ਆਖਿਰ ਪੁਲਿਸ ਨੂੰ ਕਰਨਾ ਹੀ ਪਿਆ ਬਲਾਤਕਾਰ ਦਾ ਕੇਸ ਦਰਜ਼ , 2 ਦੋਸ਼ੀ ਵੀ ਕੀਤੇ ਗਿਰਫਤਾਰ

Advertisement
Spread information

ਸਵੇਰੇ ਸੈਰ ਕਰਦੀ 12 ਵੀਂ ਦੀ ਵਿਦਿਆਰਥਣ ਨੂੰ ਬਣਾਇਆ ਗਿਆ ਸੀ ਹਵਸ ਦਾ ਸ਼ਿਕਾਰ

ਪੰਚਾਇਤ ਨੇ ਸਮਝੌਤਾ ਕਰਵਾਕੇ ਕਰ ਦਿੱਤਾ ਸੀ ਮਾਮਲਾ ਰਫਾ-ਦਫਾ



ਸੋਨੀ ਪਨੇਸਰ ਬਰਨਾਲਾ 13 ਮਈ 2020

ਦਾਣਾ ਮੰਡੀ ਹੰਡਿਆਇਆ ਚ, ਸਵੇਰੇ ਸੈਰ ਕਰ ਰਹੀ 12 ਵੀਂ ਕਲਾਸ ਦੀ ਇੱਕ ਵਿਦਿਆਰਥਣ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੇ ਜੁਰਮ ਚ, ਆਖਿਰ ਥਾਣਾ ਸਦਰ ਬਰਨਾਲਾ ਦੀ ਪੁਲਿਸ ਨੇ 2 ਨੌਜ਼ਵਾਨਾਂ ਦੇ ਖਿਲਾਫ ਬਲਾਤਕਾਰ ਦਾ ਕੇਸ ਦਰਜ਼ ਕਰਕੇ ਦੋਵਾਂ ਦੋਸ਼ੀਆਂ ਨੂੰ ਗਿਰਫਤਾਰ ਕਰ ਹੀ ਲਿਆ। ਵਰਨਣਯੋਗ ਹੈ ਕਿ ਮੰਗਲਵਾਰ ਨੂੰ ਸਾਹਮਣੇ ਆਈ ਇਹ ਘਿਣਾਉਣੀ ਹਰਕਤ ਦੇ ਸਬੰਧ ਚ, ਘਟਨਾ ਤੋਂ ਬਾਅਦ ਕੁਝ ਪੰਚਾਇਤੀ ਵਿਅਕਤੀਆਂ ਨੇ ਗਰੀਬ ਪਰਿਵਾਰ ਦੀ ਪੀੜਤ ਲੜਕੀ ਦੇ ਘਰਦਿਆਂ ਨੂੰ 20 ਹਜ਼ਾਰ ਰੁਪਏ ਦੇ ਕੇ ਅਤੇ ਕੁੜੀ ਦੀ ਇੱਜਤ ਰੁਲਣ ਦਾ ਭੈਅ ਦਿਖਾ ਕੇ ਉਨਾਂ ਦਾ ਮੂੰਹ ਬੰਦ ਕਰਵਾ ਕੇ ਸਮਝੌਤਾ ਕਰਵਾ ਦਿੱਤਾ ਸੀ। ਇਸ ਸਮਝੌਤੇ ਨੂੰ ਸਹੀ ਮੰਨ ਕੇ ਹੰਡਿਆਇਆ ਪੁਲਿਸ ਚੌਂਕੀ ਵਾਲਿਆਂ ਨੇ ਵੀ ਮਾਮਲਾ ਰਫਾ ਦਫਾ ਕਰ ਦਿੱਤਾ ਸੀ। ਪਰੰਤੂ ਬਰਨਾਲਾ ਟੂਡੇ ਨੇ ਪਰਦੇ ਚ, ਹੋਈ ਇਸ ਸੌਦੇਬਾਜ਼ੀ ਨੂੰ ,, ਗਰੀਬ ਕੁੜੀ ਦੀ ਇੱਜਤ ਪੁਲਿਸ ਚੌਂਕੀ ਚ, ਹੋਈ ਨਿਲਾਮ,20 ਹਜ਼ਾਰ ਚ, ਸੌਦਾ ਹੋਇਆ ਸ਼ਰੇਆਮ ,, ਟਾਈਟਲ ਤਹਿਤ ਪ੍ਰਮੁੱਖਤਾ ਨਾਲ ਨਸ਼ਰ ਕਰਕੇ ਪ੍ਰਸ਼ਾਸ਼ਨ ਦਾ ਧਿਆਨ ਦਿਵਾਇਆ ਸੀ। ਖਬਰ ਨਸ਼ਰ ਹੋਣ ਤੋਂ ਬਾਅਦ ਪੂਰਾ ਮਾਮਲਾ ਬੇਪਰਦ ਹੋ ਜਾਣ ਨਾਲ ਸਬੰਧਿਤ ਪੁਲਿਸ ਅਧਿਕਾਰੀਆਂ ਚ, ਖਲਬਲੀ ਮੱਚ ਗਈ ਸੀ।

Advertisement

-ਐਸਐਸਪੀ ਗੋਇਲ ਨੇ ਗੰਭੀਰਤਾ ਨਾਲ ਲਿਆ ਮਾਮਲਾ

ਬਰਨਾਲਾ ਟੂਡੇ ਦੁਆਰਾ ਨਸ਼ਰ ਹੋਈ ਖਬਰ ਨੂੰ ਐਸਐਸਪੀ ਸੰਦੀਪ ਗੋਇਲ ਨੇ ਕਾਫੀ ਗੰਭੀਰਤਾ ਨਾਲ ਲਿਆ ਅਤੇ ਘਟਨਾਕ੍ਰਮ ਦੀ ਪੜਤਾਲ ਕਰਾਈਮ ਅਗੇਂਸਟ ਵੂਮੈਨ ਅਤੇ ਚਿਲਡਰਨ ਦੇ ਡੀਐਸਪੀ ਬਲਜੀਤ ਸਿੰਘ ਬਰਾੜ ਨੂੰ ਸੌਂਪ ਦਿੱਤੀ। ਜਿਨ੍ਹਾਂ ਨੇ ਤੁਰੰਤ ਹਰਕਤ ਚ, ਆਉਂਦਿਆਂ ਦੁੱਧੋਂ ਪਾਣੀ ਨਿਤਾਰ ਦਿੱਤਾ। ਡੀਐਸਪੀ ਬਰਾੜ ਨੇ ਦੱਸਿਆ ਕਿ ਪੀੜਤ ਵਿਦਿਆਰਥਣ ਦੇ ਬਿਆਨ ਦੇ ਅਧਾਰ ਦੇ ਦੋਸ਼ੀ ਸੁਖਵਿੰਦਰ ਸਿੰਘ ਉਰਫ ਗੱਗੀ ਨਿਵਾਸੀ ਫਤਿਹਗੜ੍ਹ ਛੰਨਾ ਅਤੇ ਲਵਪ੍ਰੀਤ ਸਿੰਘ ਲਵਲੀ ਨਿਵਾਸੀ ਹੰਡਿਆਇਆ ਦੇ ਖਿਲਾਫ ਅਧੀਨ ਜੁਰਮ 376 (2)N, 354/354 A/ 188/ 34 ਆਈਪੀਸੀ ਦੇ ਤਹਿਤ ਥਾਣਾ ਸਦਰ ਬਰਨਾਲਾ ਵਿਖੇ ਕੇਸ ਦਰਜ਼ ਕਰ ਕੇ ਦੋਵਾਂ ਦੋਸ਼ੀਆਂ ਨੂੰ ਗਿਰਫਤਾਰ ਵੀ ਕਰ ਲਿਆ ਹੈ।

-ਗੱਗੀ ਕਰਦਾ ਰਿਹਾ ਜਬਰ ਜ਼ਿਨਾਹ ਤੇ ਲਵਲੀ ਪਹਿਰੇਦਾਰੀ

ਪੀੜਤ ਵਿਦਿਆਰਥਣ ਨੇ ਪੁਲਿਸ ਨੂੰ ਦਿੱਤੇ ਬਿਆਨ ਚ, ਦੱਸਿਆ ਕਿ ਕਰੀਬ 7/8 ਮਹੀਨੇ ਪਹਿਲਾਂ ਉਸਦੀ ਜਾਣ ਪਹਿਚਾਣ ਸੁਖਵਿੰਦਰ ਸਿੰਘ ਉਰਫ ਗੱਗੀ ਨਾਲ ਹੋਈ ਸੀ। ਜਿਸ ਤੋਂ ਬਾਅਦ ਉਹ ਦੋਵੇਂ ਇੱਕ ਦੂਜੇ ਨੂੰ ਮਿਲਦੇ ਰਹੇ। ਮੰਗਲਵਾਰ ਸਵੇਰੇ ਉਹ ਹਰ ਰੋਜ਼ ਦੀ ਤਰਾਂ ਵਖਤ ਕਰੀਬ 4 ਸਾਢੇ 4 ਵਜੇ ਦਾਣਾ ਮੰਡੀ ਚ, ਸੈਰ ਕਰਨ ਗਈ ਤਾਂ ਉੱਥੇ ਹੀ ਸੁਖਵਿੰਦਰ ਸਿੰਘ ਉਰਫ ਗੱਗੀ ਤੇ ਉਸਦਾ ਦੋਸਤ ਲਵਪ੍ਰੀਤ ਸਿੰਘ ਲਵਲੀ ਵੀ ਉਸ ਨੂੰ ਸੈਰ ਕਰਦੇ ਮਿਲ ਗਏ। ਗੱਗੀ ਨੇ ਗੱਲਬਾਤ ਕਰਦੇ ਕਰਦੇ ਉਸ ਨਾਲ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ ਅਤੇ ਉਹ ਹਨ੍ਹੇਰੇ ਦਾ ਫਾਇਦਾ ਉਠਾ ਕੇ ਉਸ ਦੀ ਬਾਂਹ ਫੜ੍ਹਕੇ ਦਾਣਾ ਮੰਡੀ ਚ, ਬਣੇ ਬਾਥਰੂਮਾਂ ਦੀ ਬੈਕ ਸਾਈਡ ਲੈ ਗਿਆ। ਉਸਦਾ ਦੋਸਤ ਲਵਲੀ ਨਿਗਰਾਨੀ ਤੇ ਖੜ੍ਹਾ ਰਿਹਾ। ਪਰੰਤੂ ਮੈਂ ਇਸ ਗੱਲ ਦਾ ਵਿਰੋਧ ਕੀਤਾ ਤੇ ਰੌਲਾ ਪਾਉਣ ਲੱਗ ਪਈ। ਰੌਲਾ ਸੁਣ ਕੇ ਸੈਰ ਕਰਦੇ 2/3 ਹੋਰ ਬੰਦੇ ਉੱਥੇ ਆ ਗਏ ਤਾਂ ਦੋਵੇਂ ਦੋਸ਼ੀ ਉੱਥੋਂ ਭੱਜ ਗਏ ਤੇ ਮੈਂ ਆਪਣੇ ਘਰ ਆ ਗਈ। ਪੀੜਤਾ ਨੇ ਇਹ ਵੀ ਕਿਹਾ ਕਿ ਦੋਸ਼ੀ ਗੱਗੀ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦੇ ਮਨ੍ਹਾ ਕਰਨ ਦੇ ਬਾਵਜੂਦ ਵੀ ਕਈ ਵਾਰ ਉਸ ਨਾਲ ਇਸੇ ਹੀ ਜਗ੍ਹਾ ਤੇ ਪਹਿਲਾਂ ਵੀ ਜਬਰ ਜ਼ਿਨਾਹ ਕਰਦਾ ਰਿਹਾ ਹੈ। ਪਰੰਤੂ ਉਹ ਆਪਣੀ ਇੱਜਤ ਦੀ ਮਾਰੀ ਚੁੱਪ ਰਹੀ, ਪਰ ਆਖਿਰ ਹੁਣ ਉਸ ਨੇ ਇਸ ਬਾਰੇ ਆਪਣੇ ਪਿਉ ਨੂੰ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਜਾਣਕਾਰੀ ਦੇ ਹੀ ਦਿੱਤੀ।

Advertisement
Advertisement
Advertisement
Advertisement
Advertisement
error: Content is protected !!