ਛਾ ਗਿਆ ਜਿਵਤੇਸ਼ ਸਿੰਧਵਾਨੀ,ਕਰਾਟੇ ਚੈਪੀਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ

Advertisement
Spread information

ਰਘਬੀਰ ਹੈਪੀ , ਬਰਨਾਲਾ, 28 ਅਕਤੂਬਰ 2022

   ਜ਼ਿਲ੍ਹਾ ਪੱਧਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਬਰਨਾਲਾ ਵੈਲਫੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ ਦੇ ਸਪੁੱਤਰ ਜਿਵਤੇਸ ਸਿੰਧਵਾਨੀ ਨੇ ਗੋਲਡ ਮੈਡਲ ਅਤੇ ਅਚੀਵਰ ਅਕੈਡਮੀ ਦੇ ਐਮਡੀ ਸਕੁਲ ਕੌਸ਼ਲ ਦੇ ਸਪੁੱਤਰ ਦਰਪਿੱਤ ਕੌਸ਼ਲ ਨੇ ਸਿਲਵਰ ਮੈਡਲ ਜਿੱਤਿਆ। ਚੈਂਪੀਅਨਸ਼ਿਪ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਪੋਰਟਸ ਕਰਾਟੇ ਚੈਂਪੀਅਨਸ਼ਿਪ ਦੇ ਵਾਈਸ ਪ੍ਰਧਾਨ ਜਗਸੀਰ ਕੁਮਾਰ ਵਰਮਾ ਨੇ ਦੱਸਿਆ ਕਿ ਟੰਡਨ ਇੰਟਰਨੈਸ਼ਨਲ ਸਕੂਲ ਵਿਚ ਇਹ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿਚ ਵੱਖ-ਵੱਖ ਸਕੂਲਾਂ ਦੇ 100 ਤੋਂ ਵੀ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਤਿੰਨ ਦਿਨਾਂ ਦੀ ਇਸ ਚੈਂਪੀਅਨਸ਼ਿਪ ਵਿੱਚ ਜਿਹੜੇ ਖਿਡਾਰੀਆਂ ਨੇ ਗੋਲਡ ਮੈਡਲ ਹਾਸਲ ਕੀਤਾ ਹੈ। ਉਨ੍ਹਾਂ ਖਿਡਾਰੀਆਂ ਨੂੰ ਪੰਜਾਬ ਪੱਧਰ ਤੇ ਖਿਡਾਇਆ ਜਾਵੇਗਾ। ਇਸ ਮੌਕੇ ਤੇ ਇੰਡਸਟਰੀ ਚੈਂਬਰ ਦੇ ਚੇਅਰਮੈਨ ਵਿਜੈ ਗਰਗ, ਐਸ ਡੀ ਦੇ ਜਰਨਲ ਸਕੱਤਰ ਸ਼ਿਵ ਸਿੰਗਲਾ, ਰਾਜੀਵ ਲੋਚਨ, ਕੋਚ ਪੁਸ਼ਪ ਬਾਂਸਲ, ਸਕੂਲ ਸ਼ਰਮਾ ਆਦਿ ਵੀ ਹਾਜਰ ਸਨ।
    ਗੋਲਡ ਮੈਡਲ ਜੇਤੂ ਜਿਵਤੇਸ ਸਿਧਵਾਨੀ ਅਤੇ ਦਰਪਿੱਤ ਕੌਸ਼ਲ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਕੋਚ ਪੁਸ਼ਪ ਬਾਂਸਲ ਨੂੰ ਦਿੱਤਾ। ਜਿਨ੍ਹਾਂ ਨੇ ਉਨ੍ਹਾਂ ਨੂੰ ਤਨਦੇਹੀ ਨਾਲ ਮਿਹਨਤ ਕਰਵਾਈ ਅਤੇ ਇਸ ਮੁਕਾਮ ਤੱਕ ਪਹੁੰਚਾਇਆ।

Advertisement
Advertisement
Advertisement
Advertisement
error: Content is protected !!