ਸੂਬਾ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ-2022’: ਪੰਜਵੇਂ ਦਿਨ ਸੰਗਰੂਰ ’ਚ ਕਰਵਾਏ ਗਏ ਖੇਡਾਂ ਦੇ ਮੁਕਾਬਲੇ

Advertisement
Spread information

ਹਰਪ੍ਰੀਤ ਕੌਰ ਬਬਲੀ/ ਸੰਗਰੂਰ, 19 ਅਕਤੂਬਰ 2022

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਖੇਡ ਸੱਭਿਆਚਾਰ ਨਾਲ ਜੋੜਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਦੇ ਰਾਜ ਪੱਧਰੀ ਮੁਕਾਬਲਿਆਂ ਦੇ ਅੱਜ ਪੰਜਵੇਂ ਦਿਨ ਸੰਗਰੂਰ ਜ਼ਿਲੇ ’ਚ ਅਥਲੈਟਿਕਸ, ਕਿੱਕ ਬਾਕਸਿੰਗ, ਵੇਟ ਲਿਫਟਿੰਗ ਅਤੇ ਰੋਲਰ ਸਕੇਟਿੰਗ ਦੇ ਅੰਡਰ 14, 17, 21, 21-40 ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ।

Advertisement

ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਖੇਡਾਂ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਏ ਜਾ ਰਹੇ ਇਨਾਂ ਮੁਕਾਬਲਿਆਂ ’ਚ ਸੂਬਾ ਵਾਸੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ ਜੋ ਇਨਾਂ ਖੇਡਾਂ ਦੀ ਸਫ਼ਲਤਾ ਦਾ ਪੱਕਾ ਪ੍ਰਮਾਣ ਹੈ। ਉਨਾਂ ਕਿਹਾ ਕਿ ਇਹ ਖੇਡਾਂ ਪੂਰੇ ਪਾਰਦਰਸ਼ੀ ਢੰਗ ਅਤੇ ਖੇਡ ਭਾਵਨਾ ਨਾਲ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ’ਚੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਖਿਡਾਰੀ ਤਰਾਸ਼ੇ ਜਾ ਸਕਣ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਅਤੇ ਡੀ.ਐਮ. ਸਪੋਰਟਸ ਵਰਿੰਦਰ ਸਿੰਘ ਵੀ ਹਾਜ਼ਰ ਸਨ।

 ਇਸਦੇ ਨਾਲ ਹੀ ਸ਼੍ਰੀ ਗੁਰੂ ਤੇਗ ਬਹਾਦਰ ਧਰਮਸ਼ਾਲਾ, ਸੁਨਾਮ ਵਿਖੇ ਅਰਜੁਨ ਐਵਾਰਡੀ ਤਾਰਾ ਸਿੰਘ, ਇੰਸਪੈਕਟਰ ਉਲੰਪਿਅਨ ਸੰਦੀਪ ਕੁਮਾਰ ਅਤੇ ਵਿੱਕੀ ਬੱਤਰਾ ਪੰਜਾਬ ਪੁਲਿਸ ਨੇ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਹੋਰਨਾਂ ਖਿਡਾਰੀਆਂ ਨੂੰ ਇਨਾਂ ਵਾਂਗ ਹੋਰ ਮਿਹਨਤ ਕਰਕੇ ਅੱਗੇ ਵੱਧਣ ਲਈ ਪ੍ਰੇਰਤ ਕੀਤਾ ਗਿਆ।

ਜ਼ਿਲਾ ਖੇਡ ਅਫ਼ਸਰ ਰਣਬੀਰ ਸਿੰਘ ਭੰਗੂ ਨੇ ਦੱਸਿਆ ਕਿ ਰਾਜ ਪੱਧਰੀ ਖੇਡਾਂ ਦੇ ਪੰਜਵੇਂ ਦਿਨ ਲਗਭਗ 1700 ਖਿਡਾਰੀਆਂ ਨੇ ਭਾਗ ਲਿਆ ਅਤੇ ਕਿੱਕ ਬਾਕਸਿੰਗ ਦੇ ਭਾਰ ਵਰਗ-32 ਕਿਲੋ ਅੰਡਰ-17 (ਲੜਕੀਆਂ) ਵਿੱਚ ਕੋਮਲ (ਮੁਕਤਸਰ ਸਾਹਿਬ), ਜਸਵਿੰਦਰ (ਰੋਪੜ) ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕੀਤਾ। ਜਸ਼ਨਪ੍ਰੀਤ ਕੌਰ (ਪਟਿਆਲਾ) ਅਤੇ ਖੁਸ਼ਪ੍ਰੀਤ ਕੌਰ (ਬਰਨਾਲਾ) ਨੇ ਤੀਸਰਾ ਸਥਾਨ ਹਾਸਲ ਕੀਤਾ। ਉਨਾਂ ਕਿਹਾ ਕਿ ਭਾਰ ਵਰਗ-42 ਕਿਲੋ ਅੰਡਰ-17 (ਲੜਕੀਆਂ) ਵਿੱਚ ਅਮਨਦੀਪ ਕੌਰ (ਮੁਕਤਸਰ ਸਾਹਿਬ), ਮਨਪ੍ਰੀਤ ਕੌਰ (ਫਿਰੋਜ਼ਪੁਰ) ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਤੇ ਰੀਆਨਪ੍ਰੀਤ ਕੌਰ (ਗੁਰਦਾਸਪੁਰ) ਅਤੇ ਅਦਿਤੀ (ਮੋਹਾਲੀ) ਨੇ ਤੀਸਰਾ ਸਥਾਨ ਹਾਸਲ ਕੀਤਾ। ਉਨਾਂ ਦੱਸਿਆ ਕਿ ਭਾਰ ਵਰਗ -37 ਕਿਲੋ ਅੰਡਰ 17 (ਲੜਕੀਆਂ) ਵਿੱਚ ਰਜਨੀ (ਬਰਨਾਲਾ), ਜਸ਼ਨਪ੍ਰੀਤ ਕੌਰ (ਮਾਨਸਾ) ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਅਤੇ ਮਹਿਮਾ (ਮੁਕਤਸਰ ਸਾਹਿਬ) ਤੇ ਸੁਹਾਨੀ (ਜਲੰਧਰ) ਨੇ ਤੀਸਰਾ ਸਥਾਨ ਹਾਸਲ ਕੀਤਾ। ਉਨਾਂ ਦੱਸਿਆ ਕਿ ਭਾਰ ਵਰਗ-46 ਕਿਲੋ ਅੰਡਰ 17 (ਲੜਕੇ) ਵਿੱਚ ਅੰਮਿ੍ਰਤ (ਫਤਿਹਗੜ ਸਾਹਿਬ), ਆਂਚਲ (ਅੰਮਿ੍ਰਤਸਰ ਸਾਹਿਬ) ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਅਤੇ ਸਮਨਪ੍ਰੀਤ ਕੌਰ (ਮਾਨਸਾ) ਤੇ ਮਨੀਸ਼ਾ (ਮੋਹਾਲੀ) ਨੇ ਤੀਸਰਾ ਸਥਾਨ ਹਾਸਲ ਕੀਤਾ।

ਇਸੇ ਤਰਾਂ ਐਥਲੈਟਿਕਸ ਦੇ ਉਮਰ ਵਰਗ 50 ਸਾਲ ਤੋਂ ਵੱਧ (ਵੂਮੈਨ) ਈਵੈਂਟ 400 ਮੀਟਰ ਦੇ ਫਾਈਨਲ ਮੁਕਾਬਲਿਆਂ ਵਿੱਚ ਪਰਮਜੀਤ ਕੌਰ (ਸੰਗਰੂਰ), ਦਵਿੰਦਰ ਕੌਰ (ਹੁਸ਼ਿਆਰਪੁਰ) ਅਤੇ ਮਨਜੀਤ ਕੌਰ (ਲੁਧਿਆਣਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਉਮਰ ਵਰਗ 41 ਤੋਂ 50 (ਵੂਮੈੱਨ) ਈਵੈਂਟ (ਸ਼ਾਟਪੁੱਟ) ਦੇ ਫਾਇਨਲ ਮੁਕਾਬਲਿਆਂ ਵਿੱਚ ਕਸ਼ਮੀਰ ਕੌਰ (ਫਤਿਹਗੜ ਸਾਹਿਬ), ਸਤਵੰਤ ਕੌਰ (ਅੰਮਿ੍ਰਤਸਰ ਸਾਹਿਬ) ਅਤੇ ਕੰਵਲਜੀਤ ਕੌਰ (ਮੋਹਾਲੀ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ ਸ਼ਾਟਪੁੱਟ (ਮੈਨ) ਦੇ ਫਾਈਨਲ ਮੁਕਾਬਲਿਆਂ ਵਿੱਚ ਮਲਕੀਤ ਸਿੰਘ (ਮੋਹਾਲੀ), ਗੁਰਬੀਰ ਸਿੰਘ (ਮਾਨਸਾ) ਅਤੇ ਗਮਦੂਰ ਸਿੰਘ (ਬਰਨਾਲਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਗੇਮ ਵੇਟ ਲਿਫਟਿੰਗ ਦੇ ਫਾਇਨਲ ਮੁਕਾਬਲਿਆਂ ਵਿੱਚ, ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਧਰਮਸ਼ਾਲਾ, ਸੁਨਾਮ (ਸੰਗਰੂਰ) ਵਿਖੇ ਹੋ ਰਹੇ ਹਨ ਦੇ ਵਿੱਚ ਅੰਡਰ-21 (ਲੜਕੀਆਂ) ਭਾਰ ਵਰਗ 45 ਕਿਲੋ ਵਿੱਚ ਵਰੀ ਪੁਰੀ (ਲੁਧਿਆਣਾ) ਨੇ ਪਹਿਲਾ ਸਥਾਨ, ਸੋਨਮ (ਸੰਗਰੂਰ) ਨੇ ਦੂਸਰਾ ਸਥਾਨ ਅਤੇ ਕੋਮਲਪ੍ਰੀਤ ਕੌਰ (ਗੁਰਦਾਸਪੁਰ) ਨੇ ਤੀਸਰਾ ਸਥਾਨ ਹਾਸਲ ਕੀਤਾ। ਭਾਰ ਵਰਗ 49 ਕਿਲੋ ਵਿੱਚ ਜਸਕਰਨਪ੍ਰੀਤ ਕੌਰ (ਬਠਿੰਡਾ) ਨੇ ਪਹਿਲਾ ਸਥਾਨ, ਸ਼ਿਵਾਨੀ ਰਾਣੀ (ਸੰਗਰੂਰ) ਨੇ ਦੂਸਰਾ ਸਥਾਨ ਅਤੇ ਸਿਮਰਨ (ਸੰਗਰੂਰ) ਨੇ ਤੀਸਰਾ ਸਥਾਨ ਹਾਸਲ ਕੀਤਾ।

ਜ਼ਿਲਾ ਖੇਡ ਅਫ਼ਸਰ ਨੇ ਦੱਸਿਆ ਕਿ ਗੇਮ (ਰੋਲਰ ਸਕੇਟਿੰਗ) ਰਿੰਕ ਰੋਡ ਰੇਸ 500+ਡੀ ਦੇ ਉਮਰ ਵਰਗ ਅੰਡਰ-14 ਸਾਲ (ਲੜਕੇ) ਦੇ ਫਾਇਨਲ ਮੁਕਾਬਲਿਆਂ ਵਿੱਚ ਲਕਸ਼ਦੀਪ ਸਿੰਘ (ਸੰਗਰੂਰ), ਹੇਮਾਸ਼ ਕਾਂਸਲ (ਬਠਿੰਡਾ) ਅਤੇ ਪ੍ਰਭਕੀਰਤ ਸਿੰਘ ਧੀਮਾਨ (ਪਟਿਆਲਾ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ।

Advertisement
Advertisement
Advertisement
Advertisement
Advertisement
error: Content is protected !!