ਐਸਏਐਲ ਨੇ ਪਰਾਲੀ ਇੱਕਤਰ ਕਰਨ ਲਈ ਫਾਜਿ਼ਲਕਾ ਜਿ਼ਲ੍ਹੇ ਵਿਚ ਸਥਾਪਿਤ ਕੀਤੇ ਦੋ ਡਿਪੂ
ਫਾਜਿ਼ਲਕਾ, 11 ਅਕਤੂਬਰ (ਪੀਟੀ ਨਿਊਜ਼)
ਪਰਾਲੀ ਪ੍ਰਬੰਧਨ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਹੀ ਪਰਾਲੀ ਤੋਂ ਬਿਜਲੀ ਬਣਾਉਣ ਵਾਲੇ ਯੂਨਿਟ ਵੀ ਜਿ਼ਲ੍ਹੇ ਵਿਚ ਪਰਾਲੀ ਦੀ ਖਰੀਦ ਲਈ ਅੱਗੇ ਆਏ ਹਨ। ਇਸ ਸਬੰਧੀ ਫਾਜਿ਼ਲਕਾ ਅਤੇ ਜਲਾਲਾਬਾਦ ਦੇ ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ ਨੇ ਜਾਣਕਾਰੀ ਦਿੱਤੀ ਹੈ ਕਿ ਸੁਖਬੀਰ ਐਗਰੋ ਲਿਮ: ਜ਼ੋ ਕਿ ਸ੍ਰੀ ਰਮਿੰਦਰ ਆਮਲਾ ਨਾਲ ਸਬੰਧਤ ਯੁਨਿਟ ਹੈ ਵੱਲੋਂ ਜਿ਼ਲ੍ਹੇ ਵਿਚੋਂ ਪਰਾਲੀ ਇੱਕਤਰ ਕਰਨ ਲਈ ਦੋ ਡਿਪੂ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਲਈ ਫਾਜਿਲਕਾ ਹਲਕੇ ਵਿਚ ਪਿੰਡ ਬੇਗਾਂ ਵਾਲੀ ਵਿਚ ਅਤੇ ਜਲਲਾਬਾਦ ਵਿਚ ਰਿਲਾਇੰਸ ਪੰਪ ਦੇ ਨੇੜੇ ਡਿਪੂ ਬਣਾਏ ਗਏ ਹਨ। ਇੰਨ੍ਹਾਂ ਵੱਲੋਂ ਵੱਡੇ ਬੇਲਰਾਂ ਨਾਲ ਪਰਾਲੀ ਦੀਆਂ ਗੱਠਾਂ ਬਣਾਈਆਂ ਜਾਂਦੀਆਂ ਹਨ ਅਤੇ ਬਾਅਦ ਵਿਚ ਇੰਨ੍ਹਾਂ ਦੀ ਵਰਤੋਂ ਬਿਜਲੀ ਬਣਾਉਣ ਲਈ ਕੀਤੀ ਜਾਂਦੀ ਹੈ।
ਜਲਾਲਾਬਾਦ ਖੇਤਰ ਦੇ ਕਿਸਾਨ ਆਪਣੀ ਪਰਾਲੀ ਦੀਆਂ ਗੱਠਾਂ ਬਣਵਾਉਣ ਲਈ ਰਵਿੰਦਰ ਚੁੱਘ (94056-00008) ਜਾਂ ਅਮਰ ਸਿੰਘ (99149-03610) ਨਾਲ ਅਤੇ ਫਾਜਿ਼ਲਕਾ ਖੇਤਰ ਦੇ ਕਿਸਾਨ ਵਕੀਲ ਸਿੰਘ (94173-28765) ਜਾਂ ਬਲਜੀਤ ਸਿੰਘ (94174-85890) ਨਾਲ ਰਾਬਤਾ ਕਰ ਸਕਦੇ ਹਨ।ਇਸ ਤੋਂ ਬਿਨ੍ਹਾਂ ਵੀ ਅਨੇਕਾਂ ਹੋਰ ਬੇਲਰ ਵੀ ਜਿ਼ਲ੍ਹੇ ਵਿਚ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਕੰਮ ਕਰ ਰਹੇ ਹਨ।