25 ਤੋਂ 27 ਦਸੰਬਰ ਤਕ ਲੜਕੀਆਂ ਨੂੰ ਦਿੱਤੀ ਜਾਵੇਗੀ ਸੇਲ੍ਫ਼ ਡਿਫੈਂਸ ਦੀ ਟ੍ਰੇਨਿੰਗ
ਰਘਵੀਰ ਹੈਪੀ , ਬਰਨਾਲਾ 24 ਦਸੰਬਰ 2022
ਟੰਡਨ ਇੰਟਰਨੈਸ਼ਨਲ ਸਕੂਲ ਅਪਣੇ ਸਕੂਲ ਵਿੱਚ ਲੜਕੀਆਂ ਅਤੇ ਮਹਿਲਾਵਾਂ ਲਈ 25 ਤੋਂ 27 ਦਸੰਬਰ ਤੱਕ ਸੇਲ੍ਫ਼ ਡਿਫੈਂਸ ਕੈੰਪ ਲਗਾ ਰਿਹਾ ਹੈ। ਜਿਸ ਦੀ ਕੋਈ ਵੀ ਫੀਸ ਨਹੀਂ ਲਈ ਜਾਵੇਗੀ ,ਇਹ ਕੈੰਪ ਬਿਲਕੁਲ ਫਰੀ ਹੋਵੇਗਾ । ਇਹ ਜਾਣਕਾਰੀ ਸਕੂਲ ਦੀ ਪ੍ਰਿੰਸੀਪਲ ਡਾਕਟਰ ਸ਼ੁਰੂਤੀ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਮੀਡੀਆ ਨੂੰ ਦਿੱਤੀ। ਡਾਕਟਰ ਸ਼ੁਰੂਤੀ ਨੇ ਦੱਸਿਆ ਕਿ ਮੌਜੂਦਾ ਦੌਰ ਵਿੱਚ ਲੜਕੀਆਂ ਨਾਲ ਛੇੜਖਾਨੀ ਅਤੇ ਲੁੱਟ-ਖੋਹ ਦੇ ਮਾਮਲੇ ਹਰ ਦੂਸਰੇ ਦਿਨ ਸੁਨਣ ਨੂੰ ਮਿਲਦੇ ਹਨ । ਜਿੰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਲੋੜ ਹੈ ਆਤਮ ਨਿਰਭਰ ਬਣਨ ਦੀ , ਇਸ ਕਰਕੇ ਅਸੀ ਆਪਣੇ ਸਕੂਲ ਵਿੰਚ ਤਿੰਨ ਰੋਜਾ ਕਰਾਟੇ – ਸੇਲ੍ਫ਼ ਡਿਫੈਂਸ ਕੈੰਪ ਲਗਾ ਰਹੇ ਹਾਂ। ਡਾਕਟਰ ਸ਼ੁਰੂਤੀ ਨੇ ਕਿਹਾ ਕਿ ਕੈਂਪ ਵਿੱਚ ਲੜਕੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਕਿ ਲੁੱਟ -ਖੋਹ ਕਰਨ ਵਾਲੇ ਅਤੇ ਛੇੜਖਾਨੀ ਕਰਨ ਵਾਲੇ ਵਿਅਕਤੀ ਕੋਲੋਂ ਆਪਣਾ ਬਚਾਵ ਕਿਵੇਂ ਕੀਤਾ ਜਾਵੇ ਅਤੇ ਉਸ ਦਾ ਸਾਹਮਣਾ ਕਿਵੇਂ ਕੀਤਾ ਜਾਵੇ । ਸਕੂਲ ਦੇ ਕਰਾਟੇ ਕੋਚ ਸ਼੍ਰੀ ਜਗਸੀਰ ਕੁਮਾਰ ਵਰਮਾ ਇਸ ਸੇਲ੍ਫ਼ ਡਿਫੈਂਸ ਦੀ ਟ੍ਰੇਨਿੰਗ ਲੜਕੀਆਂ ਤੇ ਮਹਿਲਾਵਾਂ ਨੂੰ ਦੇਣਗੇ। ਉਨ੍ਹਾਂ ਦੱਸਿਆ ਕਿ ਟੰਡਨ ਸਕੂਲ ਇਹ ਇੱਕ ਵੱਡਾ ਅਤੇ ਸ਼ਲਾਘਾ ਯੋਗ ਉਪਰਾਲਾ ਕਰ ਰਿਹਾ ਹੈ । ਜਿਸ ਦੀ ਚਰਚਾ ਬਰਨਾਲਾ ਸ਼ਹਿਰ ਵਿੱਚ ਹੋ ਰਹੀ ਹੈ। ਡਾਕਟਰ ਸ਼ੁਰੂਤੀ ਸ਼ਰਮਾ ਨੇ ਕਿਹਾ ਕਿ ਅਸੀਂ ਅੱਗੇ ਵੀ ਮਹਿਲਾਵਾਂ ਲਈ ਇਸ ਪ੍ਰਕਾਰ ਦੇ ਹੋਰ ਵੀ ਆਯੋਜਨ ਸਮੇਂ- ਸਮੇਂ ਤੇ ਕਰਦੇ ਰਹਾਂਗੇ।