ਰਘਵੀਰ ਹੈਪੀ , ਬਰਨਾਲਾ 24 ਦਸੰਬਰ 2022
ਪ੍ਰਧਾਨ ਮੰਤਰੀ ਸ੍ਰੀ ਨਰਿਦਰ ਮੋਦੀ ਦੀ ਕੈਬਿਨਟ ਵੱਲੋ ਸਾਬਕਾ ਫੌਜਿਆ ਦੀ ਚਿਰੋਕਣੀ ਇੱਕ ਰੈਂਕ ਇੱਕ ਪੈਨਸਨ ਦੀ ਮੰਗ ਜਿਹੜੀ ਇੱਕ ਜੁਲਾਈ 2019 ਵਿੱਚ ਹੋਣੀ ਚਾਹੀਦੀ ਸੀ ਲਈ ਜੋ ਕੱਲ੍ਹ ਨੋਟੀਫੀਕੇਸਨ ਜਾਰੀ ਕੀਤਾ ਹੈ। ਉਸ ਨਾਲ ਪੂਰੇ ਦੇਸ਼ ਦੇ 25 ਲੱਖ ਸਾਬਕਾ ਫੌਜੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਹ ਇਜ਼ਹਾਰ ਸਾਬਕਾ ਸੂਬਾ ਪ੍ਰਧਾਨ ਸੈਨਿਕ ਵਿੰਗ ਅਤੇ ਸੀਨੀਅਰ ਭਾਜਪਾ ਆਗੂ ਨੇ ਸਥਾਨਕ ਰੈਸਟ ਹਾਉਸ ਵਿੱਖੇ ਮੀਟਿੰਗ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿਦਰ ਮੋਦੀ ਦਾ ਧੰਨਵਾਦ ਕੀਤਾ। ਸ੍ਰੀ ਸਿੱਧੂ ਨੇ ਦੱਸਿਆ ਕੇ ਇਸ ਮੰਗ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਵੱਲੋ 8450 ਕਰੋੜ ਰੁਪਏ ਸਲਾਨਾ ਖਰਚ ਕੀਤੇ ਜਾਣਗੇ ਅਤੇ ਇੱਕ ਜੁਲਾਈ 2019 ਤੋਂ ਹੁਣ ਤੱਕ ਦਾ ਏਰੀਅਰ ਦੇਣ ਲਈ 23638 ਕਰੋੜ ਰੁਪਏ ਰਾਖਵੇ ਰੱਖੇ ਗਏ ਹਨ ਅਤੇ ਸਾਬਕਾ ਫੌਜੀਆਂ ਨੂੰ ਇਹ ਏਰੀਅਰ ਚਾਰ ਕਿਸਤਾਂ ਵਿੱਚ ਅਦਾ ਕੀਤੇ ਜਾਣਗੇ। ਹਰ 6 ਮਹੀਨੇ ਬਾਅਦ ਕਿਸ਼ਤ ਦਿੱਤੀ ਜਾਵੇਗੀ । ਸਿੱਧੂ ਨੇ ਦੱਸਿਆ ਕੇ ਦੇਸ਼ ਦਾ ਸਮੁੱਚਾ ਸਾਬਕਾ ਸੈਨਿਕ ਵਰਗ ਜਿੱਥੇ ਖੁਸ਼ੀ ਦੇ ਆਲਮ ਵਿੱਚ ਹੈ । ਉਥੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਸਾਬਕਾ ਸੈਨਿਕਾਂ ਦੀ ਚਿਰੋਕਣੀ ਮੰਗ ਨੂੰ ਮੰਨਿਆ ਹੈ । ਇੰਜ.ਸਿੱਧੂ ਨੇ ਮਾਣਯੋਗ ਪ੍ਰਧਾਨ ਮੰਤਰੀ ਤੋਂ ਧਰਮੀ ਫੌਜੀਆਂ ਨੂੰ ਵੀ ਆਮ ਮੁਆਫੀ ਦੇਣ ਅਤੇ ਐਕਸ ਸਰਵਿਸਮੈਨ ਦਾ ਦਰਜਾ ਦੇ ਕੇ ਸਾਰੀਆਂ ਸਹੂਲਤਾਂ ਦੇਣ ਦੀ ਮੰਗ ਕੀਤੀ । ਇਸ ਮੌਕੇ ਕੈਪਟਨ ਵਿਕਰਮ ਸਿੰਘ , ਲੈਫ਼ਟੀਨੈਂਟ ਭੋਲਾ ਸਿੰਘ ਸਿੱਧੂ , ਵਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ ,ਅਵਤਾਰ ਸਿੰਘ ਸਿੱਧੂ , ਸਰਪੰਚ ਗੁਰਮੀਤ ਸਿੰਘ , ਗੁਰਦੇਵ ਮੱਕੜਾ, ਹੌਲਦਾਰ ਕੁਲਦੀਪ ਸਿੰਘ, ਹੌਲਦਾਰ ਬਸੰਤ ਸਿੰਘ ਓੱਗੋ ,ਹਰਪਾਲ ਸਿੰਘ ਅਤੇ ਹੋਰ ਬਹੁਤ ਸਾਰੇ ਸਾਬਕਾ ਸੈਨਿਕ ਮੌਜੂਦ ਸਨ।