ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਦਾ ਮਾਹੌਲ ਸਿਰਜਣਾ – ਵਿਧਾਇਕ ਉੱਗੋਕੇ
ਰਘਵੀਰ ਹੈਪੀ, ਬਰਨਾਲਾ 11 ਨਵੰਬਰ 2022
ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਭਦੌੜ ਤੋਂ ਵਿਧਾਇਕ ਸ੍ਰੀ ਲਾਭ ਸਿੰਘ ਉੱਗੋਕੇ ਵਲੋਂ ਅੱਜ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਕ੍ਰਿਕਟ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸ੍ਰੀ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮੰਤਵ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ। ਜਿਸ ਕਰਕੇ ਸਰਕਾਰ ਨੌਜਵਾਨਾਂ ਲਈ ਪੰਜਾਬ ਵਿੱਚ ਖੇਡਾਂ ਦਾ ਮਾਹੌਲ ਸਿਰਜ ਰਹੀ ਹੈ।
ਇਸੇ ਤਹਿਤ ਪੰਜਾਬ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ, ਜਿਸਨੇ ਪੰਜਾਬ ਦੇ ਖੇਡ ਦੇ ਮੈਦਾਨਾਂ ਵਿੱਚ ਰੌਣਕ ਲਿਆ ਦਿੱਤੀ। ਉਹਨਾਂ ਕਿਹਾ ਕਿ ਖੇਡਾਂ ਨਾਲ ਨੌਜਵਾਨਾਂ ਨੂੰ ਜੋੜਨ ਲਈ ਖੇਡਾਂ ਦਾ ਲੋੜੀਂਦਾ ਸਮਾਨ ਵੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਪਿੰਡਾਂ ਵਿੱਚ ਚੰਗੇ ਖੇਡ ਮੈਦਾਨ ਬਨਾਉਣ ਦੇ ਯਤਨ ਵੀ ਹੋਣਗੇ।
ਅੱਜ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਪਿੰਡ ਅਸਪਾਲ ਕਲਾਂ ਲਈ ਜਿੰਮ ਦਿੱਤੀ ਗਈ, ਜਦਕਿ ਪਿੰਡ ਮੌੜ ਨਾਭਾ, ਭਦੌੜ, ਧੌਲਾ, ਪੱਖੋ ਕਲਾਂ, ਢਿੱਲਵਾਂ, ਸੁਖਪੁਰਾ ਮੌੜ, ਤਾਜੋਕੇ, ਸ਼ਹਿਣਾ, ਕੁੱਬੇ ਆਦਿ ਪਿੰਡਾਂ ਵਿੱਚ ਕ੍ਰਿਕਟ ਕਿੱਟਾਂ ਦਿੱਤੀਆਂ ਗਈਆਂ। ਇਸ ਮੌਕੇ ਭਦੌੜ ਜੱਗੀ ਪ੍ਰਧਾਨ, ਜੱਗਾਂ ਸਿੰਘ, ਮੋਨੂੰ ਸ਼ਰਮਾ, ਕੀਰਤ ਸਿੰਗਲਾਂ, ਅਮਨਦੀਪ ਸਿੰਘ ਤਾਜੋਕੇ, ਬਬਲੀ ਤਾਜੋਕੇ , ਅਮਨਦੀਪ ਸਿੰਘ, ਹਾਕਮ ਚੋਹਾਨ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।