ਜ਼ਿਲ੍ਹਾ ਪੱਧਰੀ ਸੋ਼ਅ ਐਂਡ ਟੈਲ ਅਕਟੀਵਿਟੀ ਵਿੱਚ ਵਿਦਿਆਰਥੀਆਂ ਨੇ ਦਿਖਾਏ ਜੌਹਰ

Advertisement
Spread information

ਪੀਟੀ ਨਿਊਜ਼/ ਫਾਜਿਲਕਾ 29 ਅਕਤੂਬਰ 2022

ਐਸ ਸੀ ਈ ਆਰ ਟੀ ਪੰਜਾਬ ਦੇ ਨਿਰਦੇਸ਼ਾਂ ਤਹਿਤ ਅਤੇ ਜ਼ਿਲਾ ਫਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਿੱਖਿਆ ਡਾ ਸੁਖਵੀਰ ਸਿੰਘ ਬੱਲ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪੰਕਜ ਅੰਗੀ ਦੀ ਯੋਗ ਅਗਵਾਈ ਤਹਿਤ ਜ਼ਿਲ੍ਹਾ ਪੱਧਰੀ ਅੰਗਰੇਜ਼ੀ ਵਿਸ਼ੇ ਦੀ ਸੋ਼ਅ ਐਂਡ ਟੈਲ ਐਕਟੀਵਿਟੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕੰਨਿਆ ਫਾਜ਼ਿਲਕਾ ਵਿਖੇ ਕਰਵਾਈ ਗਈ।

Advertisement

ਇਸ ਮੌਕੇ ਡਾ ਬੱਲ ਨੇ ਦੱਸਿਆ ਕਿ ਵਿਭਾਗ ਵੱਲੋਂ ਸਰਕਾਰ ਵੱਲੋਂ ਪਿਛਲੇ ਸਮੇਂ ਤੋਂ ਲਗਾਤਾਰ ਵਿਦਿਆਰਥੀਆਂ ਦੀ ਸਿਖਿਆਤਮਕ ਅਤੇ ਗੁਣਾਤਮਕ ਵਿਕਾਸ ਲਈ ਵਿਸ਼ੇਸ਼ ਤੌਰ ਤੇ ਕੰਮ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੰਗਰੇਜ਼ੀ ਵਿਸ਼ੇ ਵਿਚ ਬੋਲਣ ਦੀ ਝਿਝਕ ਨੂੰ ਦੂਰ ਕਰਨ ਲਈ ਇਹ ਗਤੀਵਿਧੀ ਪਹਿਲਾਂ ਸਕੂਲ ਪੱਧਰ ਤੇ ਫਿਰ ਬਲਾਕ ਪੱਧਰ ਤੇ ਅਤੇ ਹੁਣ ਜ਼ਿਲ੍ਹਾ ਪੱਧਰ ਤੇ ਕਰਵਾਈ ਗਈ ਹੈ।

ਸ੍ਰੀ ਅੰਗੀ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਅਤਿਅੰਤ ਹੀ ਸ਼ਲਾਘਾਯੋਗ ਹੈ। ਇਸ ਲਈ ਉਨ੍ਹਾਂ ਨੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਅੰਗਰੇਜ਼ੀ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ਼ ਜਤਾਇਆ ਕਿ ਆਉਣ ਵਾਲੇ ਸਮੇਂ ਵਿਚ ਫਾਜ਼ਿਲਕਾ ਦੇ ਵਿਦਿਆਰਥੀ ਪੂਰੇ ਪੰਜਾਬ ਵਿੱਚ ਚਮਕਣਗੇ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਅੰਗਰੇਜ਼ੀ ਵਿਸ਼ੇ ਦੇ ਜ਼ਿਲਾ ਮੈਂਟਰ ਸ੍ਰੀ ਗੌਤਮ ਗੌੜ੍ਹ ਨੇ ਦੱਸਿਆ ਕੀ ਇਹ ਗਤੀਵਿਧੀ ਦੋ ਪੱਧਰਾਂ ਤੇ ਕਰਵਾਈ ਗਈ ਹੈ ਜਿਸ ਵਿਚ 6ਵੀਂ ਤੋਂ 8ਵੀਂ ਜਮਾਤ ਦੇ ਬਲਾਕ ਪੱਧਰ ਦੇ ਜੇਤੂ ਵਿਦਿਆਰਥੀਆਂ ਨੇ ਅਤੇ ਨੌਵੀਂ ਦਸਵੀਂ ਜਮਾਤ ਦੇ ਬਲਾਕ ਪੱਧਰ ਤੇ ਜਿੱਤਣ ਵਾਲੇ ਕੁੱਲ 16 ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਗਣਿਤ ਵਿਸ਼ੇ ਦੇ ਜਿ਼ਲਾ ਮੈਂਟਰ ਸ੍ਰੀ ਅਸ਼ੋਕ ਧਮੀਜਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਵਿਭਾਗ ਵੱਲੋਂ ਭਾਸ਼ਾ ਵਿਕਾਸ ਲਈ ਬਹੁਤ ਹੀ ਸ਼ਲਾਘਾਯੋਗ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

ਸ੍ਰੀਮਤੀ ਨਵਜੋਤ ਖੈਰਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਪਤਰੇਵਾਲਾ, ਸ੍ਰੀਮਤੀ ਮੀਰਾ ਨਰੂਲਾ ਲੈਕਚਰਾਰ ਅੰਗਰੇਜ਼ੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਨਿਹਾਲ ਖੇੜਾ, ਸ੍ਰੀਮਤੀ ਪ੍ਰਭਜੋਤ ਕੌਰ ਅੰਗਰੇਜ਼ੀ ਅਧਿਆਪਕਾਂ ਸਰਕਾਰੀ ਮਿਡਲ ਸਕੂਲ ਪੀਰ ਬਖਸ਼ ਚੋਹਾਨ ਨੇ ਜਿਊਰੀ ਮੈਂਬਰ ਦੀ ਭੂਮਿਕਾ ਨਿਭਾਈ। ਜ਼ਿਲ੍ਹਾ ਪੱਧਰੀ ਸ਼ੋਅ ਅਤੇ ਟੈਲ ਮੁਕਾਬਲਿਆਂ ਵਿੱਚ 6ਵੀਂ ਤੋਂ 8ਵੀਂ ਵਿੱਚ ਸ.ਸ.ਸ.ਸ. ਬਾਹਮਣੀ ਵਾਲਾ ਨੇ ਪਹਿਲਾ,ਸ.ਹ.ਸ. ਕੇਰੀਆਂ ਨੇ ਦੂਜਾ ਅਤੇ ਸ.ਸ.ਸ.ਸ. ਮਾਹਮੂ ਜੋਈਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਨੌਵੀਂ ਅਤੇ ਦਸਵੀਂ ਵਿੱਚ ਸ.ਸ.ਸ.ਸ. ਚੱਕ ਮੋਚਨ ਵਾਲਾ ਨੇ ਪਹਿਲਾ,ਸਰਕਾਰੀ ਸਕੂਲ ਰੁਕਨਾ ਕਾਸਿਮ ਨੇ ਦੂਜਾ ਅਤੇ ਸਰਕਾਰੀ ਸਕੂਲ ਸ਼ੇਰਗੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਲਾਕ ਮੈਂਟਰ ਸ੍ਰੀ ਨਵੀਨ ਬੱਬਰ ਸ੍ਰੀ ਲਕਸ਼ਮੀ ਨਾਰਾਇਣ ਸ੍ਰੀ ਰਾਜੇਸ਼ ਕੁਮਾਰ ਜੀ ਨੇ ਇਸ ਗਤੀਵਿਧੀ ਦੇ ਸੁਚਾਰੂ ਪ੍ਰਬੰਧ ਲਈ ਵਿਸ਼ੇਸ਼ ਯੋਗਦਾਨ ਦਿੱਤਾ। ਅੰਤ ਵਿੱਚ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਨਵਾਜਿਆ ਗਿਆ। ਸਹਿਯੋਗ ਲਈ ਪ੍ਰਿੰਸੀਪਲ ਸ੍ਰ ਸੰਦੀਪ ਧੂੜੀਆ ਅਤੇ ਸਟਾਫ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

Advertisement
Advertisement
Advertisement
Advertisement
Advertisement
error: Content is protected !!