ਮਾਨ ਸਰਕਾਰ ਵੱਲੋਂ ਵੱਲੋਂ ਸਿੱਖ ਸੰਗਤ ਤੇ ਕੀਤੇ ਤਸ਼ੱਦਦ ਨੇ ਬਾਦਲਾਂ ਨੂੰ ਵੀ ਪਿੱਛੇ ਛੱਡਿਆ- ਸਦਭਾਵਨਾ ਦਲ
ਪਰਦੀਪ ਕਸਬਾ , ਸੰਗਰੂਰ, 26 ਅਗਸਤ 2022
ਸਿੱਖ ਸਦਭਾਵਨਾ ਦਲ ਦੀ ਅਗਵਾਈ ਵਿੱਚ ਸਿੱਖ ਸੰਗਤਾਂ ਆਪਣੇ ਦਿਲ ਚ ਇਨਸਾਫ ਦੀ ਉਮੀਦ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪਿਛਲੇ ਸੱਤ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਸ਼ਾਂਤਮਈ ਸਿੱਖ ਨੀਤੀ ਪੰਥਕ ਮੋਰਚੇ ਦੇ ਰੂਪ ਚ ਆਵਾਜ਼ ਬੁਲੰਦ ਕਰ ਰਹੇ ਸਿੱਖ ਸਦਭਾਵਨਾ ਦਲ ਅਤੇ ਸਿੱਖ ਸੰਗਤ ਦੇ ਬੀਤੀ ਰਾਤ ਪੰਜਾਬ ਪੁਲੀਸ ਵੱਲੋਂ ਚੁੱਪ ਚੁਪੀਤੇ ਹੱਲਾ ਬੋਲ ਕਰਕੇ ਮੋਰਚੇ ਨੂੰ ਤਾਰਪੀੜ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਬਚਿੱਤਰ ਸਿੰਘ ਜ਼ਿਲ੍ਹਾ ਜਥੇਦਾਰ ਸਿੱਖ ਸਦਭਾਵਨਾ ਦਲ ਇਕਾਈ ਸੰਗਰੂਰ ਨੇ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ।
ਭਾਈ ਬਚਿੱਤਰ ਸਿੰਘ, ਭਾਈ ਹਰਜੀਤ ਸਿੰਘ ਸਰਕਲ ਜਥੇਦਾਰ ਸੁਨਾਮ, ਭਾਈ ਕੁਲਵੰਤ ਸਿੰਘ ,ਭਾਈ ਗੁਰਪ੍ਰੀਤ ਸਿੰਘ ਰਾਮਪੁਰਾ, ਭਾਈ ਗੁਰਸ਼ਰਨ ਸਿੰਘ, ਭਾਈ ਅਮਰ ਸਿੰਘ ਅਤੇ ਬੀਬੀ ਸਵਿੰਦਰ ਕੌਰ ਖਾਲਸਾ ਨੇ ਕਿਹਾ ਪੰਜਾਬ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਮਾਨ ਸਰਕਾਰ ਬਾਦਲਾਂ ਦੀ ਹੀ ਬੀ ਟੀਮ ਹੈ ਜਿਸ ਨੇ ਇਕ ਵਾਰ ਫਿਰ ਤੋਂ ਸਿੱਖ ਸੰਗਤ ਤੇ ਜ਼ੁਲਮ ਢਾਹਿਆ ਹੈ ।
ਸਿੱਖ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਰ ਰਹੀਆਂ ਸਿੱਖ ਸੰਗਤਾਂ ਦੀ ਕਾਰਵਾਈ ਕਰਨਾ ਮੰਦਭਾਗਾ ਹੈ ।
ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨੇ ਬਰਗਾੜੀ ਕਾਂਡ ਬਹਿਬਲ ਕਾਂਡ ਮੁੜ ਯਾਦ ਕਰਵਾ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਸਿੱਖ ਸਦਭਾਵਨਾ ਦਲ ਦੇ ਸੇਵਾਦਾਰਾਂ ਉਪਰ ਰਾਤ ਗਿਆਰਾਂ ਵਜੇ ਚੁੱਪ ਚੁਪੀਤੇ ਹੱਲਾ ਕਰਕੇ ਮੋਰਚੇ ਨੂੰ ਤਾੜ ਪੀੜ ਕਰ ਦਿੱਤਾ ਗਿਆ। ਪੰਜਾਬ ਪੁਲੀਸ ਜੁੱਤੀਆਂ ਪਾ ਗੁਰਬਾਣੀ ਦੀਆਂ ਪੋਥੀਆਂ, ਗੁਰੂ ਕੇ ਲੰਗਰ, ਦਸਤਾਰਾਂ , ਸ੍ਰੀ ਸਾਹਿਬਾਂ , ਸਜਾਈਆਂ ਦਸਤਾਰਾਂ ਦੀ ਗੁਰੂ ਕੇ ਲੰਗਰ ਦੀ ਕਥਿਤ ਤੌਰ ਤੇ ਬੇਅਦਬੀ ਕੀਤੀ ਹੈ ।
ਸਿੱਖ ਆਗੂਆਂ ਨੇ ਕਿਹਾ ਕਿ ਬੀਬੀਆਂ ਬਜ਼ੁਰਗਾਂ ਦੀ ਕੋਈ ਪ੍ਰਵਾਹ ਨਾ ਕਰਦਿਆਂ ਪੰਜਾਬ ਪੁਲੀਸ ਨੇ ਕਥਿਤ ਤੌਰ ਤੇ ਧੱਕੇਸ਼ਾਹੀ ਕੀਤੀ ਹੈ । ਉਨ੍ਹਾਂ ਕਿਹਾ ਕਿ ਸੰਗਤ ਨੂੰ ਧੱਕੇ ਨਾਲ ਧੂਹ ਕੇ ਬੱਸਾਂ ਵਿੱਚ ਸੁੱਟ ਦਿੱਤਾ ਗਿਆ ਅਤੇ ਅੱਧੀ ਰਾਤ ਤੋਂ ਬਾਅਦ ਪਟਿਆਲਾ ਜੇਲ੍ਹ, ਫਿਰ ਦੁਖਨਿਵਾਰਨ ਸਾਹਿਬ, ਫਿਰ ਸ੍ਰੀ ਫਤਿਹਗਡ਼੍ਹ ਸਾਹਿਬ ਦੀ ਹਦੂਦ ਅੰਦਰ ਛੱਡ ਦਿੱਤਾ ਗਿਆ । ਇਸ ਪਾਵਨ ਪਵਿੱਤਰ ਅਸਥਾਨ ਦੀ ਮਾਨ ਸਰਕਾਰ ਦੇ ਪ੍ਰਸ਼ਾਸਨ ਨੇ ਕੋਈ ਪ੍ਰਵਾਹ ਨਾ ਕਰਦਿਆਂ ਸੰਗਤ ਵੱਲੋਂ ਲਗਾਏ ਗਏ ਪੱਕੇ ਮੋਰਚੇ ਨੂੰ ਖਦੇੜ ਦਿੱਤਾ ਗਿਆ ਹੈ।