ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਵੱਖ ਵੱਖ ਗਤੀਵਿਧੀਆਂ

Advertisement
Spread information
ਰਘਵੀਰ ਹੈਪੀ , ਬਰਨਾਲਾ, 13 ਨਵੰਬਰ 2022 
     ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੀਆਂ ਹਦਾਇਤਾਂ ਅਤੇ ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ—ਸਹਿਤ—ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਮਿਤੀ 07.11.2022 ਤੋਂ ਮਿਤੀ 13.11.2022 ਤੱਕ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸ਼੍ਰੀ ਗੁਰਬੀਰ ਸਿੰਘ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਨੇ ਦੱਸਿਆ ਕਿ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲੋਕਾਂ ਤੱਕ ਨਾਲਸਾ ਦੀਆਂ ਸਕੀਮਾਂ ਦੀ ਜਾਣਕਾਰੀ ਪਹੁੰਚਦੀ ਕਰਨ ਲਈ ਮਿਤੀ 31 ਅਕਤੂਬਰ ਤੋਂ 13 ਨਵੰਬਰ ਤੱਕ ਇੱਕ ਕੈਪੇਨ ਚਲਾਈ ਜਾ ਰਹੀ ਹੈ ਜਿਸ ਵਿੱਚ ਵਕੀਲ ਸਾਹਿਬਾਨਾਂ ਅਤੇ ਪੈਰਾ ਲੀਗਲ ਵਲੰਟੀਅਰਾਂ ਵੱਲੋ੍ਹਂ ਜਿਲ੍ਹਾ ਬਰਨਾਲਾ ਦੇ ਹਰੇਕ ਪਿੰਡ ਵਿੱਚ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਅਦਾਲਤ ਆਦਿ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਕੈਪੇਨ ਦੌਰਾਨ ਮਿਤੀ 31 ਅਕਤੂਬਰ 2022 ਤੋਂ ਲੈ ਕੇ ਮਿਤੀ 13 ਨਵੰਬਰ 2022 ਤੱਕ ਜਿਲ੍ਹਾ ਬਰਨਾਲਾ ਦੇ ਹਰੇਕ ਪਿੰਡ, ਵਾਰਡ, ਗਲੀ ਮੁਹੱਲੇ ਵਿਖੇ ਵਕੀਲ ਸਾਹਿਬਾਨਾਂ ਅਤੇ ਪੈਰਾ ਲੀਗਲ ਵਲੰਟੀਅਰਾਂ ਵੱਲੋਂ ਜਾਗਰੂਕਤਾ ਸੈਮੀਨਾਰ ਲਗਾਏ ਗਏ ਅਤੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ, ਨਾਲਸਾ ਸਕੀਮ, ਕੌਮੀ ਲੋਕ ਅਦਾਲਤ, ਸਥਾਈ ਲੋਕ ਅਦਾਲਤ, ਟੋਲ ਫ੍ਰੀ ਹੈੱਲਪਲਾਈਨ ਨੰਬਰ 1968 ਆਦਿ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰਚਾਰ ਸਮੱਗਰੀ ਵੰਡੀ ਗਈ। ਇਸਤੋਂ ਇਲਾਵਾ ਆਂਗਣਵਾੜੀ ਵਰਕਰਾਂ ਦੇ ਸਹਿਯੋਗ ਨਾਲ ਇੱਕ ਡੋਰ ਟੂ ਡੋਰ ਕੈਪੇਨ ਰਾਹੀ ਘਰ ਘਰ ਜਾ ਕੇ ਲੋਕਾਂ ਨੂੰ ਉੱਕਤ ਸਕੀਮਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਪ੍ਰਚਾਰ ਸਮੱਗਰੀ ਵੰਡੀ ਗਈ। ਇਸਤੋਂ ਇਲਾਵਾਂ ਜੇਲ੍ਹ ਬੰਦੀਆਂ ਲਈ ਚਲਾਏ ਗਏ ਹੱਕ ਹਮਾਰਾ ਵੀ ਤੋਂ ਹੈ ਕੈਂਪੇਨ ਅਧੀਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋ੍ਹਂ ਜੇਲ੍ਹ ਬੰਦੀਆਂ ਲਈ ਕਾਰਡ ਬਣਾਏ ਗਏ ਹਨ ਜਿਸਦੀ ਮੱਦਦ ਨਾਲ ਉਹ ਆਪਣੇ ਕੇਸ ਦਾ ਵੇਰਵਾ ਜਿਵੇਂ ਕਿ ਐੱਫ.ਆਈ.ਆਰ ਦਾ ਵੇਰਵਾ, ਵਕੀਲ ਸਾਹਿਬਾਨ ਦਾ ਨਾਮ, ਕੇਸ ਦੀ ਅਗਲੀ ਤਰੀਖ ਆਦਿ ਦੀ ਜਾਣਕਾਰੀ ਯਾਦ ਰੱਖ ਸਕਦੇ ਹਨ। ਇਸਤੋਂ ਇਲਾਵਾਂ ਉਨ੍ਹਾਂ ਨੂੰ ਆਪਣੇ ਕੇਸਾ ਵਿੱਚ ਆ ਰਹੀਆਂ ਮੁਸ਼ਕਿਲਾ ਦਾ ਵੀ ਹੱਲ ਮਾਨਯੋਗ ਸਕੱਤਰ ਸਾਹਿਬ ਵੱਲੋ੍ਹ਼ ਕੀਤਾ ਗਿਆ। ਇਸਤੋਂ ਇਲਾਵਾਂ ਅੱਜ ਐੱਸ.ਡੀ. ਕਾਲਜ ਫਾਰ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇੱਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ ਜਿਸਨੂੰ ਸ਼੍ਰੀ ਦਵਿੰਦਰ ਕੁਮਾਰ ਗੁਪਤਾ, ਮਾਨਯੋਗ ਇੰਚਾਰਜ ਜਿਲ੍ਹਾ ਅਤੇ ਸੈਸ਼ਨਜ਼ ਜੱਜ ਬਰਨਾਲਾ ਜੀ ਅਤੇ ਸ਼੍ਰੀ ਗੁਰਬੀਰ ਸਿੰਘ, ਮਾਨਯੋਗ ਸਕੱਤਰ ਜੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ, ਵੀਰਪਾਲ ਸਿੰਘ ਗਿੱਲ, ਗਗਨਦੀਪ ਸਿੰਘ, ਸੁਖਪ੍ਰੀਤ ਕੌਰ, ਕੁਲਵਿੰਦਰ ਸਿੰਘ, ਸਤਿਗੁਰ ਸਿੰਘ ਅਤੇ ਕਾਲਜ ਸਟਾਫ ਮੌਜ਼ੂਦ ਸੀ। ਰੈਲੀ ਦੌਰਾਨ ਜਿਲ੍ਹਾ ਬਰਨਾਲਾ ਦੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ, ਕੌਮੀ ਲੋਕ ਅਦਾਲਤ, ਪਲਾਸਟਿਕ ਮੁਕਤ ਬਰਨਾਲਾ ਮੁਹਿੰਮ ਆਦਿ ਬਾਰੇ ਜਾਗਰੂਕ ਕੀਤਾ ਗਿਆ ਪ੍ਰਚਾਰ ਸਮੱਗਰੀ ਵੀ ਵੰਡੀ ਗਈ।
Advertisement
Advertisement
Advertisement
Advertisement
Advertisement
error: Content is protected !!