ਗਾਂਧੀ ਆਰੀਆ ਹਾਈ ਸਕੂਲ ਬਰਨਾਲਾ ਦੇ ਮਾਤਾ ਸ਼ੀਲਾ ਰਾਣੀ ਸਿਲਾਈ ਸੈਂਟਰ ਵਿੱਚ ਪਿਛਲੇ ਇਕ ਮਹੀਨੇ ਤੋਂ ਅਧਿਆਪਕਾਵਾਂ ਅਤੇ ਵਿਦਿਆਰਥਣਾਂ ਵੱਲੋਂ ਮਾਸਕ ਤਿਆਰ ਕੀਤੇ ਜਾ ਰਹੇ ਹਨ।
ਰਾਜਮਹਿੰਦਰ ਬਰਨਾਲਾ 14 ਮਈ 2020
ਸਕੂਲ ਮੁਖੀ ਰਾਜ ਮਹਿੰਦਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਦੋ ਮਹੀਨਿਆਂ ਤੋਂ ਸਕੂਲ ਬੰਦ ਪਏ ਹਨ। ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਸਿਲਾਈ ਸੈਂਟਰ ਵਿੱਚ ਮਾਸਕ ਤਿਆਰ ਕਰਕੇ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਵੇ। ਹੁਣ ਸਕੂਲ ਵਿੱਚ ਵੱਡੀ ਪੱਧਰ ਤੇ ਮਾਸਕ ਬਣ ਰਹੇ ਹਨ। ਮਾਸਕ ਬਣਾਉਣ ਲਈ ਲੋੜੀਂਦਾ ਸਮਾਨ ਟਰਾਈਡੈਂਟ ਗਰੁੱਪ ਵੱਲੋਂ ਉਪਲੱਬਧ ਕਰਵਾਇਆ ਜਾ ਰਿਹਾ ਹੈ। ਅੱਜ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਸਕੂਲ ਪਹੁੰਚੇ। ਉਨ੍ਹਾਂ ਨੇ ਸੈਂਟਰ ਵਿੱਚ ਮਾਸਕ ਬਣਾ ਰਹੀਆਂ ਅਧਿਆਪਕਾਵਾਂ ਅਤੇ ਲੜਕੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੁਲਿਸ ਫੋਰਸ ਜਾਂ ਡਾਕਟਰ ਆਦਿ ਇਸ ਸੰਕਟ ਸਮੇਂ ਦੇਸ਼ ਭਗਤੀ ਦੀ ਮਿਸਾਲ ਪੇਸ਼ ਕਰ ਰਹੇ ਹਨ। ਇਹ ਨਿਸ਼ਕਾਮ ਸੇਵਾ ਵੀ ਦੇਸ਼ ਭਗਤੀ ਦੀ ਭਾਵਨਾ ਵਾਲੇ ਹੀ ਕਰ ਸਕਦੇ ਹਨ। ਉਨ੍ਹਾਂ ਨੇ ਸਕੂਲ ਮੁੱਖੀ ਨੂੰ ਵਿਸ਼ਵਾਸ ਦਵਾਇਆ ਕਿ ਇਨ੍ਹਾਂ ਮਾਸੂਮ ਬੱਚਿਆਂ ਅਤੇ ਅਧਿਆਪਕਾਵਾਂ ਦੀ ਇਸ ਸਮਾਜ ਸੇਵੀ ਭਾਵਨਾ ਦੀ ਇਤਿਹਾਸ ਵਿੱਚ ਮਿਸਾਲ ਕਾਇਮ ਰਹੇਗੀ। ਸਿਲਾਈ ਸੈਂਟਰ ਵਿੱਚ ਤਿਆਰ ਹਜਾਰਾਂ ਮਾਸਕ ਪ੍ਰਬੰਧਕਾਂ ਨੇ ਐਸਐਸਪੀ ਨੂੰ ਭੇਂਟ ਕੀਤੇ। ਇਸ ਮੌਕੇ ਭਰਤ ਮੋਦੀ, ਅਸ਼ੋਕ ਕੁਮਾਰ ਗਰਗ, ਮਹੇਸ਼ ਲੋਟਾ,ਰਜਿੰਦਰ ਗਾਰਗੀ, ਪਰਵੀਨ ਕੁਮਾਰ, ਸਕੂਲ ਮੁੱਖੀ ਦੀ ਧਰਮਪਤਨੀ ਗੀਤਾ ਸ਼ਰਮਾ,ਅਧਿਆਪਕਾਵਾਂ ਨਿਧੀ ਗੁਪਤਾ ਰਵਨੀਤ ਕੌਰ, ਰੀਨਾ ਰਾਣੀ, ਰੂਬੀ ਸਿੰਗਲਾ, ਰਾਣੀ ਕੌਰ, ਰੀਮਾ ਰਾਣੀ, ਰਿੰਪੀ ਰਾਣੀ, ਰੀਤੂ ਰਾਣੀ ਤੇ ਸਕੂਲ ਦੀਆਂ ਵਿਦਿਆਰਥਣਾਂ ਹਾਜ਼ਰ ਸਨ।