ਪੈਟ੍ਰੋਲ ਪੰਪ ਵਾਲਿਆਂ ਨੇ ਪੁਲਿਸ ਪ੍ਰਸ਼ਾਸ਼ਨ ਤੇ ਕੱਢੀ ਭੜਾਸ

Advertisement
Spread information

ਕਿਹਾ ! ਆਤਮ ਰੱਖਿਆ ਲਈ ਚਲਾਈ ਗੋਲੀ ਨੂੰ ਪੁਲਿਸ ਬਣਾਇਆ ਇਰਾਦਾ ਕਤਲ ਦਾ ਮਾਮਲਾ

ਜੇਕਰ ਪੁਲਿਸ ਨੇ ਝੂਠਾ ਕੇਸ ਰੱਦ ਨਾ ਕੀਤਾ ਤਾਂ ਫਿਰ,,,


ਹਰਿੰਦਰ ਨਿੱਕਾ  , ਬਰਨਾਲਾ, 11 ਜੁਲਾਈ 2022

     ਸ਼ਹਿਰ ਦੇ ਅੰਡਰਬ੍ਰਿਜ ਸਾਹਮਣੇ ਸਥਿਤ ਸੀਐਨਜੀ ਪੰਪ ਤੇ ਲੰਘੀ ਦਿਨ ਮਾਮੂਲੀ ਤਕਰਾਰ ਤੋਂ ਬਾਅਦ ਹੋਏ ਖੂਨੀ ਝਗੜੇ ਸਬੰਧੀ ਪੈਟ੍ਰੋਲ ਪੰਪ ਮਾਲਿਕ ਸੰਜੂ ਬਾਂਸਲ ਦੇ ਖਿਲਾਫ ਦਰਜ ਇਰਾਦਾ ਕਤਲ ਦੇ ਮਾਮਲੇ ਨੂੰ ਲੈ ਕੇ ਜਿਲ੍ਹੇ ਭਰ ਦੇ ਪੈਟ੍ਰੋਲ ਪੰਪ ਵਾਲਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਸੀਐਨਜੀ ਪੈਟ੍ਰੋਲ ਪੰਪ ਤੇ ਕਾਹਲੀ ਨਾਲ ਸੱਦੀ ਪ੍ਰੈਸ ਕਾਨਫਰੰਸ ‘ਚ ਪੰਪ ਵਾਲਿਆਂ ਨੇ ਪੁਲਿਸ ਦੀ ਕਥਿਤ ਪੱਖਪਾਤੀ ਰਵੱਈਏ ਵਿਰੁੱਧ ਜੰਮ ਕੇ ਭੜਾਸ ਕੱਢੀ। ਇਸ ਮੌਕੇ ਗੱਲਬਾਤ ਕਰਦਿਆਂ ਪੈਟ੍ਰੋਲ ਪੰਪ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਰਾਕੇਸ਼ ਕੁਮਾਰ, ਸੰਦੀਪ ਕੁਮਾਰ, ਸਤੀਸ਼ ਕੁਮਾਰ ਅਤੇ ਸੋਨੂੰ ਬਾਂਸਲ ਨੇ ਕਿਹਾ ਕਿ ਪਿਛਲੇ ਦਿਨੀਂ ਪੈਟ੍ਰੋਲ ਪੰਪ ਤੇ ਆ ਕੇ ਤਰਲੋਕ ਤੇ ਉਸ ਦੇ ਹੋਰ ਸਾਥੀਆਂ ਨੇ ਪੁਲਿਸ ਵਾਲਿਆਂ ਦੀ ਹਾਜ਼ਰੀ ਵਿੱਚ ਸ਼ਰੇਆਮ ਗੁੰਡਾਗਰਦੀ ਕੀਤੀ। ਪੰਪ ਤੇ ਹੋਈ ਗੁੰਡਾਗਰਦੀ ਦੀ ਵੀਡੀਉ ਵੀ ਪੁਲਿਸ ਨੂੰ ਦਿੱਤੀ ਗਈ, ਪਰੰਤੂ ਪੁਲਿਸ ਪ੍ਰਸ਼ਾਸ਼ਨ ਨੇ ਮਾਮਲੇ ਦੀ ਤਹਿਕੀਕਾਤ ਕੀਤੇ ਬਿਨਾਂ ਹੀ, ਗੁੰਡਾਗਰਦੀ ਕਰਨ ਵਾਲਿਆਂ ਦੀ ਮਾਰਕੁੱਟ ਤੋਂ ਆਪਣੇ ਬੇਟੇ ਉੱਤਮ ਬਾਂਸਲ ਦਾ ਬਚਾਅ ਕਰਨ ਵਾਲੇ ਸੰਜੇ ਕੁਮਾਰ ਬਾਂਸਲ ਉਰਫ ਸੰਜੂ ਖਿਲਾਫ ਹੀ ਪੁਲਿਸ ਨੇ ਇਰਾਦਾ ਕਤਲ ਦਾ ਕੇਸ ਦਰਜ਼ ਕਰਕੇ,ਗਿਰਫਤਾਰ ਕਰ ਲਿਆ। ਜਦੋਂਕਿ ਪੰਪ ਤੇ ਆ ਕੇ ਗੁੰਡਾਗਰਦੀ ਕਰਨ ਵਾਲੇ ਹਮਲਾਵਰ, ਸ਼ਰੇਆਮ ਪੁਲਿਸ ਦੀ ਸ੍ਰਪਰਸਤੀ ਹੇਠ, ਘੁੰਮਦੇ ਫਿਰਦੇ ਹਨ। ਉਨਾਂ ਕਿਹਾ ਕਿ ਜੇਕਰ ਪੁਲਿਸ ਨੇ ਗੁੰਡਾਗਰਦੀ ਕਰਨ ਵਾਲਿਆਂ ਨੂੰ ਸ਼ਹਿ ਦੇਣਾ ਜ਼ਾਰੀ ਰੱਖਿਆ ਤਾਂ ਪੈਟ੍ਰੋਲ ਪੰਪ ਐਸੋਸੀਏਸ਼ਨ ਪੈਟ੍ਰੋਲ ਪੰਪ ਬੰਦ ਕਰਕੇ, ਤਿੱਖਾ ਸੰਘਰਸ਼ ਕਰਨ ਲਈ, ਮਜਬੂਰ ਹੋਵੇਗੀ। ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ ਅਤੇ ਸਰਪੰਚ ਯੂਨੀਅਨ ਦੇ ਆਗੂ ਸਰਪੰਰ ਸਤਨਾਮ ਸਿੰਘ ਨੇ ਕਿਹਾ ਕਿ ਪੈਟ੍ਰੋਲ ਪੰਪ ਤੇ ਸ਼ਰੇਆਮ ਪੁਲਿਸ ਦੀ ਹਾਜ਼ਰੀ ਵਿੱਚ ਹੋਈ ਗੁੰਡਾਗਰਦੀ ਦੀ ਘਟਨਾ ਨੇ ਸ਼ਹਿਰ ਅਤੇ ਕਾਰੋਬਾਰੀਆਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪਰੰਤੂ ਪੁਲਿਸ ਨੇ ਗੁੰਡਾਗਰਦੀ ਕਰਨ ਵਾਲਿਆਂ ਖਿਲਾਫ ਕੋਈ ਸਖਤ ਕਾਰਵਾਈ ਕਰਨ ਦੀ ਬਜਾਏ, ਆਪਣਾ ਸੈਲਫ ਡਿਫੈਂਸ ਕਰਨ ਵਾਲੇ ਪੰਪ ਮਾਲਿਕ ਤੇ ਹੀ ਕੇਸ ਦਰਜ਼ ਕਰਕੇ, ਇਹ ਸੰਦੇਸ਼ ਦਿੱਤਾ ਹੈ ਕਿ ਪੁਲਿਸ ਕਾਰੋਬਾਰੀਆਂ ਦੇ ਨਾਲ ਨਹੀਂ, ਸਗੋਂ ਗੁੰਡਾਗਰਦੀ ਕਰਨ ਵਾਲਿਆਂ ਦੇ ਨਾਲ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਹੋਰ ਸ਼ਹਿਰੀ ਅਤੇ ਪੇਂਡੂ ਮੋਹਤਬਰ ਵਿਅਕਤੀ ਵੀ ਹਾਜ਼ਿਰ ਸਨ। ਉੱਧਰ ਸ਼ਹਿਰੀਆਂ ਦਾ ਇੱਕ ਵਫਦ ਐਸਐਸਪੀ ਸੰਦੀਪ ਮਲਿਕ ਨੂੰ ਵੀ ਮਿਲਿਆ, ਵਫਦ ਵਿੱਚ ਸ਼ਾਮਿਲ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਨੇ ਲਿਖਤੀ ਦੁਰਖਾਸਤ ਦੇ ਕੇ ਮੰਗ ਕੀਤੀ ਕਿ ਮਾਮਲੇ ਦੀ ਗਹਿਰਾਈ ਨਾਲ, ਸਾਰੇ ਤੱਥਾਂ ਨੂੰ ਸਫਾ ਮਿਸਲ ਤੇ ਲਿਆ ਕੇ ਤਫਤੀਸ਼ ਕੀਤੀ ਜਾਵੇ। ਉਨਾਂ ਕਿਹਾ ਕਿ ਹਮਲਾਵਰ ਧਿਰ ਵਿੱਚ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਜਾਵੇ ਅਤੇ ਮੌਕੇ ਤੇ ਮੌਜੂਦ ਪੁਲਿਸ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇ। 

Advertisement
Advertisement
Advertisement
Advertisement
Advertisement
Advertisement
error: Content is protected !!