ਗੁਰਸੇਵਕ ਸਹੋਤਾ , ਮਹਿਲ ਕਲਾਂ 14 ਜੁਲਾਈ 2022
ਅਮਨਦੀਪ ਕੌਰ ਨੂੰ ਖੁਦਕਸ਼ੀ ਲਈ ਮਜਬੂਰ ਕਰਨ ਵਾਲਿਆਂ ਨੂੰ ਗਿਰਫਤਾਰ ਕਰਨ ਦੀ ਮੰਗ ਨੂੰ ਲੈ ਕੇ, ਵੱਡੀ ਗਿਣਤੀ ਵਿੱਚ ਲੋਕਾਂ ਨੇ ਜੀ.ਟੀ. ਰੋਡ ਤੇ ਜਾਮ ਲਾ ਕੇ ਪੁਲਿਸ ਪ੍ਰਸ਼ਾਸ਼ਨ ਖਿਲਾਫ ਨਾਰੇਬਾਜੀ ਕੀਤੀ। ਜਿਕਰਯੋਗ ਹੈ ਕਿ ਗੰਗੋਹਰ ਪਿੰਡ ਦੀ ਕੁੜੀ ਅਮਨਦੀਪ ਕੌਰ, ਕੁਰੜ ਵਿਆਹੀ ਹੋਈ ਸੀ । ਸਹੁਰਾ ਪਰਿਵਾਰ ਵੱਲੋਂ ਲਗਾਤਾਰ ਤੰਗ ਪ੍ਰੇਸ਼ਾਨ ਕਰਨ ਕਰਕੇ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਗਈ ਸੀ । ਪਿਛਲੇ ਦਿਨਾਂ ਭਾਕਿਯੂ ਏਕਤਾ ਡਕੌਂਦਾ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਠੁੱਲੀਵਾਲ ਥਾਣੇ ਅੱਗੇ ਧਰਨਾ ਦਿੱਤਾ ਗਿਆ ਸੀ।
ਮੁੱਖ ਥਾਣਾ ਅਫਸਰ ਨੇ ਸਾਰੇ ਦੋਸ਼ੀ ਜਲਦ ਗ੍ਰਿਫਤਾਰ ਕਰਨ ਦਾ ਵਿਸ਼ਵਾਸ ਦਿਵਾਇਆ ਸੀ। ਪਰ ਹਾਲੇ ਤੱਕ ਵੀ ਅਮਨਦੀਪ ਕੌਰ ਨੂੰ ਖੁਦਕਸ਼ੀ ਕਰਨ ਵਾਲੇ ਸਾਰੇ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਗਏ। ਇਸ ਲਈ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਬਰਨਾਲਾ-ਲੁਧਿਆਣਾ ਜੀਟੀ ਰੋਡ ਜਾਮ ਕਰ ਦਿੱਤੀ ਗਈ ਹੈ।