ਅਣਖੀ ਯਾਦਗਰੀ ਪੁਰਸਕਾਰ ਅਤੇ ” ਕਹਾਣੀ ਪੰਜਾਬ” ਰਿਲੀਜ਼ ਸਮਾਗਮ ਕਰਵਾਇਆ

Advertisement
Spread information

ਕਹਾਣੀਕਾਰਾ ਤ੍ਰਿਪਤਾ ਕੇ ਸਿੰਘ ਨੂੰ ਦਿੱਤਾ ਰਾਮ ਸਰੂਪ ਅਣਖੀ ਪੁਰਸਕਾਰ 

ਕਹਾਣੀ ਪੰਜਾਬ ਮੈਗ਼ਜ਼ੀਨ ਦਾ 102ਵਾਂ ਅੰਕ ਲੋਕ ਅਰਪਣ


ਰਘਵੀਰ ਹੈਪੀ , ਬਰਨਾਲਾ 11 ਜੁਲਾਈ 2022

   ਰਾਮ ਸਰੂਪ ਅਣਖੀ ਸਾਹਿਤ ਸਭਾ (ਰਜ਼ਿ:) ਧੌਲਾ ਅਤੇ ਭਾਸ਼ਾ ਵਿਭਾਗ ਦਫ਼ਤਰ ਬਰਨਾਲਾ ਦੇ ਸਹਿਯੋਗ ਨਾਲ ਰਾਮ ਸਰੂਪ ਅਣਖੀ ਯਾਦਗਰੀ ਪੁਰਸਕਾਰ-2022 ਅਤੇ ਕਹਾਣੀ ਪੰਜਾਬ ਲੋਕ ਅਰਪਣ ਸਮਾਗਮ ਅਰੁਣ ਮੈਮੋਰੀਅਲ ਕਮਿਊਨਿਟੀ ਐਂਡ ਕਲਚਰ ਸੈਂਟਰ ਸੰਘੇੜਾ ਰੋਡ ਬਰਨਾਲਾ ਵਿਖੇ ਸਭਾ ਦੇ ਪ੍ਰਧਾਨ ਬੇਅੰਤ ਸਿੰਘ ਬਾਜਵਾ ਦੀ ਅਗਵਾਈ ਵਿਚ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਿਨੇਮਾ ਦੀ ਪ੍ਰਸਿੱਧ ਹਸਤੀ ਫਿਲਮ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਕਹਾਣੀਕਾਰ ਬਲਬੀਰ ਪਰਵਾਨਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਔਲਖ ਨੇ ਹਾਜ਼ਰੀ ਭਰੀ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਬਲਬੀਰ ਪਰਵਾਨਾ ਨੇ ਆਖਿਆ ਕਿ ਰਾਮ ਸਰੂਪ ਅਣਖੀ ਦੇ ਪਿੰਡ ਧੌਲਾ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਸਮਾਗਮ ਰਾਹੀਂ ਯਾਦ ਕਰਨਾ ਜਿੱਥੇ ਸਲਾਘਾਯੋਗ ਉਪਰਾਲਾ ਹੈ, ਉਥੇ ਹੀ ਇਉਂ ਲੱਗਦਾ ਹੈ ਕਿ ਅਣਖੀ ਜੀ , ਕਿਧਰੇ ਨਹੀਂ ਗਏ ਹਨ।                                         

Advertisement

     ਡਾ. ਜਸਬੀਰ ਔਲਖ ਨੇ ਕਿਹਾ ਕਿ ਪੰਜਾਬੀ ਸਾਹਿਤ ਦੀ ਪਿੰਡਾਂ ਅੰਦਰ ਜਾਗ ਲੱਗਣੀ ਜਰੂਰੀ ਹੈ। ਪੰਜਾਬੀ ਸਾਹਿਤ ਸਾਨੂੰ ਮਾਨਸਿਕ ਤੌਰ ਪਰ ਤੰਦਰੁਸਤ ਰੱਖਦਾ ਹੈ। ਪ੍ਰਧਾਨਗੀ ਭਾਸ਼ਣ ਦੌਰਾਨ ਅਮਰਦੀਪ ਸਿੰਘ ਗਿੱਲ ਨੇ ਆਖਿਆ ਕਿ ਕਹਾਣੀ ਪੰਜਾਬ ਪੰਜਾਬੀ ਸਾਹਿਤਕ ਖੇਤਰ ਦਾ ਇੱਕ ਵਿਲੱਖਣ ਮੈਗ਼ਜ਼ੀਨ ਹੈ। ਜੋ ਨਵੇਂ ਨੌਜਵਾਨ ਕਹਾਣੀਕਾਰ ਨੂੰ ਜਨਮ ਦਿੰਦਾ ਹੈ। ਸਮਾਗਮ ਵਿਚ ਕਹਾਣੀਕਾਰ ਸੁਖਜੀਤ, ਬੂਟਾ ਸਿੰਘ ਚੌਹਾਨ, ਕੇਸਰਾ ਰਾਮ, ਦਰਸ਼ਨ ਜੋਗਾ, ਜਸਵਿੰਦਰ ਕੌਰ ਵੀਨੂੰ, ਡਾ. ਜਸਬੀਰ ਕੌਰ, ਕੁਮਾਰ ਜਗਦੇਵ ਬਰਾੜ, ਡਾ. ਕਰਾਂਤੀ ਪਾਲ, ਅਮਰਜੀਤ ਸਿੰਘ ਮਾਨ, ਤਰਨ ਬੱਲ, ਡਾ. ਵੀਰਪਾਲ ਕੌਰ ਮਾਨਸਾ, ਰਾਜਵਿੰਦਰ ਰਾਜਾ, ਗੁਰਸੇਵਕ ਸਿੰਘ ਧੌਲਾ, ਜ਼ਿਲ੍ਹਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ, ਰੇਮਨ ਕੌਰ ਆਦਿ ਨੇ ਸੰਵਾਦ ਰਚਾਇਆ। ਇਸ ਮੌਕੇ ਰਾਮ ਸਰੂਪ ਅਣਖੀ ਯਾਦਗਰੀ ਪੁਰਸਕਾਰ-2022 ਪੰਜਾਬੀ ਦੀ ਸਮਰੱਥ ਕਹਾਣੀਕਾਰ ਤ੍ਰਿਪਤਾ ਕੇ ਸਿੰਘ ਨੂੰ ਦਿੱਤਾ ਗਿਆ ਹੈ। ਇਸ ਮੌਕੇ ਕਹਾਣੀ ਪੰਜਾਬ ਦਾ 102ਵਾਂ ਅੰਕ ਲੋਕ ਅਰਪਣ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਭਾਸ਼ਾ ਅਫਸਰ ਲੁਧਿਆਣਾ ਡਾ. ਸੰਦੀਪ ਸਰਮਾਂ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਫਰੀਦਕੋਟ ਪ੍ਰੋ. ਮਨਜੀਤ ਪੁਰੀ ਦਾ ਸਾਹਿਤ ਸਭਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਆਲ ਇੰਡੀਆ ਰੇਡਿਓ ਦੇ ਡਿਪਟੀ ਡਾਇਰੈਕਟਰ ਗੁਰਿੰਦਰਜੀਤ ਗੈਰੀ, ਨਾਵਲਕਾਰ ਡਾ. ਸਚਿਨ ਸ਼ਰਮਾਂ, ਸੁਖਪਾਲ ਸਿੰਘ ਜੱਸਲ, ਖੋਜ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ, ਦਰਸ਼ਨ ਸਿੰਘ ਗੁਰੁ, ਡਾ. ਅਮਨਦੀਪ ਸਿੰਘ ਟੱਲੇਵਾਲੀਆਂ, ਤੇਜਾ ਸਿੰਘ ਤਿਲਕ, ਗੁਰਪ੍ਰੀਤ ਸਿੰਘ, ਦੀਪ ਅਮਨ ਆਦਿ ਹਾਜ਼ਰ ਸਨ ।

Advertisement
Advertisement
Advertisement
Advertisement
Advertisement
error: Content is protected !!