ਉੱਭਰਦੇ ਲੇਖਕ ਮਨਜਿੰਦਰ ਸਿੰਘ “ਜੌੜਕੀ” ਨੂੰ ਕੀਤਾ ਸਨਮਾਨਿਤ
ਫਾਜ਼ਿਲਕਾ, 29 ਸਤੰਬਰ (ਪੀ ਟੀ ਨਿਊਜ)
ਪਿੰਡ ਜੌੜਕੀ ਅੰਧੇ ਵਾਲੀ,ਤਹਿ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਜੰਮਪਲ ਮਨਜਿੰਦਰ ਸਿੰਘ ਜੌੜਕੀ” ਜੋ ਕਿ ਉੱਪ ਅਰਥ ਅਤੇ ਅੰਕੜਾ ਸਲਾਹਕਾਰ ਦਫ਼ਤਰ ਫਾਜ਼ਿਲਕਾ ਵਿਖੇ ਸੇਵਾਵਾਂ ਨਿਭਾ ਰਹੇ ਹਨ ਵੱਲੋਂ ਸਾਹਿਤ ਦੇ ਖੇਤਰ ਵਿੱਚ ਵੀ ਸਮਾਜ ਨੂੰ ਸੇਧ ਦੇਣ ਵਾਲੀਆਂ ਕਹਾਣੀਆਂ,ਗ਼ਜ਼ਲਾਂ,ਕਵਿਤਾਵਾਂ ਲਿਖ ਕੇ ਬਾਖੂਬੀ ਯੋਗਦਾਨ ਪਾਇਆ ਜਾ ਰਿਹਾ ਹੈ।
ਬੰਗਲੋਰ ਤੋਂ ਚੱਲ ਰਹੇ ਆਨਲਾਈਨ ਪੋਰਟਲ ਪ੍ਰਤੀ ਲਿੱਪੀ ਤੋਂ ਪ੍ਰਾਪਤ ਹੋਏ ਗੋਲਡਨ ਬੈਜ ਨਾਲ ਮਨਜਿੰਦਰ ਸਿੰਘ ਜੌੜਕੀ ਨੂੰ ਡਾ.ਹਿਮਾਸ਼ੂ ਅਗਰਵਾਲ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਤੇ ਅਸ਼ੋਕ ਕੁਮਾਰ ਉਪ ਅਰਥ ਅੰਕੜਾ ਸਲਾਹਕਾਰ ਫਾਜ਼ਿਲਕਾ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਇਸ ਮਾਣਮੱਤੀ ਪ੍ਰਾਪਤੀ ਅਤੇ ਜ਼ਿਲ੍ਹਾ ਫਾਜ਼ਿਲਕਾ ਦਾ ਨਾਮ ਰੋਸ਼ਨ ਕਰਨ ਤੇ ਵਧਾਈ ਦਿੱਤੀ ਗਈ।ਇਸ ਮੌਕੇ ਤੇ ਜੌੜਕੀ ਵੱਲੋਂ ਦੱਸਿਆ ਗਿਆ ਕਿ ਉਸ ਦੁਅਰਾ ਹੁਣ ਤੱਕ ਲਗਭਗ ਦੋ ਸੋ ਪੰਦਰਾਂ ਦੇ ਕਰੀਬ ਕਹਾਣੀਆਂ,ਅਨੇਕਾਂ ਪਰਿਵਾਰਕ ਕਵਿਤਾਵਾਂ,ਗ਼ਜ਼ਲਾਂ ਜੋ ਕਿ ਸਮਾਜ ਨੂੰ ਸੇਧ ਦਿੰਦੀਆਂ ਹਨ ਉਹ ਲਿਖੀਆਂ ਗਈਆਂ ਹਨ ਅਤੇ ਜੋ ਕਿ ਵੱਖ-ਵੱਖ ਅਖ਼ਬਾਰਾਂ ਵਿੱਚ ਛਪ ਚੁੱਕੀਆਂ ਹਨ।
ਗੋਲਡਨ ਬੈਜ ਪ੍ਰਾਪਤ ਹੋਣ ਤੇ ਮਨਜਿੰਦਰ ਸਿੰਘ ਜੌੜਕੀ ਨੂੰ ਭੁਪਿੰਦਰ ਉਤਰੇਜਾ ਜ਼ਿਲ੍ਹਾ ਭਾਸ਼ਾ ਅਫ਼ਸਰ,ਪਰਮਿੰਦਰ ਸਿੰਘ ਖੋਜ ਅਫ਼ਸਰ,ਜ਼ਿਲ੍ਹਾ ਭਾਸ਼ਾ ਦਫਤਰ ਫਾਜ਼ਿਲਕਾ,ਹਰਪਾਲ ਸਿੰਘ ਅੰਕੜਾ ਸਹਾਇਕ,ਸਮੂਹ ਦਫ਼ਤਰੀ ਸਟਾਫ,ਪਰਿਵਾਰਕ ਮੈਬਰਾਂ,ਰਿਸ਼ਤੇਦਾਰਾਂ,ਦੋਸਤਾਂ-ਮਿੱਤਰਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ।