ਟਾਵਰ ਰੋਕੋ 8 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ
ਬਰਨਾਲਾ 13 ਸਤੰਬਰ (ਸੋਨੀ ਪਨੇਸਰ)
ਅੱਜ ਆਜ਼ਾਦ ਨਗਰ ਵਿੱਚ ਨਜਾਇਜ਼ ਲੱਗ ਰਹੇ “ਟਾਵਰ ਰੋਕੋ ਐਕਸ਼ਨ ਕਮੇਟੀ” ਅੱਠ ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਇਸ ਐਕਸ਼ਨ ਕਮੇਟੀ ਵਿੱਚ ਦਰਸ਼ਨ ਸਿੰਘ ਢਿੱਲੋਂ, ਤਰਸੇਮ ਸਿੰਘ ਡੇਅਰੀ ਵਾਲਾ, ਜਗਤਾਰ ਸਿੰਘ ਬੀਹਲਾ, ਹਰਬੰਸ ਸਿੰਘ ਸੂਬੇਦਾਰ,ਮਾਸਟਰ ਗੁਲਵੰਤ ਸਿੰਘ, ਤੇਜਿੰਦਰ ਸਿੰਘ, ਮੱਘਰ ਸਿੰਘ, ਬੰਤ ਸਿੰਘ ਸੂਬੇਦਾਰ,ਰਣਬੀਰ ਸਿੰਘ ਗੋਗੀ ਨੂੰ ਸ਼ਾਮਿਲ ਕੀਤਾ ਗਿਆ। ਇੱਕ ਵਾਰ ਭਾਵੇਂ ਮੋਬਾਈਲ ਟਾਵਰ ਲਾਉਣ ਵਾਲੀ ਕੰਪਨੀ ਨੇ ਲੋਕਾਂ ਦੇ ਵਿਰੋਧ ਨੂੰ ਭਾਂਪਦਿਆਂ ਕੰਮ ਬੰਦ ਕਰ ਦਿੱਤਾ ਸੀ। ਪੱਕੇ ਤੌਰ ‘ਤੇ ਇਸ ਟਾਵਰ ਦੀ ਉਸਾਰੀ ਨੂੰ ਰੋਕਣ ਲਈ 8 ਮੈਂਬਰੀ ਐਕਸ਼ਨ ਕਮੇਟੀ ਦਾ ਵਫਦ ਈ ਓ ਬਰਨਾਲਾ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਲੋਕਾਂ ਦੀ ਜਾਨ ਦਾ ਖੌਅ ਬਨਣ ਵਾਲੇ ਇਸ ਮੋਬਾਈਲ ਟਾਵਰ ਦੀ ਉਸਾਰੀ ਰੋਕੀ ਜਾਵੇ। ਆਗੂਆਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਇਸ ਮੋਬਾਈਲ ਟਾਵਰ ਦੀ ਉਸਾਰੀ ਦਾ ਕੰਮ ਮੁਕੰਮਲ ਰੂਪ’ਚ ਬੰਦ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਸਮੇਂ ਗਿਆਨ ਸਿੰਘ,ਬਲਵੀਰ ਸਿੰਘ,ਜਸਬੀਰ ਸਿੰਘ ਜੱਗੀ, ਹਰਚਰਨ ਸਿੰਘ,ਹਰਭੋਲ ਸਿੰਘ,ਅਮਰ ਸਿੰਘ, ਦਰਸ਼ਨ ਸਿੰਘ,ਕੁਲਵੰਤ ਸਿੰਘ,ਕੌਰ ਸਿੰਘ ਫੌਜੀ,ਅੰਮੵਿਤਪਾਲ ਸਿੰਘ,ਗੁਰਮੇਲ ਸਿੰਘ,ਲਛਮਣ ਸਿੰਘ,ਕੌਰ ਸਿੰਘ, ਗੁਰਤੇਜ ਸਿੰਘ ਸੂਬੇਦਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਜ਼ਾਦ ਨਗਰ, ਸਾਹਿਬਜਾਦਾ ਅਜੀਤ ਸਿੰਘ ਨਗਰ, ਸ਼ਹੀਦ ਕਰਤਾਰ ਸਿੰਘ ਸਰਾਭਾ ਨਗਰ ਅਤੇ ਭਗਤ ਧੰਨਾ ਨਗਰ ਤੋਂ ਵੱਡੀ ਗਿਣਤੀ ਵਿੱਚ ਵਾਸੀ ਹਾਜ਼ਰ ਸਨ।
ਯਾਦ ਰਹੇ ਆਜ਼ਾਦ ਨਗਰ ਬਰਨਾਲਾ ਦੀ ਸੰਘਣੀ ਵਸੋਂ ਵਿੱਚ ਨਗਰ ਵਾਸੀਆਂ ਨੂੰ ਭਰੋਸੇ ਵਿੱਚ ਲੈਣ ਤੋਂ ਬਿਨਾਂ ਹੀ ਬਿਨਾਂ ਕਿਸੇ ਮਨਜ਼ੂਰੀ ਦੇ ਜਬਰੀ ਲਗਾਏ ਜਾ ਰਹੇ ਮੋਬਾਈਲ ਟਾਵਰ ਦਾ ਜਬਰਦਸਤ ਵਿਰੋਧ ਕੀਤਾ ਸੀ। ਇਸ ਸਮੇਂ ਇਨਕਲਾਬੀ ਕੇਂਦਰ ਦੇ ਆਗੂਆਂ ਸਮੇਤ ਹੋਰਨਾਂ ਜਥੇਬੰਦੀਆਂ ਨੇ ਵੀ ਸਹਿਯੋਗ ਕੀਤਾ ਸੀ। ਐਕਸ਼ਨ ਕਮੇਟੀ ਆਗੂਆਂ ਕਿਹਾ ਕਿ ਕੁੱਝ ਅਸਰ ਰਸੂਖ ਵਾਲੇ ਵਿਅਕਤੀ ਆਪਣੇ ਮੁਨਾਫ਼ੇ ਦੀ ਧੁੱਸ ਵਜੋਂ ਅਜਿਹੇ ਮੋਬਾਈਲ ਟਾਵਰ ਲਗਾ ਰਹੇ ਹਨ। ਇਹ ਟਾਵਰ ਮਿਉਂਸਪਲ ਅਧਿਕਾਰੀਆਂ ਦੀ ਸ਼ਹਿ ਤੇ ਸਾਰੇ ਕਾਨੂੰਨਾਂ ਨੂੰ ਛਿੱਕੇ ਤੇ ਟੰਗ ਕੇ ਲਗਾਏ ਜਾ ਰਹੇ ਹਨ। ਮੋਬਾਈਲ ਟਾਵਰ ਲੱਗਣ ਨਾਲ ਮਨੁੱਖੀ ਸਿਹਤ ਉੱਤੇ ਬਹੁਤ ਮਾੜਾ ਪੑਭਾਵ ਪੈਂਦਾ ਹੈ। ਰੇਡੀਏਸ਼ਨ ਦਾ ਪੑਭਾਵ ਕੈਂਸਰ ਜਿਹੀਆਂ ਨਾਮੁਰਾਦ ਬਿਮਾਰੀਆਂ ਪੈਦਾ ਕਰਦਾ ਹੈ। ਅਜਿਹੇ ਮੋਬਾਈਲ ਟਾਵਰ ਲਾਉਣ ਵਾਸਤੇ ਮਿਉਂਸਪਲ ਅਧਿਕਾਰੀਆਂ ਕੋਲੋਂ ਅਗਾਊਂ ਮਨਜ਼ੂਰੀ ਲੈਣ ਦੀ ਲੋੜ ਹੁੰਦੀ ਹੈ। ਆਲੇ ਦੁਆਲੇ ਦੇ ਬਸ਼ਿੰਦਿਆਂ ਕੋਲੋਂ ਮੋਬਾਈਲ ਟਾਵਰ ਲਾਉਣ ਲਈ ਸਹਿਮਤੀ ਦੀ ਲੋੜ ਹੁੰਦੀ ਹੈ। ਬੁਲਾਰਿਆਂ ਕਿਹਾ ਕਿ ਅੰਨ੍ਹੇ ਮੁਨਾਫ਼ੇ ਦੀ ਧੁੱਸ ਵਿੱਚ ਗੑਸਤ ਇੱਕ ਵਿਅਕਤੀ ਵੱਲੋਂ ਵੱਡੀ ਗਿਣਤੀ ਵਿੱਚ ਨਗਰ ਨਿਵਾਸੀਆਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਕਦਾਚਿਤ ਨਹੀਂ ਦਿੱਤੀ ਜਾਵੇਗੀ।