ਐਸ.ਐਸ.ਡੀ ਕਾਲਜ ਬਰਨਾਲਾ ਵਿਖੇ ਰਾਸ਼ਟਰੀ ਦਿਵਸ ਤੇ ਖਿਡਾਰੀਆਂ ਨੇ ਲਿਆ ਅਹਿਦ
ਬਰਨਾਲਾ (ਰਘਬੀਰ ਹੈਪੀ)
ਸਥਾਨਕ ਐਸ.ਐਸ.ਡੀ ਕਾਲਜ ਬਰਨਾਲਾ ਵਿਖੇ ਖਿਡਾਰੀਆਂ ਦੁਆਰਾ ਜਾਦੂਗਰ ਮੇਜਰ ਧਿਆਨਚੰਦ ਦੇ ਜਨਮਦਿਨ ’ਤੇ ਅਹਿਦ ਲਿਆ ਗਿਆ ਕਿ ਭਾਰਤੀ ਹਾਕੀ ਨੂੰ ਉਸ ਦਾ ਪੁਰਾਣਾ ਮੁਕਾਮ ਜੋ ਮੇਜਰ ਧਿਆਨਚੰਦ ਦੇ ਸਮੇਂ ਹਾਸਲ ਸੀ ਉਸ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ।ਕਾਲਜ ਵਿਖੇ ਖਿਡਾਰੀਆਂ ਲਈ ਹਾਕੀ ਦੇ ਅੰਤਰਰਾਸ਼ਟਰੀ ਪੱਧਰ ਦੇ ਕੋਚ ਪਿਆਰਾ ਲਾਲ ਅਤੇ ਜਸਵੰਤ ਸਿੰਘ ਖਿਡਾਰੀਆਂ ਨੂੰ ਰੋਜ਼ਾਨਾ ਕਾਲਜ ਕੈਂਪਸ ਵਿਖੇ ਸਿਖਲਾਈ ਦਿੰਦੇ ਹਨ।ਇਲਾਕੇ ਦੇ ਬੱਚੇ ਖੇਡਾਂ ਪ੍ਰਤੀ ਦਿਨ ਪ੍ਰਤੀ ਜੁੜ ਰਹੇ ਹਨ।
ਕਾਲਜ ਵਿਖੇ ਰਾਸ਼ਟਰੀ ਖੇਡ ਦਿਵਸ ਦੇ ਤੌਰ ‘ਤੇ ਹਰ ਸਾਲ 29 ਅਗਸਤ ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦਾ ਜਨਮਦਿਨ ਰਾਸ਼ਟਰੀ ਖੇਡ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ।ਹਾਕੀ ਦੇ ਮਹਾਨ ਜਾਦੂਗਰ ਕਹੇ ਜਾਣ ਵਾਲੇ ਖਿਡਾਰੀ ਮੇਜਰ ਧਿਆਨ ਚੰਦ ਨੇ ਆਪਣੀ ਹਾਕੀ ਰਾਹੀਂ ਭਾਰਤ ਦਾ ਨਾਂਅ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੈ।
ਐਸ.ਡੀ ਸਭਾ ਰਜਿ ਬਰਨਾਲਾ ਦੇ ਸਰਪ੍ਰਸਤ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ (ਸੀਨੀਅਰ ਐਡਵੋਕੇਟ) ਨੇ ਧਿਆਨ ਚੰਦ ਵਰਗੇ ਖਿਡਾਰੀਆਂ ਨੇ ਹਾਕੀ ਦੇ ਮੈਦਾਨ ਵਿੱਚ ਆਪਣਾ ਜੀਵਨ ਕੁਰਬਾਨ ਕਰ ਛੱਡਿਆ। ਉਨ੍ਹਾਂ ਦਾ ਜਜ਼ਬਾ ਜਨੂਨ ਆਉਣ ਵਾਲੀ ਨਸਲ ਲਈ ਪ੍ਰੇਰਨਾ ਸ੍ਰੋਤ ਸਾਬਤ ਹੋ ਰਿਹਾ ਹੈ। ਗੇਂਦ ਲੈ ਕੇ ਬਿਜਲੀ ਦੀ ਤੇਜ਼ੀ ਨਾਲ ਦੌੜਨ ਵਾਲੇ ਧਿਆਨ ਚੰਦ ਦਾ ਅੱਜ ਜਨਮਦਿਨ ਮਨਾਇਆ ਜਾ ਰਿਹਾ ਹੈ।ਧਿਆਨ ਚੰਦ ਦੀ ਰਹਿਨੁਮਾਈ ਹੇਠ ਭਾਰਤੀ ਹਾਕੀ ਟੀਮ ਨੇ ਓਲੰਪਿਕ ਖੇਡਾਂ ਵਿੱਚ ਤਿੰਨ ਸੋਨ ਤਗਮੇ (1928, 1932 ਅਤੇ 1936) ਜਿੱਤੇ ਸਨ। ਉਸ ਸਮੇਂ ਭਾਰਤੀ ਹਾਕੀ ਟੀਮ, ਹਾਕੀ ਦੀ ਖੇਡ ਵਿੱਚ ਸਭ ਤੋਂ ਵਧੀਆ ਟੀਮਾਂ ਵਿੱਚੋਂ ਇੱਕ ਸਨ। ਮੇਜਰ ਧਿਆਨ ਚੰਦ ਨੇ ਆਪਣੇ ਕੌਮਾਂਤਰੀ ਖੇਡ ਜੀਵਨ ਵਿੱਚ 400 ਤੋਂ ਵੱਧ ਗੋਲ ਕੀਤੇ।
ਐਸ.ਡੀ ਸਭਾ ਰਜਿ ਦੇ ਜਨਰਲ ਸੱਕਤਰ ਸ਼੍ਰੀ ਸ਼ਿਵ ਸਿੰਗਲਾ ਨੇ ਇਸ ਮੌਕੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਲਿਖਿਆ ਕਿ ‘ਸਾਡੇ ਹਾਕੀ ਦੇ ਲੜਕੇ ਅਤੇ ਲੜਕੀਆਂ ਨੇ ਧਿਆਨ ਚੰਦ ਜੀ ਦੀ ਜਾਦੂਈ ਵਿਰਾਸਤ ਨੂੰ ਕਾਇਮ ਰੱਖਣ ਵਾਲੇ ਇਸ ਸਾਲ ਦੇ ਖੇਡ ਦਿਵਸ ਦੀ ਧੁਨ ਨਿਰਧਾਰਤ ਕੀਤੀ ਹੈ। ਮੈਨੂੰ ਯਕੀਨ ਹੈ ਕਿ ਸਾਡੇ ਕਾਲਜ ਦੇ ਵਿਦਿਆਰਥੀ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਦਾ ਮਾਣ ਵਧਾਵਾਗੇ। ਸਾਰੇ ਖੇਡ ਪ੍ਰੇਮੀਆਂ ਨੂੰ ਮੁਬਾਰਕ !
ਕਾਲਜ ਦੇ ਵਾਈਸ ਪ੍ਰਿੰਸੀਪਲ ਭਾਰਤ ਭੂਸਣ ਨੇ ਮੇਜਰ ਧਿਆਨ ਚੰਦ ਭਾਰਤੀ ਹਾਕੀ ਟੀਮ ਦਾ ਬਹੁਤ ਵੱਡਾ ਨਾਂ ਹੈ। ਜਦੋਂ ਵੀ ਹਾਕੀ ਖੇਡ ਦੀ ਗੱਲ ਚੱਲਦੀ ਹੈ ਤਾਂ ਉਸ ਦਾ ਨਾਂ ਬੜੇ ਫ਼ਖਰ ਨਾਲ ਲਿਆ ਜਾਂਦਾ ਹੈ। ਉਸ ਨੂੰ ਉਸ ਦੀ ਅਦਭੁਤ ਖੇਡ ਲਈ ਹਾਕੀ ਦਾ ਜਾਦੂਗਰ ਵੀ ਕਿਹਾ ਜਾਂਦਾ ਹੈ।ਕਾਲਜ ਵਿੱਚ ਵਿਦਿਆਰਥੀਆਂ ਦੇ ਲਈ ਵੱਖ-ਵੱਖ ਖੇਡਾਂ ਦੇ ਮੈਦਾਨ ਹਨ।ਜਿਸ ਵਿੱਚ ਵਿਦਿਆਰਥੀਆਂ ਦੁਆਰਾ ਕ੍ਰਿਕਿਟ ਟੀਮ,ਖੋ-ਖੋ,ਹਾਕੀ ਵਿੱਚ ਵੀ ਮੈਦਾਨ ਫਤਿਹ ਕੀਤੇ ਹਨ।ਖਿਡਾਰੀਆਂ ਨੂੰ ਟਰੈਕ ਸੂਟ ਅਤੇ ਆਰਥਿਕ ਮਦਦ ਵੀ ਪੁੰਹਚਾਈ ਜਾ ਰਹੀ ਹੈ।ਉਹਨਾਂ ਦੁਆਰਾ ਇਹ ਵਾਅਦਾ ਕੀਤਾ ਕਿ ਐੱਸ.ਐੱਸ.ਡੀ ਕਾਲਜ ਵਿੱਚੋਂ ਵਿਦਿਆਰਥੀ ਉਲੰਪਿਕ ਤੱਕ ਦੇ ਬੱਚੇ ਸਫਰ ਤੈਅ ਕਰਨਗੇ।ਇਸ ਮੌਕੇ ਕਾਲਜ ਦੇ ਕੋ ਆਰਡੀਨੇਟਰ ਪ੍ਰੋ ਮੁਨੀਸ਼ੀ ਦੱਤ ਸ਼ਰਮਾ,ਕਾਲਜ ਦੇ ਡੀਨ ਨੀਰਜ ਸ਼ਰਮਾ,ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ ਕਰਨੈਲ ਸਿੰਘ,ਡਾ.ਬਿਕਰਮਜੀਤ ਸਿੰਘ ਪੁਰਬਾ,ਪ੍ਰੋ ਬਲਵਿੰਦਰ ਸਿੰਘ,ਪ੍ਰੋ ਦਲਬੀਰ ਕੌਰ ਅਤੇ ਸਮੂਹ ਸਟਾਫ ਹਾਜਰ ਸਨ।