ਪ੍ਧਾਨ ਮੰਤਰੀ ਨਰਿਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਪਾਣੀ ਨੂੰ ਬਚਾਉਣ ਲਈ ਸੈਮੀਨਾਰ ਕੀਤਾ- ਇੰਜ ਸਿੱਧੂ
ਬਰਨਾਲਾ 23 ਸਤੰਬਰ (ਰਘੁਵੀਰ ਹੈੱਪੀ)
ਸਥਾਨਕ ਐਸ ਐਸ ਡੀ ਕਾਲਜ ਵਿੱਖੇ ਬੀਜੇਪੀ ਸੈਨਿਕ ਸੈਲ ਵੱਲੋ ਪ੍ਧਾਨ ਮੰਤਰੀ ਸੀ੍ ਨਰਿਦਰ ਮੋਦੀ ਦੇ 72ਵੇ ਜਨਮ ਦਿਨ ਨੂੰ ਸਮਰਪਿਤ ਪਾਣੀ ਜੋ ਇਨਸਾਨ ਦੀ ਜਿੰਦਗੀ ਲਈ ਬਹੁਤ ਮਹੱਤਵ ਪੂਰਨ ਹੈ ਨੂੰ ਬਚਾਉਣ ਲਈ ਇੱਕ ਸੈਮੀਨਾਰ ਕੀਤਾ ਗਿਆ। ਜਿਸ ਵਿੱਚ 200 ਦੇ ਕਰੀਬ ਵਿਦਿਆਰਥੀਆ ਅਤੇ ਪੋ੍ਫੈਸਰਾ ਨੇ ਭਾਗ ਲਿਆ। ਇਹ ਜਾਣਕਾਰੀ ਪੈ੍ਸ ਦੇ ਨਾ ਜਾਰੀ ਕਰਦਿਆ ਸੈਨਿਕ ਵਿੰਗ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਬੀਜੇਪੀ ਦੇ ਸੀਨੀਅਰ ਆਗੂ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਣੀ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ। ਕਿਉਂਕਿ ਪਾਣੀ ਮਨੁੱਖ ਦੀ ਜ਼ਿੰਦਗੀ ਲਈ ਬਹੁਤ ਹੀ ਮਹੱਤਵਪੂਰਨ ਹੈ। ਮੋਟੇ ਤੌਰ ਤੇ ਉਨ੍ਹਾਂ ਨੇ ਕਿਹਾ ਕਿ ਜਿਵੇਂ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਟੌਇਲਟ ਦਾ ਪਾਣੀ ਲੀਕ ਕਰਦਾ ਹੈ। ਉਸ ਨੂੰ ਤੁਰੰਤ ਰੋਕਣਾ ਚਾਹੀਦਾ ਹੈ ਜਾਂ ਕਿਤੇ ਨਾ ਕਿਤੇ ਪਾਈਪ ਟੁੱਟੀ ਹੋਣ ਕਰਕੇ ਥੋੜ੍ਹਾ ਬਹੁਤ ਪਾਣੀ ਲੀਕ ਕਰਦਾ ਹੈ। ਉਸ ਨੂੰ ਵੀ ਤੁਰੰਤ ਰੋਕਣਾ ਚਾਹੀਦਾ ਹੈ ਜਾਂ ਜਿਵੇਂ ਫਲੱਸ਼ ਵਾਲੀ ਟੈਂਕੀ ਦੇ ਵਿਚ ਇਕ ਪਲਾਸਟਿਕ ਦੀ ਬੋਤਲ ਰੱਖ ਦਿਓ ਤਾਂ ਹਰ ਵਾਰ ਵਰਤਣ ਲਈ ਇੱਕ ਲੀਟਰ ਪਾਣੀ ਘੱਟ ਵਰਤਿਆ ਜਾਵੇਗਾ। ਇਸ ਤਰ੍ਹਾਂ ਇੰਜਨੀਅਰ ਸਿੱਧੂ ਨੇ ਹਾਜ਼ਰ ਸਟੂਡੈਂਟਸ ਨੂੰ ਅਤੇ ਅਧਿਆਪਕਾਂ ਨੂੰ ਪਾਣੀ ਨੂੰ ਬਚਾਉਣ ਲਈ ਯਤਨ ਕਰਨੇ ਜ਼ਰੂਰੀ ਹਨ। ਪਾਣੀ ਨੂੰ ਬਚਾਉਣ ਲਈ ਨੁਕਤੇ ਸਾਂਝੇ ਕੀਤੇ ਅਤੇ ਹਰ ਇੱਕ ਬੱਚੇ ਨੂੰ ਇਸ ਵੱਲ ਧਿਆਨ ਦੇਣ ਲਈ ਕਿਹਾ ਅਤੇ ਬੱਚਿਆਂ ਨਾਲ ਪਾਣੀ ਨੂੰ ਬਚਾਉਣ ਦੇ 25 ਨੁਕਤੇ ਸਾਂਝੇ ਕੀਤੇ। ਅੰਤ ਵਿਚ ਬੱਚਿਆਂ ਨੇ ਭਰੋਸਾ ਦਿੱਤਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਪਾਣੀ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਪ੍ਰੋਸੈਸਰ ਮੈਡਮਾਂ ਵਾਰੰਟ ਅਫਸਰ ਬਲਵਿੰਦਰ ਢੀਡਸਾ ਰੋਹਨ ਸਿੰਗਲਾ ਅਤੇ ਗਰੈਜੂਏਸ਼ਨ ਕਰ ਰਹੇ ਸਟੂਡੈਂਟਸ ਹਾਜ਼ਰ ਸਨ।