ਪੀਟੀ ਨਿਊਜ਼/ ਫ਼ਤਹਿਗੜ੍ਹ ਸਾਹਿਬ, 03 ਨਵੰਬਰ 2022
ਇੰਮਪਾਵਰਮੈਂਟ ਆਫ ਪਰਸਨਜ਼ ਵਿਦ ਡਿਸਟੇਬਿਲਟੀਜ਼ ਮਨਿਸਟਰੀ ਆਫ ਸ਼ੋਸ਼ਲ ਜਸਟਿਸ ਐਂਡ ਇੰਮਪਾਵਰਮੈਂਟ, ਨੈਸ਼ਨਲ ਸਕਾਲਰਸ਼ਿਪ ਪੋਰਟਲ ਤਹਿਤ ਦਿਵਿਆਂਗਜ਼ਨ ਵਿਦਿਆਰਥੀਆਂ ਨੂੰ ਮਿਲਣ ਵਾਲੇ ਵਜੀਫਾ ਸਕੀਮ ਅਧੀਨ ਆਨ ਲਾਈਨ ਅਰ਼ਜੀਆਂ ਦੇਣ ਦੀ ਮਿਤੀ ਵਿੱਚ ਵਾਧਾ ਕਰ ਦਿੱਤਾ ਗਿਆ ਹੈ, ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਲਈ ਆਨ ਲਾਈਨ ਅਪਲਾਈ ਕਰਨ ਦੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ ਹੁਣ ਦਿਵਿਆਂਗਜ਼ਨ ਵਿਦਿਆਰਥੀ ਇਸ ਸਕੀਮ ਦਾ ਲਾਭ ਲੈਣ ਲਈ 15 ਨਵੰਬਰ ਤੱਕ ਆਨ ਲਾਈਨ ਅਪਲਾਈ ਕਰ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਇਸੇ ਤਰ੍ਹਾਂ ਪੋਸਟ ਮੈਟ੍ਰਿਕ ਅਤੇ ਟਾਪ ਕਲਾਸ ਐਜੁਕੇਸ਼ਨ ਲਈ ਆਨ ਲਾਈਨ ਅਰ਼ਜੀਆਂ ਦੇਣ ਦੀ ਮਿਤੀ ਵਿੱਚ ਵੀ ਵਾਧਾ ਕਰਦੇ 30 ਨਵੰਬਰ ਕਰ ਦਿੱਤਾ ਗਿਆ ਹੈ।
ਸ਼੍ਰੀ ਟਿਵਾਣਾ ਨੇ ਦੱਸਿਆ ਕਿ ਦਿਵਿਆਂਗਜ਼ਨ ਵਿਦਿਆਰਥੀ ਪ੍ਰੀ-ਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਟਾਪ ਕਲਾਸ ਸਕਾਲਰਸ਼ਿਪ ਸਕੀਮ ਤਹਿਤ ਇਨ੍ਹਾਂ ਮਿਤੀਆਂ ਤੇ ਵੈਬ ਸਾਈਟ https://nsp.gov.in ਤੇ ਅੰਤਿਮ ਮਿਤੀ ਤੋਂ ਪਹਿਲਾਂ ਆਨ ਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਦਿਵਿਆਂਗਜ਼ਨ ਵਿਦਿਆਰਥੀ ਇਨ੍ਹਾਂ ਸਕੀਮਾਂ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਬਿਨਾਂ ਕਿਸੇ ਦੇਰੀ ਤੋਂ ਆਪਣੀਆਂ ਆਨ ਅਰਜ਼ੀਆਂ ਤੁਰੰਤ ਜਮ੍ਹਾਂ ਕਰਵਾਉਣ।