ਪੀੜਤਾ ਦੇ ਬਿਆਨ ਤੇ ਦੋਸ਼ੀ ਖਿਲਾਫ ਕੇਸ ਦਰਜ਼-ਇੰਸਪੈਕਟਰ ਜਸਵਿੰਦਰ ਕੌਰ
ਹਰਿੰਦਰ ਨਿੱਕਾ ਬਰਨਾਲਾ 14 ਮਈ 2020
ਥਾਣਾ ਧਨੌਲਾ ਦੇ ਪਿੰਡ ਫਤਿਹਗੜ੍ਹ ਛੰਨਾ ਦੀ ਰਹਿਣ ਵਾਲੀ ਕਰੀਬ 16 ਕੁ ਵਰ੍ਹਿਆਂ ਦੀ 10+2 ਦੀ ਸਟੂਡੈਂਟ ਨੂੰ ਵਿਆਹ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਜਦੋਂ ਪੀੜਤਾ ਨੇ ਉਸ ਦੇ ਨਾਲ ਜਾਣ ਤੋਂ ਨਾਂਹ ਕਰਕੇ ਚੁੰਗਲ ਵਿੱਚੋਂ ਨਿੱਕਲਣਾ ਚਾਹਿਆ ਤਾਂ ਦੋਸ਼ੀ ਨੇ ਉਸ ਦੀਆਂ ਅਸ਼ਲੀਲ ਫੋਟੋਆਂ ਆਪਣੇ ਦੋਸਤਾਂ ਦੇ ਗਰੁੱਪਾਂ ਚ, ਵਾਇਰਲ ਕਰ ਦਿੱਤੀਆਂ। ਪੁਲਿਸ ਨੇ ਦੋਸ਼ੀ ਖਿਲਾਫ ਬਲਾਤਕਾਰ ਦਾ ਕੇਸ ਦਰਜ਼ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ। ਇੰਸਪੈਕਟਰ ਜਸਵਿੰਦਰ ਕੌਰ ਨੂੰ ਦਿੱਤੇ ਬਿਆਨ ਚ, 10+2 ਦੀ ਸਟੂਡੈਂਟ ਨੇ ਦੱਸਿਅ ਕਿ ਉਹ ਦਸਵੀਂ ਕਲਾਸ ਤੋਂ ਬਾਅਦ ਹੰਡਿਆਇਆ ਪਿੰਡ ਚ, ਟਿਉਸ਼ਨ ਪੜ੍ਹਨ ਲਈ ਜਾਂਦੀ ਸੀ। ਉਦੋਂ ਉਸਦੇ ਗੁਆਂਢੀ ਪਿੰਡ ਭੈਣੀ ਜੱਸਾ ਦਾ ਹੀ ਨੌਜਵਾਨ ਅਰਸ਼ਦੀਪ ਸਿੰਘ ਰਾਸਤੇ ਵਿੱਚ ਉਸਦਾ ਪਿੱਛਾ ਕਰਦਾ ਰਹਿੰਦਾ ਸੀ। ਦੋਸ਼ੀ ਨੇ ਪੀੜਤਾ ਨੂੰ ਕਿਹਾ ਕਿ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਦੋਸ਼ੀ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਬਹਿਲਾ- ਫੁਸਲਾ ਲਿਆ ਅਤੇ ਕਿਸੇ ਅਣਜਾਣੀ ਥਾਂ ਤੇ ਲਿਜਾ ਕੇ ਉਸ ਦੀ ਮਰਜੀ ਤੋਂ ਬਿਨਾਂ ਨਜਾਇਜ਼ ਸਬੰਧ ਵੀ ਬਣਾਏ । ਦੋਸ਼ੀ ਨੇ ਉਸ ਦੀਆਂ ਅਸ਼ਲੀਲ ਫੋਟੋਆਂ ਵੀ ਮੋਬਾਇਲ ਚ, ਖਿੱਚ ਲਈਆਂ ਅਤੇ ਇਹ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸਦੀਆਂ ਖਿੱਚੀਆਂ ਅਸ਼ਲੀਲ ਫੋਟੋਆਂ ਵਾਇਰਲ ਕਰ ਦੇਵੇਗਾ। ਹੁਣ ਜਦੋਂ ਉਸ ਨੇ ਦੋਸ਼ੀ ਨਾਲ ਜਾਣ ਤੋਂ ਜੁਆਬ ਦੇ ਦਿੱਤਾ ਅਤੇ ਉਸ ਦੇ ਚੁੰਗਲ ਚੋਂ ਨਿੱਕਲਣਾ ਚਾਹਿਆ ਤਾਂ 2 ਮਈ ਨੂੰ ਦੋਸ਼ੀ ਨੇ ਉਸ ਦੀਆਂ ਖਿੱਚੀਆਂ ਅਸ਼ਲੀਲ ਫੋਟੋਆਂ ਵਾਇਰਲ ਕਰ ਦਿੱਤੀਆਂ। ਮਾਮਲੇ ਦੀ ਤਫਤੀਸ਼ ਅਧਿਕਾਰੀ ਇੰਸਪੈਕਟਰ ਜਸਵਿੰਦਰ ਕੌਰ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਦੇ ਅਧਾਰ ਤੇ ਦੋਸ਼ੀ ਅਰਸ਼ਦੀਪ ਸਿੰਘ ਦੇ ਖਿਲਾਫ ਅਧੀਨ ਜੁਰਮ 376/506 ਆਈਪੀਸੀ ਅਤੇ 3 / 4 POSCO ACT , 67 A IT ACT ਦੇ ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ਼ ਕਰ ਦਿੱਤਾ ਹੈ। ਜਲਦ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।