ਰਿਚਾ ਨਾਗਪਾਲ, ਪਟਿਆਲਾ 13 ਨਵੰਬਰ 2022
ਪੰਜਾਬ ਦੇ ਸੀਨੀਅਰ ਫੌਰੈਂਸਿਕ ਮੈਡੀਸਨ ਤੇ ਮੈਡੀਕੋ-ਲੀਗਲ ਮਾਹਿਰ ਅਤੇ ਰਾਜਿੰਦਰਾ ਹਸਪਤਾਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਸੇਵਾਮੁਕਤ ਡਾ. ਡੀ. ਐਸ. ਭੁੱਲਰ ਨੂੰ ਫੌਰੈਂਸਿਕ ਮਾਹਿਰਾਂ ਦੀ ਪੰਜਾਬ ਅਕੈਡਮੀ ਔਫ ਫੌਰੈਂਸਿਕ ਮੈਡੀਸਨ ਐਂਡ ਟੌਕਸੀਕੌਲੋਜੀ ਦੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਬਠਿੰਡਾ ਵਿਖੇ ਕਰਵਾਈ 20 ਵੀਂ ਸਾਲਾਨਾ ਰਾਸ਼ਟਰੀ ਕਾਨਫਰੰਸ ਦੌਰਾਨ ਆਜੀਵਨ ਪ੍ਰਾਪਤੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਸਨਮਾਨ ਡਾ. ਭੁੱਲਰ ਵਲੋਂ ਪਿਛਲੇ ੩੦ ਸਾਲਾਂ ਦੌਰਾਨ ਬਤੌਰ ਫੌਰੈਂਸਿਕ ਮਾਹਿਰ ਇਸ ਖਿੱਤੇ ਵਿੱਚ ਪਾਏ ਯੋਗਦਾਨ ਅਤੇ ਪ੍ਰਾਪਤੀਆਂ ਲਈ ਦਿੱਤਾ ਗਿਆ ਹੈ। ਬਤੌਰ ਸੰਸਥਾਪਿਕ ਮੈਂਬਰ ਡਾ. ਭੁੱਲਰ ਵਲੋਂ ਸਾਲ ੧੯੯੭ ਵਿੱਚ ਇਸ ਅਕੈਡਮੀ ਦੀ ਸਥਾਪਨਾ ਕੀਤੀ ਗਈ ਸੀ ਅਤੇ ਸਾਲ ੧੯੯੯ ਵਿੱਚ ਇਨਾਂ ਵਲੋਂ ਅਕੈਡਮੀ ਦੀ ਪਹਿਲੀ ਕਾਨਫਰੰਸ ਪਟਿਆਲਾ ਵਿਖੇ ਕਰਵਾਈ ਗਈ ਸੀ।
ਡਾ. ਭੁੱਲਰ ਵਲੋਂ ਹੁਣ ਤੱਕ ਫੌਰੈਂਸਿਕ ਖਿੱਤੇ ਨਾਲ ਸਬੰਧਤ ੬੦ ਤੋਂ ਵਧ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਰਾਜਸੀ ਪੱਧਰ ਤੇ ਖੋਜ ਪੱਤਰ ਪ੍ਰਕਾਸ਼ਿਤ ਕਰਵਾਏ ਜਾ ਚੁੱਕੇ ਹਨ ਅਤੇ ਉਨਾਂ ਨੂੰ ਆਪਣੀਆਂ ਪ੍ਰਾਪਤੀਆਂ ਲਈ ਇੰਡੀਅਨ ਅਕੈਡਮੀ ਆਫ ਫੌਰੈਂਸਿਕ ਮੈਡੀਸਨ ਵਲੋਂ ਰਾਸ਼ਟਰੀ ਫੈਲੋਸ਼ਿਪ ਅਵਾਰਡ ਅਤੇ ਰਾਜਸੀ ਪੱਧਰ ਤੇ ਪੈਫਮੈਟ ਫੈਲੋਸ਼ਿਪ ਅਵਾਰਡ ਨਾਲ ਸਨਮਾਨਿਤਕੀ ਤਾ ਜਾ ਚੁੱਕਾ ਹੈ।