ਬਿੱਟੂ ਜਲਾਲਾਬਾਦੀ/ ਫਿਰੋਜ਼ਪੁਰ, 23 ਅਕਤੂਬਰ 2022
ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਪੰਜਾਬ ਦੀਆਂ ਖੇਡ ਮੇਲੇ ਦੇ ਤਹਿਤ ਮੁਹਾਲੀ ਦੇ ਸੈਕਟਰ 78 ਦੇ ਖੇਡ ਭਵਨ ਵਿਚ ਹੋਈਆਂ ਇਹ ਖੇਡਾਂ 15 ਅਕਤੂਬਰ ਤੋਂ 22 ਅਕਤੂਬਰ ਤਕ ਆਯੋਜਿਤ ਕੀਤੀਆਂ ਗਈਆਂ ਜਿਸ ਵਿੱਚ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਲਗਪਗ ਪੰਜ ਸੌ ਖਿਡਾਰੀਆਂ ਨੇ ਹਿੱਸਾ ਲਿਆ ਇਸ ਵੱਕਾਰੀ ਟੂਰਨਾਮੈਂਟ ਵਿਚ ਫਿਰੋਜ਼ਪੁਰ ਦੀ ਅੰਡਰ 17 ਦੀ ਲੜਕੀਆਂ ਦੀ ਟੀਮ ਨੇ ਆਪਣੇ ਰੈਕੇਟ ਦਾ ਲੋਹਾ ਮਨਵਾਉਂਦੇ ਹੋਏ ਪੰਜਾਬ ਵਿੱਚੋਂ ਤੀਜਾ ਸਥਾਨ ਪ੍ਰਾਪਤ ਕਰਦੇ ਹੋਏ ਬ੍ਰੋਂਜ਼ ਮੈਡਲ ਤੇ ਕਬਜ਼ਾ ਕੀਤਾ ਇੱਥੇ ਇਹ ਵੀ ਦੱਸਣਯੋਗ ਹੈ ਕਿ ਫ਼ਿਰੋਜ਼ਪੁਰ ਦੀਆਂ ਲੜਕੀਆਂ ਅੰਡਰ ਸਤਾਰਾਂ ਵਰਗ ਵਿੱਚ ਜੋ ਖੇਡ ਰਹੀਆਂ ਸਨ ਉਨ੍ਹਾਂ ਦੀ ਉਮਰ ਪੰਦਰਾਂ ਸਾਲ ਦੀ ਸੀ ਪਰ ਫੇਰ ਵੀ ਉਨ੍ਹਾਂ ਨੇ ਆਪਣੇ ਤੋਂ ਵੱਡੀ ਉਮਰ ਦੀਆਂ ਲੜਕੀਆਂ ਅਤੇ ਵੱਡੇ ਸ਼ਹਿਰਾਂ ਨੂੰ ਪਛਾੜਦੇ ਹੋਏ ਇਹ ਮੈਡਲ ਫ਼ਿਰੋਜ਼ਪੁਰ ਦੀ ਝੋਲੀ ਵਿੱਚ ਪਾਇਆ ਫ਼ਿਰੋਜ਼ਪੁਰ ਦੀ ਟੀਮ ਵਿਚ ਇਨਾਇਤ ਅਸੀਂਸਪਰੀਤ ਕੌਰ ਪੰਕਿਤਾ ਅਤੇ ਅੰਸ਼ਿਕਾ ਸ਼ਰਮਾ ਖਿਡਾਰੀ ਸ਼ਾਮਲ ਸਨ।
ਇਸ ਮੌਕੇ ਫਿਰੋਜ਼ਪੁਰ ਪਹੁੰਚਣ ਤੇ ਸ਼ਹੀਦ ਭਗਤ ਸਿੰਘ ਇਨਡੋਰ ਬੈਡਮਿੰਟਨ ਹਾਲ ਵਿਖੇ ਡੀ ਐੱਸ ਓ ਮੈਡਮ ਅਨਿੰਦਰਵੀਰ ਕੌਰ ਕੋਚ ਗਗਨ ਮਾਟਾ, ਕੋਚ ਗੁਰਜੀਤ ਸਿੰਘ ਨੇ ਵਿਸ਼ੇਸ਼ੇ ਤੌਰ ਤੇ ਪਹੁੰਚ ਕੇ ਖਿਡਾਰਨਾਂ ਦਾ ਸਨਮਾਨ ਕੀਤਾ ਇਸ ਮੌਕੇ ਡੀ ਐਸ ਓ ਮੈਡਮ ਅਨਿੰਦਰਵੀਰ ਕੌਰ ਨੇ ਕਿਹਾ ਕਿ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਪ੍ਰਦਾਨ ਕੀਤੀ ਜਾਏਗੀ ਤਾਂ ਕਿ ਉਹ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਕੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਨਾਮ ਚਮਕਾ ਸਕਣ। ਇਸ ਮੌਕੇ ਖਿਡਾਰਨ ਇਨਾਇਤ ਅਸ਼ੀਸ਼ਪ੍ਰੀਤ ਕੌਰ ਅੰਸ਼ਿਕਾ ਸ਼ਰਮਾ ਅਤੇ ਪੰਕਿਤਾ ਨੇ ਕਿਹਾ ਕਿ ਉਨ੍ਹਾਂ ਦਾ ਆਉਣ ਵਾਲਾ ਟੀਚਾ ਅਗਲੇ ਮਹੀਨੇ ਹੋਣ ਵਾਲੀਆਂ ਸਕੂਲ ਖੇਡਾਂ ਵਿੱਚ ਫਿਰੋਜ਼ਪੁਰ ਲਈ ਅੰਡਰ ਸਤਾਰਾਂ ਵਿੱਚ ਗੋਲਡ ਮੈਡਲ ਜਿੱਤਣਾ ਹੈ। ਜਿਸ ਲਈ ਉਹ ਹੋਰ ਮਿਹਨਤ ਕਰਨਗੀਆਂ ਇਸ ਮੌਕੇ ਖਿਡਾਰਨਾਂ ਦੇ ਕੋਚ ਜਸਵਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਫਿਰੋਜ਼ਪੁਰ ਦਾ ਨਾਂ ਪੰਜਾਬ ਵਿੱਚ ਨਹੀਂ ਸਗੋਂ ਨੈਸ਼ਨਲ ਲੈਵਲ ਤੇ ਵੀ ਫਿਰੋਜ਼ਪੁਰ ਦੇ ਖਿਡਾਰੀ ਰੋਸ਼ਨ ਕਰਨਗੇ। ਇਸ ਮੌਕੇ ਖਿਡਾਰਨਾਂ ਦੇ ਮਾਪਿਆਂ ਨੇ ਡੀ ਐੱਸ ਓ ਮੈਡਮ ਅਤੇ ਡੀ ਐਸ ਓ ਦਫਤਰ ਦੇ ਸਟਾਫ ਦਾ ਧੰਨਵਾਦ ਕੀਤਾ ਇਸ ਮੌਕੇ ਉੱਘੇ ਸਮਾਜ ਸੇਵਕ ਅਮਿਤ ਸ਼ਰਮਾ, ਲੈਕਚਰਾਰ ਕਾਮਰਸ ਰਜੀਵ ਮੋਗਾ, ਭੂਪੇਸ਼ ਸ਼ਰਮਾ ਤੋਂ ਇਲਾਵਾ ਗੁਰਵਿੰਦਰ ਸਿੰਘ ਅਤੇ ਰਮਨਦੀਪ ਸਿੰਘ ਵੀ ਹਾਜ਼ਰ ਸਨ।