਲੋਂ ਆਪਣੀਆਂ ਹੋਰ ਸਕੀਮਾਂ ਅਧੀਨ ਵੀ ਸਾਲ 2019-20 ਦੌਰਾਨ 1235.24 ਲੱਖ ਰੁਪਏ ਦੇ ਕਰਜ਼ੇ ਮਨਜੂਰ ਕੀਤੇ ਗਏ ਸਨ ਜਿਨ੍ਹਾਂ ਵਿਚੋਂ 911.33 ਲੱਖ ਰੁਪਏ ਸਬੰਧਤ ਲਾਭਪਾਤਰੀਆਂ ਨੂੰ ਵੰਡੇ ਜਾ ਚੁੱਕੇ ਸਨ। ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ’ਚ ਕਰੋਨਾ ਵਾਈਰਸ ਫੈਲਣ ਕਾਰਨ ਲੱਗੇ ਲੌਕਡਾਊਨ ਤੇ ਕਰਫ਼ਿਊ ਕਾਰਨ ਜਿਹੜੇ  ਕਰਜ਼ੇ  ਵੰਡਣ ਤੋਂ  ਰਹਿ ਗਏ ਸਨ ਹੁਣ ਜਲਦੀ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਵਲੋਂ ਜਲਦੀ ਹੀ ਬਾਕੀ ਰਹਿੰਦੇ 323.91 ਲੱਖ ਰੁਪਏ ਦੇ ਕਰਜ਼ਿਆਂ ਦੀ ਅਦਾਇਗੀ ਕਰਨ ਦੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ।
ਚੇਅਰਮੈਨ ਵਲੋਂ ਕਾਰਪੋਰੇਸ਼ਨ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਭਾਵਨਾ ਦੀ ਵੀ ਸਰਾਹਨਾ ਕੀਤੀ ਗਈ ਜਿਸ ਕਾਰਨ ਕੋਵਿਡ-19 ਦੀ ਮਹਾਂਮਾਰੀ ਦੇ ਦੌਰਾਨ ਵੀ ਸਮੁੱਚੇ ਸਟਾਫ ਵਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੀਮਾਰੀ ਤੋਂ ਇਹਤਿਆਤ ਵਰਤਦੇ ਹੋਏ ਔਖੇ ਸਮੇਂ ਵਿਚ ਵੀ ਕਰੋਨਾ ਯੋਧਿਆਂ ਵਾਂਗ ਕੰਮ ਕੀਤਾ ਤੇ ਆਪਣੀ ਇੱਕ ਦਿਨ ਦੀ ਤਨਖਾਹ ਵੀ ਮੁੱਖ ਮੰਤਰੀ ਫੰਡ ’ਚ ਪਾਈ ਗਈ ਹੈ।

Advertisement
Advertisement
Advertisement
Advertisement
Advertisement
error: Content is protected !!