ਪੂਜਨੀਕ ਗੁਰੂ ਜੀ ਨੇ ਗੁਰੂ ਪੁੰਨਿਆਂ ਦੀ ਵਧਾਈ ਦੇਣ ਉਪਰੰਤ ਗੁਰੂ ਅਤੇ ਸ਼ਿਸ ਦੇ ਰਿਸਤੇ ਵਾਰੇ ਵਿਸਥਾਰ ’ਚ ਪਾਇਆ ਚਾਨਣਾ
ਪੂਜਨੀਕ ਗੁਰੂ ਜੀ ਵੱਲੋਂ ਮਾਨਵਤਾ ਹਿੱਤ ਲਈ ਸਾਧ ਸੰਗਤ ਦੀ ਪ੍ਰਵਾਨਗੀ ਨਾਲ ਸ਼ੁਰੂ ਕੀਤੇ ਗਏ ਦੋ ਹੋਰ ਭਲਾਈ ਕਾਰਜ਼
ਰਘਵੀਰ ਹੈਪੀ , ਬਰਨਾਲਾ, 14 ਜੁਲਾਈ 2022
ਡੇਰਾ ਸੱਚਾ ਸੌਦਾ ਸਿਰਸਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਗੁੁਰੂ ਪੁੰਨਿਆਂ ਦੇ ਪਵਿੱਤਰ ਮੌਕੇ ’ਤੇ ਬਰਨਾਵਾ ਆਸ਼ਰਮ ਤੋਂ ਵਰਚੂਅਲ ਪ੍ਰੋਰਗਾਮ ਰਾਹੀਂ ਮਜਲਿਸ ਕਰਕੇ ਸੰਗਤਾਂ ਨੂੰ ਆਪਣੇ ਪਵਿੱਤਰ ਬਚਨਾਂ ਨਾਲ ਨਿਹਾਲ ਕੀਤਾ ਗਿਆ। ਇਸ ਮੌਕੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਨੂੰ ਬਰਨਾਲਾ ਵਿਖੇ ਬਾਜ਼ਾਖਾਨਾ ਰੋੜ ’ਤੇ ਸਥਿੱਤ ਨਾਮਚਰਚਾ ਘਰ ’ਚ ਵੱਡੀ ਗਿਣਤੀ ਸਾਧ ਸੰਗਤ ਨੇ ਸ਼ਰਧਾ ਪੂਰਵਕ ਸਰਵਣ ਕੀਤਾ ਤੇ ਗੁਰੂ ਜੀ ਵੱਲੋਂ ਸ਼ੁਰੂ ਕੀਤੇ ਗਏ ਦੋ ਹੋਰ ਭਲਾਈ ਕਾਰਜ਼ਾਂ ’ਤੇ ਦਿ੍ਰੜਤਾ ਨਾਲ ਪਹਿਰਾ ਦੇਣ ਦਾ ਪ੍ਰਣ ਕੀਤਾ।
ਪੂਜਨੀਕ ਗੁਰੂ ਜੀ ਨੇ ਫੁਰਮਾਇਆ ਕਿ ਗੁਰੂ ਸ਼ਬਦ ਆਪਣੇ ਆਪ ਵਿੱਚ ਬਹੁਤ ਵੱਡਾ ਹੈ। ‘ਗੁ’ ਦਾ ਮਤਲਬ ਅੰਧਕਾਰ ਅਤੇ ‘ਰੂ’ ਦਾ ਮਤਲਬ ਪ੍ਰਕਾਸ਼, ਜੋ ਅਗਿਆਨਤਾ ਰੂੰਪੀ ਅੰਧਕਾਰ ’ਚ ਗਿਆਨ ਦਾ ਦੀਪਕ ਜਲਾ ਦੇ ਅਤੇ ਬਦਲੇ ਵਿੱਚ ਕਿਸੇ ਤੋਂ ਕੁੱਛ ਵੀ ਨਾ ਲਵੇ ਉਹੀ ਸੱਚਾ ਗੁਰੂ ਹੰੁਦਾ ਹੈ। ਗੁਰੂ ਦੀ ਜਰੂਰਤ ਹਮੇਸਾ ਤੋਂ ਸੀ, ਹੈ ਅਤੇ ਹਮੇਸਾ ਰਹੇਗੀ। ਖਾਸਕਰ ਰੂਹਾਨੀਅਤ, ਸੂਫ਼ੀਅਤ, ਆਤਮਾ- ਪ੍ਰਮਾਤਮਾ ਦੀ ਜਿੱਥੇ ਵੀ ਚਰਚਾ ਹੁੰਦੀ ਹੈ ਉਸ ਦੇ ਲਈ ਗੁਰੂ ਬੇਹੱਦ ਜਰੂਰੀ ਹੈ। ਵੈਸੇ ਵੀ ਸਮਾਜ ’ਚ ਵੀ ਗੁਰੂ- ਉਸਤਾਦ ਦੀ ਜਰੂਰਤ ਪੈਂਦੀ ਹੀ ਆਈ ਹੈ। ਗੁਰੂ ਜੀ ਨੇ ਅੱਗੇ ਫੁਰਮਾਇਆ ਕਿ ਜਦ ਬੱਚੇ ਦਾ ਜਨਮ ਹੁੰਦਾ ਹੈ ਤਾਂ ਪਹਿਲਾ ਗੁਰੂ- ਉਸਤਾਦ ਉਸਦੀ ਮਾਂ ਹੁੰਦੀ ਹੈ। ਖਵਾਉਣਾ, ਪਿਆਉਣਾ, ਨਹਾਉਣਾ, ਪਹਿਨਾਉਣਾ ਇੱਥੋਂ ਤੱਕ ਕਿ ਬੱਚੇ ਦਾ ਮਲ- ਮੂਤਰ ਵੀ ਸਾਫ਼ ਕਰਨਾ, ਮਾਂ ਜਿਹਾ ਗੁਰੂ ਦੁਨਿਆਵੀ ਤੌਰ ’ਤੇ ਦੂਜਾ ਨਹੀਂ ਹੁੰਦਾ। ਫ਼ਿਰ ਵਾਰੀ ਆਉਂਦੀ ਹੈ, ਬੱਚਾ ਚੱਲਣਾ ਸਿੱਖਦਾ ਹੈ, ਭੈਣ-ਭਾਈ, ਬਾਪ ਗੁਰੂ ਦਾ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੰਦੇ ਹਨ। ਬਾਪ ਆਪਣੇ ਬੱਚੇ ਨੂੰ ਦੁਨਿਆਵੀ ਸਿੱਖਿਆ ਦਿੰਦਾ ਹੈ।
ਦੁਨੀਆਂ ਵਿੱਚ ਕਿਵੇਂ ਰਹਿਣਾ ਹੈ, ਕੀ ਕਰਨਾ ਹੈ ਕੀ ਨਹੀਂ ਕਰਨਾ ਚਾਹੀਦਾ। ਆਪਣਾ ਅਨੁਭਵ ਉਸਦੀ ਝੋਲੀ ਵਿੱਚ ਪਾਉਂਦਾ ਹੈ ਜੇਕਰ ਕੋਈ ਲੈਣਾ ਚਾਹੇ ਤਾਂ ਕਿਉਂਕਿ ਇਹ ਕਲਯੁੱਗ ਦਾ ਦੌਰ ਹੈ, ਇੱਥੇ ਬੱਚੇ ਦੀ ਆਪਣੀ ਗ੍ਰਹਿਸਥੀ ਹੋਈ ਨਹੀ ਕਿ ਉਹ ਮਾਂ- ਬਾਪ ਦੇ ਅਨੁਭਵ ਨੂੰ ਠੋਕਰ ਮਾਰ ਦਿੰਦਾ ਹੈ ਇਸ ਲਈ ਅਨਾਥ ਆਸ਼ਰਮ ਬਣ ਰਹੇ ਹਨ ਅਤੇ ਭਰਦੇ ਜਾ ਰਹੇ ਹਨ। ਪੂਜਨੀਕ ਗੁਰੂ ਜੀ ਨੇ ਗੁਰੂ ਅਤੇ ਸ਼ਿਸ ਦੇ ਰਿਸਤੇ ਵਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਸ਼ਿਸ ਦਾ ਵਿਸ਼ਵਾਸ਼ ਅਜਿਹਾ ਅਡੋਲ ਹੋਣਾ ਚਾਹੀਦਾ ਹੈ। ਜੇਕਰ ਸ਼ਿਸ ਨੂੰ ਗੁਰੂ ਦੀ ਜਗਾ ਰੱਬ ਵੀ ਆ ਕੇ ਕੋਈ ਹੁਕਮ ਕਰੇ ਤਾਂ ਹੁਕਮ ਮੰਨਣਾ ਤਾਂ ਦੂਰ ਸ਼ਿਸ ਰੱਬ ਵੱਲ ਦੇਖੇ ਵੀ ਨਾ।
ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸ ਨੇ ਦੱਸਿਆ ਕਿ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਪੂਜਨੀਕ ਗੁਰੂ ਜੀ ਦੇ ਪਵਿੱਤਰ ਤੇ ਅਨਮੋਨ ਬਚਨਾਂ ਨੂੰ ਸੁਣਨ ਲਈ ਵੱਡੀ ਗਿਣਤੀ ਸਾਧ ਸੰਗਤ ਨੇ ਭਰਵੀਂ ਸ਼ਮੂਲੀਅਤ ਕੀਤੀ। ਜਿੰਨਾਂ ਲਈ ਬਲਾਕ ਕਮੇਟੀ ਤੇ ਸੇਵਾਦਾਰਾਂ ਦੁਆਰਾ ਪੰਡਾਲ ਨੂੰ ਬੜੇ ਹੀ ਸੁੰਦਰ ਤਰੀਕੇ ਨਾਲ ਸ਼ਜਾਇਆ ਗਿਆ ਸੀ ਅਤੇ ਆਉਣ ਵਾਲੀ ਸਾਧ ਸੰਗਤ ਦੀ ਸਹੂਲਤ ਵਾਸਤੇ ਉਚੇਚੇ ਪ੍ਰਬੰਧ ਕੀਤੇ ਗਏ ਸਨ। ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਜਿੱਥੇ ਠੰਡੇ- ਮਿੱਠੇ ਪਾਣੀ ਤੇ ਕੂਲਰ/ ਪੱਖਿਆਂ ਤੋਂ ਇਲਾਵਾ ਖਾਣੇ ਅਤੇ ਚਾਰੇ ਧਰਮਾਂ ਦਾ ਪ੍ਰਸ਼ਾਦ ਵੀ ਸ਼ਰਧਾ ਪੂਰਵਕ ਤਿਆਰ ਕੀਤਾ ਗਿਆ ਸੀ। ਵਰਚੂਅਲ ਪ੍ਰੋਗਰਾਮ ਜ਼ਰੀਏ ਜਿਉਂ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਟੇਜ਼ ’ਤੇ ਵਿਰਾਜਮਾਨ ਹੋਏ ਸੰਗਤ ਦਾ ਉਤਸਾਹ ਠਾਠਾਂ ਮਾਰਨ ਲੱਗ ਗਿਆ। ਅੰਤਰ ਮਨਾਂ ਨੂੰ ਛੂਹਣ ਵਾਲੀਆਂ ਮਧੁਰ ਧੁਨਾਂ ’ਤੇ ਸੰਗਤ ਦੇ ਥਿੜਕਦੇ ਪੈਰ ਦਿਲ ’ਚ ਉਮੰਗ ਤੇ ਅਥਾਹ ਖੁਸ਼ੀ ਹੋਣ ਦਾ ਪ੍ਰਤੱਖ ਸਬੂਤ ਸੀ। ਵਰਚੂਅਲ ਪੋ੍ਰਗਰਾਮ ਰਾਹੀਂ ਪੂਜਨੀਕ ਗੁਰੂ ਜੀ ਸਾਧ ਸੰਗਤ ਨੂੰ ਗੁਰੂ ਪੁੰਨਿਆਂ ਦੀ ਵਧਾਈ ਦਿੱਤੀ ਅਤੇ ਵਿਸਥਾਰ ’ਚ ਗੁਰੂ ਅਤੇ ਸ਼ਿਸ ਦੇ ਰਿਸਤੇ ਵਾਰੇ ਚਾਨਣਾ ਪਾਇਆ।
ਗੁਰੂ ਜੀ ਵੱਲੋਂ ਗਾਏ ਗਏ ਸ਼ਬਦਾਂ ’ਤੇ ਸਾਧ ਸੰਗਤ ਨੇ ਨੱਚ ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਚਲਦੇ ਪ੍ਰੋਗਰਾਮ ਦੌਰਾਨ ਹੀ ਪੂਜਨੀਕ ਗੁਰੂ ਜੀ ਦੇ ਪਵਿੱਤਰ ਹੁਕਮਾਂ ’ਤੇ ਚਾਰੇ ਪਵਿੱਤਰ ਧਰਮਾਂ ਦਾ ਕੜਾਹ ਪ੍ਰਸਾਦਿ, ਬੂੰਦੀ, ਛੇਵੀਆਂ ਤੇ ਕੇਕ ਤੇ ਲੰਗਰ ਪ੍ਰਸ਼ਾਦ ਵੰਡਿਆ ਗਿਆ। ਜਿਸ ਨੂੰ ਸਾਧ ਸੰਗਤ ਨੇ ਸ਼ਰਧਾ ਪੂਰਵਕ ਗ੍ਰਹਿਣ ਕੀਤਾ। ਮਜਲਿਸ ਦੌਰਾਨ ਹੀ ਪੂਜਨੀਕ ਗੁਰੂ ਜੀ ਨੇ ਦੇਸ਼ ਪ੍ਰੇਮ ਨੂੰ ਵੜਾਵਾ ਦੇਣ ਦੇ ਮੰਤਵ ਨਾਲ ਸਾਧ ਸੰਗਤ ਨੂੰ ਆਪਣੇ ਘਰਾਂ/ ਦਫ਼ਤਰਾਂ/ ਕੰਮ ਦੇ ਸਥਾਨਾਂ ’ਤੇ ਸਤਿਕਾਰ ਸਹਿਤ ਤਿਰੰਗਾ ਝੰਡਾ ਲਗਾ ਕੇ ਰੱਖਣ ਅਤੇ ਮੁੱਖ ਮਾਰਗਾਂ ’ਤੇ ਕਾਨੂੰਨੀ ਪ੍ਰੀਕਿਰਿਆ ਪੂਰੀ ਕਰਨ ਉਪਰੰਤ ਮੋਬਾਇਲ ਪਖਾਨੇ ਰੱਖਣ ਦੇ ਦੋ ਹੋਰ ਭਲਾਈ ਕਾਰਜ਼ ਕਰਨ ਦਾ ਸੱਦਾ ਦਿੱਤਾ। ਜਿਸ ਨੂੰ ਸਾਧ ਸੰਗਤ ਨੇ ਦੋਵੇਂ ਹੱਥ ਖੜੇ ਕਰਕੇ ਅੰਜਾਮ ਦੇਣ ਦਾ ਪ੍ਰਣ ਦੁਹਰਾਇਆ। ਇਸ ਮੌਕੇ ਬਲਾਕ ਬਰਨਾਲਾ/ਧਨੌਲਾ ਦੀ ਜਿੰਮੇਵਾਰ ਕਮੇਟੀ ਤੋਂ ਇਲਾਵਾ ਵੱਖ ਵੱਖ ਪਿੰਡਾਂ/ਸ਼ਹਿਰਾਂ ਤੋਂ ਪਹੁੰਚੀ ਵੱਡੀ ਗਿਣਤੀ ਸਾਧ ਸੰਗਤ ਵੀ ਹਾਜ਼ਰ ਸੀ।