ਖੇਡਾਂ ਵਤਨ ਪੰਜਾਬ ਦੀਆਂ-2022 ਅਧੀਨ ਬਲਾਕ ਪੱਧਰੀ ਟੂਰਨਾਮੈਂਟ ਮਿਤੀ 01 ਸਤੰਬਰ ਤੋਂ 07 ਸਤੰਬਰ 2022 ਤੱਕ ਕਰਵਾਏ ਜਾਣਗੇ
ਫਾਜ਼ਿਲਕਾ, 29 ਅਗਸਤ (ਪੀ.ਟੀ.ਨੈਟਵਰਕ)
ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ-2022 ਅਧੀਨ ਬਲਾਕ ਪੱਧਰ ਟੂਰਨਾਮੈਂਟ ਲੜਕੇ/ਲੜਕੀਆਂ (ਅੰਡਰ 14, ਅੰਡਰ 17, ਅੰਡਰ 21, 21-40 ਸਾਲ ਓਪਨ ਵਰਗ, 41-50 ਸਾਲ ਓਪਨ ਵਰਗ ਅਤੇ 50+ ਓਪਨ ਵਰਗ) ਵਿੱਚ ਕਰਵਾਈਆਂ ਜਾਣਗੀਆਂ। ਇਹ ਖੇਡਾਂ ਐਥਲੈਟਿਕਸ, ਵਾਲੀਬਾਲ, ਕਬੱਡੀ, ਖੋਹ-ਖੋਹ, ਰੱਸਾ-ਕੱਸੀ, ਅਤੇ ਫੁੱਟਬਾਲ ਗੇਮਾਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਗੁਰਫਤਿਹ ਸਿੰਘ ਬਰਾੜ ਨੇ ਦਿੱਤੀ।
ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਪੰਜ ਬਲਾਕਾ ਵਿੱਚ ਕਰਵਾਈਆਂ ਜਾਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਬਲਾਕ ਫਾਜ਼ਿਲਕਾ ਵਿਖੇ ਫੁੱਟਬਾਲ ਨੂੰ ਛੱਡ ਕੇ ਬਾਕੀ ਖੇਡਾਂ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਅਤੇ ਫੁੱਟਬਾਲ ਦਾ ਮੈਚ ਸਰਕਾਰੀ ਸੀਨੀ.ਸਕੈਂ. ਸਕੂਲ (ਫਾਜ਼ਿਲਕਾ) ਵਿਖੇ ਮਿਤੀ 01 ਤੋਂ 04 ਸਤੰਬਰ 2022 ਤੱਕ ਕਰਵਾਇਆ ਜਾਵੇਗਾ।ਬਲਾਕ ਜਲਾਲਾਬਾਦ ਵਿਖੇ ਫੁੱਟਬਾਲ ਨੂੰ ਛੱਡ ਕੇ ਬਾਕੀ ਖੇਡਾਂ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ ਵਿਖੇ ਅਤੇ ਫੁੱਟਬਾਲ ਦਾ ਮੈਚ ਸੈਕਰਡ ਹਾਰਟ ਕਾਨਵੈਂਟ ਸਕੂਲ ਜਲਾਲਾਬਾਦ ਵਿਖੇ ਮਿਤੀ 01 ਤੋਂ 04 ਸਤੰਬਰ 2022 ਤੱਕ ਕਰਵਾਇਆ ਜਾਵੇਗਾ।
ਬਲਾਕ ਅਰਨੀਵਾਲਾ ਸ਼ੇਖ ਸੁਭਾਨ ਦੀਆਂ ਐਥਲੈਟਿਕਸ, ਵਾਲੀਬਾਲ, ਫੁੱਟਬਾਲ, ਕਬੱਡੀ ਖੇਡਾਂ ਸਟੇਡੀਅਮ ਗ੍ਰਾਮ ਪੰਚਾਇਤ ਡੱਬ ਵਾਲਾ ਕਲਾਂ ਵਿਖੇ ਅਤੇ ਰੱਸਾ ਕੱਸੀ ਅਤੇ ਖੋਹ-ਖੋਹ ਸਕਰਾਰੀ ਸੀਨੀ. ਸਕੈਂ. ਸਕੂਲ ਟਾਹਲੀ ਵਾਲਾ ਬੋਦਲਾ ਵਿਖੇ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ ਬਲਾਕ ਅਬੋਹਰ ਦੀਆਂ ਸਾਰੀਆਂ ਖੇਡਾਂ ਸਰਕਾਰੀ ਸੀਨੀ. ਸਕੈਂ. ਸਕੂਲ (ਲੜਕੇ) ਅਬੋਹਰ ਵਿਖੇ ਮਿਤੀ 04 ਤੋਂ 07 ਸਤੰਬਰ 2022 ਤੱਕ ਕਰਵਾਈਆਂ ਜਾਣਗੀਆਂ।