ਕੋਰੋਨਾ ਦਾ ਕਹਿਰ- ਹਜੂਰ ਸਾਹਿਬ ਤੋਂ ਬਰਨਾਲਾ ਪਹੁੰਚੇ 2 ਸ਼ਰਧਾਲੂਆਂ ਦੀ ਰਿਪੋਰਟ ਪੌਜੇਟਿਵ

Advertisement
Spread information

ਇੱਕ ਭੈਣੀ ਜੱਸਾ ਅਤੇ ਦੂਸਰਾ ਭਦੌੜ ਦਾ ਰਹਿਣ ਵਾਲਾ

ਹਰਿੰਦਰ ਨਿੱਕਾ ਬਰਨਾਲਾ 2 ਮਈ 2020

ਸ੍ਰੀ ਹਜੂਰ ਸਾਹਿਬ ਤੋਂ ਬਰਨਾਲਾ ਪਹੁੰਚੇ 2 ਸ਼ਰਧਾਲੂਆਂ ਦੀ ਰਿਪੋਰਟ ਅੱਜ ਪੌਜੇਟਿਵ ਆਉਣ ਨਾਲ ਇਲਾਕੇ ਚ, ਮੁੜ ਸਹਿਮ ਦਾ ਮਾਹੌਲ ਪੈਦਾ ਹੋ ਗਿਆ । ਜਦੋਂ ਕਿ 7 ਜਣਿਆਂ ਦੀ ਹੋਰ ਰਿਪੋਰਟ ਨੈਗੇਟਿਵ ਵੀ ਆਈ ਹੈ । ਇੱਕ ਜਣੇ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ। ਪੌਜੇਟਿਵ ਆਏ ਸ਼ਰਧਾਲੂਆਂ ਚ, ਇੱਕ ਸ਼ਰਧਾਲੂ ਭੈਣੀ ਜੱਸਾ ਪਿੰਡ ਦਾ ਰਹਿਣ ਵਾਲਾ ਕਰੀਬ 45 ਕੁ ਵਰ੍ਹਿਆਂ ਦਾ ਕਰਮਜੀਤ ਸਿੰਘ ਹੈ , ਜਦੋਂ ਕਿ ਦੂਸਰਾ ਸ਼ਰਧਾਲੂ ਭਦੌੜ ਦੀ ਪੱਤੀ ਵੀਰ ਸਿੰਘ ਦਾ ਰਹਿਣ ਵਾਲਾ ਕਰੀਬ 61 ਵਰ੍ਹਿਆਂ ਦਾ ਗੁਰਚਰਨ ਸਿੰਘ ਹੈ। ਦੋਵਾਂ ਨੂੰ ਹੀ ਸ੍ਰੀ ਹਜੂਰ ਸਾਹਿਬ ਤੋਂ ਇੱਥੇ ਪਹੁੰਚਣ ਤੋਂ ਬਾਅਦ ਹੀ ਸੰਘੇੜਾ ਕਾਲਜ਼ ਚ, ਕੁਆਰੰਟਾਈਨ ਕੀਤਾ ਹੋਇਆ ਸੀ। ਇਸ ਦੀ ਪੁਸ਼ਟੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਵੀ ਕਰ ਦਿੱਤੀ ਹੈ। ਵਰਨਣਯੋਗ ਹੈ ਕਿ ਸੰਘੇੜਾ ਕਾਲਜ ਚ, ਇੱਨਾਂ ਤੋਂ ਬਿਨਾਂ 48 ਸ਼ਰਧਾਲੂ ਹੋਰ ਵੀ ਏਕਾਂਤਵਾਸ ਕੀਤੇ ਹੋਏ ਹਨ। 

 

Advertisement
Advertisement
Advertisement
Advertisement
error: Content is protected !!