ਪੀਟੀ ਨਿਊਜ਼/ ਫ਼ਤਹਿਗੜ੍ਹ ਸਾਹਿਬ 29 ਅਕਤੂਬਰ 2022
ਵਿਦਿਆਰਥੀ ਵਰਗ ਲਈ ਜਿਥੇ ਸਿੱਖਿਆ ਜਰੂਰੀ ਹੈ ਉਥੇ ਹੀ ਖੇਡਾਂ ਵੀ ਅਹਿਮ ਸਥਾਨ ਰੱਖਦਿਆਂ ਹਨ ਕਿਓਂਕਿ ਖੇਡਾਂ ਨਾਲ ਜੁੜ ਕੇ ਸਾਡੇ ਬੱਚੇ ਕਈ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਤੋਂ ਬਚੇ ਰਹਿ ਸਕਦੇ ਹਨ। ਇਹ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ) ਸ਼੍ਰੀ ਸ਼ੁਸ਼ੀਲ ਨਾਥ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰੋਰ ਵਿਖੇ ਕਰਵਾਈ ਜਾ ਰਹੀ ਦੋ ਰੋਜ਼ਾ ਜ਼ੋਨਲ ਅਥਲੈਟਿਕ ਮੀਟ ਦਾ ਉਦਘਾਟਨ ਕਰਨ ਉਪਰੰਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਖੇੜਾ ਬਹੁਤ ਜਰੂਰੀ ਹੋ ਗਈਆਂ ਹਨ ਕਿਓਂਕਿ ਭੱਜ ਦੌੜ ਦੇ ਇਸ ਯੁੱਗ ਵਿੱਚ ਜਦੋਂ ਸਾਡੇ ਬੱਚੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਰੁਝੇ ਹੋਏ ਹਨ ਤਾਂ ਖੇਡਾਂ ਹੀ ਉਹ ਸਾਧਨ ਹਨ ਜੋ ਬੱਚਿਆਂ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤ ਰੱਖਦੀਆਂ ਹਨ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਬਿਹਤਰ ਸਮਾਜ ਦੇ ਨਿਰਮਾਣ ਵਿੱਚ ਅਧਿਆਪਕ ਦੀ ਅਹਿਮ ਭੂਮਿਕਾ ਹੁੰਦੀ ਹੈ ਇਸ ਲਈ ਬੱਚਿਆਂ ਦੀ ਮਾਨਸਿਕਤਾ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਸਹੀ ਸੇਧ ਦਿੱਤੀ ਜਾਵੇ। ਇਸ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਕੁਲਦੀਪ ਸਿੰਘ ਨੇ ਨਿਭਾਈ।
ਇਸ ਜ਼ੋਨਲ ਅਥਲੈਟਿਕ ਮੀਟ ਵਿੱਚ ਖਮਾਣੋ ਬਲਾਕ ਦੇ ਸਰਕਾਰੀ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ. ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਾਮ ਭੂਸ਼ਣ, ਬੀ ਐਲ ਓ ਪ੍ਰਿੰਸੀਪਲ ਪਵਨ ਕੁਮਾਰ , ਪ੍ਰਿੰਸੀਪਲ ਗੁਰਦੀਪ ਸਿੰਘ , ਹੈਡ ਮਾਸਟਰ ਜਗਦੀਪ ਸਿੰਘ , ਜ਼ੋਨਲ ਸੈਕਟਰੀ ਜਗਦੀਪ ਸਿੰਘ , ਕੁਲਜੀਤ ਕੌਰ , ਕਰਮਜੀਤ ਕੌਰ , ਰਵਿੰਦਰ ਵਸ਼ਿਸ਼ਟ ਪੀ ਟੀ ਆਈ ਸੱਜਣ ਸਿੰਘ ਤੋਂ ਇਲਾਵਾ ਸਕੂਲਾਂ ਦੇ ਅਧਿਆਪਕ , ਵਿਦਿਆਰਥੀ ਅਤੇ ਹੋਰ ਪਤਵੰਤੇ ਮੌਜਦ ਸਨ।