ਏ.ਡੀ.ਸੀ. ਰੂਹੀ ਦੁੱਗ ਨੂੰ ਮਿਲਿਆ ਹੋਟਲ ਐਂਡ ਰੈਸਟੋਰੇਂਟ ਐਸੋਸੀਏਸ਼ਨ ਦਾ ਵਫਦ

Advertisement
Spread information

ਕਿਹਾ ਲੁਧਿਆਣਾ ਚ ਮਿਲੀ ਖੁੱਲ੍ਹ , ਸਾਨੂੰ ਵੀ ਦਿਉ ਇਜ਼ਾਜ਼ਤ, ਸ਼ਰਤਾਂ ਦਾ ਕਰਾਂਗੇ ਪਾਲਣ


ਹਰਿੰਦਰ ਨਿੱਕਾ ਬਰਨਾਲਾ 11 ਮਈ 2020
ਹੋਟਲ ਐਂਡ ਰੈਸਟੋਰੇਂਟ ਐਸੋਸੀਏਸ਼ਨ ਬਰਨਾਲਾ ਦਾ ਇੱਕ ਵਫਦ ਸੋਮਵਾਰ ਨੂੰ ਏ.ਡੀ.ਸੀ. ਰੂਹੀ ਦੁੱਗ ਨੂੰ ਮਿਲਿਆ। ਵਫਦ ਚ, ਸ਼ਾਮਿਲ ਨੁਮਾਇੰਦਿਆਂ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਤੋਂ ਬਰਨਾਲਾ ਜਿਲ੍ਹਾ ਬਿਹਤਰ ਹਾਲਤ ਚ, ਹੈ। ਉੱਥੋਂ ਦੇ ਪ੍ਰਸ਼ਾਸ਼ਨ ਨੇ ਹੋਟਲ ਅਤੇ ਰੈਸਟੋਰੇਂਟ ਖੋਹਲਣ ਲਈ ਛੋਟ ਦੇ ਦਿੱਤੀ ਹੈ । ਜਦੋਂ ਕਿ ਬਰਨਾਲਾ ਇਲਾਕੇ ਚ, ਕੋਰੋਨਾ ਵਾਇਰਸ ਦਾ ਖਤਰਾ ਲੁਧਿਆਣਾ ਦੇ ਮੁਕਾਬਲਤਨ ਕਾਫੀ ਘੱਟ ਹੈ। ਵਫਦ ਵਿੱਚ ਸ਼ਾਮਿਲ ਐਸੋਸੀਏਸ਼ਨ ਦੇ ਮੈਂਬਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਵੀ ਬਰਨਾਲਾ ਚ, ਹੋਟਲ ਅਤੇ ਰੈਸਟੋਰੇਂਟ ਖੋਹਲਣ ਦੀ ਖੁੱਲ੍ਹ ਦਿੱਤੀ ਜਾਵੇ, ਕਿਉਂਕਿ ਹੋਟਲ ਤੇ ਰੈਸਟੋਰੇਂਟ ਸਨਅਤ ਭਾਰੀ ਸੰਕਟ ਚੋਂ ਗੁਜਰ ਰਹੀ ਹੈ। ਵਫਦ ਨੇ ਪ੍ਰਸ਼ਾਸ਼ਨ ਨੂੰ ਭਰੋਸਾ ਦਿੱਤਾ ਕਿ ਜੇਕਰ ਪ੍ਰਸ਼ਾਸ਼ਨ ਜਿਲ੍ਹੇ ਅੰਦਰ ਹੋਟਲ ਤੇ ਰੈਸਟੋਰੇਂਟ ਖੋਹਲਣ ਦੀ ਮੰਜੂਰੀ ਦਿੰਦਾ ਹੈ ਤਾਂ ਅਸੀਂ ਖਾਣਾ ਖਵਾਉਣ ਵੇਲੇ ਸੋਸ਼ਲ ਡਿਸਟੈਂਸ ਦਾ ਪੂਰੀ ਧਿਆਨ ਰੱਖਾਂਗੇ ਅਤੇ ਖਾਣਾ ਬਣਾਉਣ ਤੇ ਪੈਕਿੰਗ ਕਰਨ ਸਮੇਂ ਵੀ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦਾ ਪਾਲਣ ਕਰਨ ਲਈ ਪੂਰੀ ਤਰਾਂ ਪਾਬੰਦ ਰਹਾਂਗੇ। ਏਡੀਸੀ ਰੂਹੀ ਦੁੱਗ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਆਲ੍ਹਾ ਅਧਿਕਾਰੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਜਲਦ ਹੀ ਹੋਟਲ ਤੇ ਰੈਸਟੋਰੈਂਟ ਖੋਹਲਣ ਸਬੰਧੀ ਕੋਈ ਫੈਸਲਾ ਲਿਆ ਜਾਵੇਗਾ। ਇਸ ਮੌਕੇ ਲੋਕੇਸ਼ ਮੱਕੜਾ, ਕੇਵਲ ਕ੍ਰਿਸ਼ਨ ਐਮਡੀ ਵਿਜ਼ਟ ਹੋਟਲ ਐਂਡ ਰੈਸਟੋਰੇਂਟ, ਮਿਡ ਵੇਅ ਰੈਸਟੋਰੇਂਟ ਦੇ ਮਨੀਸ਼ ਮਿੱਤਲ ਤੇ ਰਿਹੇਸ਼ ਕੁਮਾਰ , ਨੈਸ਼ਨਲ ਹੋਟਲ ਐਂਡ ਰੈਸਟੋਰੇਂਟ ਦੇ ਗੁਰਮੇਲ ਸਿੰਘ, ਡੀ.ਐਚ ਹੋਟਲ ਦੇ ਭਰਤ ਕੁਮਾਰ, ਪੈਰਾਡੀਈਜ਼ ਹੋਟਲ ਦੇ ਜੰਗੀਰ ਸਿੰਘ ਦਿਲਬਰ, ਸੌਲੀਟੇਅਰ ਹੋਟਲ ਦੇ ਮੁਨੀਸ਼ ਕੁਮਾਰ,ਸ਼ੀਸ਼ ਮਹਿਲ ਦੇ ਸੋਹਨ ਲਾਲ ਮਿੱਤਲ ਤੇ ਦੀਪਕ ਮਿੱਤਲ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਰਹੇ। ਇਸ ਮੌਕੇ ਹੋਟਲ ਐਂਡ ਰੈਸਟੋਰੇਂਟ ਐਸੋਸੀਏਸ਼ਨ ਦੇ ਵਫਦ ਨੇ ਜਿਲ੍ਹਾ ਸਿਹਤ ਅਫਸਰ ਨਾਲ ਵੀ ਮੀਟਿੰਗ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਵਫਦ ਦੇ ਮੈਂਬਰਾਂ ਲੋਕੇਸ਼ ਮੱਕੜਾ, ਮਨੀਸ਼ ਅਤੇ ਗੁਰਮੇਲ ਸਿੰਘ ਨੇ ਕਿਹਾ ਕਿ ਕੋਰੋਨਾ ਸੰਕਟ ਨਾਲ ਜਿੱਥੇ ਹੋਰ ਕਾਰੋਬਾਰੀਆਂ ਨੂੰ ਨੁਕਸਾਨ ਝੱਲਣਾ ਪਿਆ ਹੈ। ਉੱਥੇ ਹੋਟਲ ਇੰਡਸਟਰੀ ਨੂੰ ਵੀ ਲੌਕਡਾਉਨ ਨੇ ਬੁਰੀ ਤਰਾਂ ਝੰਜੋੜ ਕੇ ਰੱਖ ਦਿੱਤਾ ਹੈ। ਹੋਟਲ ਤੇ ਰੈਸਟੋਰੈਂਟ ਬੰਦ ਹੋਣ ਦੇ ਬਾਵਜੂਦ ਵੀ ਸਟਾਫ ਨੂੰ ਆਪਣੇ ਖਰਚ ਤੇ ਰੱਖਣਾ ਪਿਆ ਅਤੇ ਬਿਨਾਂ ਕੰਮ ਤੋਂ ਹੀ ਪੱਲਿਉ ਤਨਖਾਹਾਂ ਵੀ ਦੇਣੀਆਂ ਪਈਆਂ ਹਨ।

Advertisement
Advertisement
Advertisement
Advertisement
Advertisement
error: Content is protected !!