ਪਲੇਸਮੈਂਟ ਕੈਂਪ-ਮਾਰਕੀਟਿੰਗ ਐਗਜ਼ੈਕਟਿਵ ਦੀ ਅਸਾਮੀ ਲਈ ਇੰਟਰਵਿਊ ” ਅੱਜ

Advertisement
Spread information
ਰਘਵੀਰ ਹੈਪੀ , ਬਰਨਾਲਾ, 29 ਜੂਨ 2022
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਫਲਾਇੰਗ ਫੀਦਰ ਵੀਜ਼ਾ ਐਕਸਪਰਟ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਤਾਲਮੇਲ ਕਰਕੇ 30 ਜੂਨ 2022 (ਦਿਨ ਵੀਰਵਾਰ) ਨੂੰ ਸਵੇਰੇ 11:00 ਵਜੇ ਤੋਂ 1:00 ਵਜੇ ਤੱਕ ਮਾਰਕੀਟਿੰਗ ਐਗਜ਼ੈਕਟਿਵ ਐਂਡ ਐਚਆਰ ਦੀ ਅਸਾਮੀ ਲਈ ਪਲੇਸਮੈਂਟ ਕੈਂਪ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਦੂਸਰੀ ਮੰਜ਼ਿਲ, ਜ਼ਿਲਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜ਼ਿਲਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਮਾਰਕਟਿੰਗ ਐਗਜ਼ੈਕਟਿਵ (ਕੇਵਲ ਲੜਕੇ) ਦੀ ਅਸਾਮੀ ਲਈ ਯੋਗਤਾ ਘੱਟੋ-ਘੱਟ ਬੀ.ਏ ਪਾਸ ਅਤੇ ਉਮਰ ਘੱਟੋਂ ਘੱਟ 18 ਸਾਲ ਹੋਣੀ ਚਾਹੀਦੀ ਹੈ। ਐਚਆਰ ਦੀ ਅਸਾਮੀ ਲਈ ਯੋਗਤਾ ਐਮਬੀਏ ਐਚਆਰ ਹੋਣੀ ਚਾਹੀਦੀ ਹੈ । ਇਸ ਇੰਟਰਵਿਊ ਵਿੱਚ ਸਿਰਫ ਮਹਿਲਾ ਪ੍ਰਾਰਥੀ ਹੀ ਭਾਗ ਲੈ ਸਕਦੇ ਹਨ। ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜ਼ੂਅਮ ਅਤੇ ਇੰਟਰਵਿਊ ਲਈ ਫਾਰਮਲ ਡਰੈਸ ਵਿੱਚ ਹੋਣਾ ਲਾਜ਼ਮੀ ਹੈ।
ਇਸੇ ਦੌਰਾਨ ਰੋਜ਼ਗਾਰ ਬਿਊਰੋ ਵੱਲੋਂ ਸੰਗਮ ਐਚ.ਪੀ ਗੈਸ ਏਜੰਸੀ ਬਰਨਾਲਾ ਨਾਲ ਤਾਲਮੇਲ ਕਰਕੇ 30 ਜੂਨ 2022 (ਦਿਨ ਵੀਰਵਾਰ) ਨੂੰ ਸਵੇਰੇ 10:00 ਵਜੇ ਸੰਗਮ ਐਚ.ਪੀ. ਗੈਸ ਏਜੰਸੀ, ਨੇੜੇ ਪੈਟਰੋਲ ਪੰਪ ਕਚਹਿਰੀ ਚੌਕ ਬਰਨਾਲਾ ਵਿਖੇ ਡਰਾਈਵਰ ਦੀ ਅਸਾਮੀ ਲਈ ਇੰਟਰਵਿਊ ਲਈ ਜਾਵੇਗੀ। ਇਸ ਲਈ ਯੋਗਤਾ ਘੱਟੋ ਘੱਟ ਦਸਵੀਂ ਪਾਸ (ਸਿਰਫ ਮੇਲ), ਉਮਰ ਘੱਟੋ ਘੱਟ 20 ਸਾਲ ਹੋਣੀ ਚਾਹੀਦੀ ਹੈ। ਪ੍ਰਾਰਥੀ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਲਾਜ਼ਮੀ ਹੈ। ਚਾਹਵਾਨ ਉਮੀਦਵਾਰ ਸੰਗਮ ਐਚ.ਪੀ. ਗੈਸ ਏਜੰਸੀ, ਨੇੜੇ ਪੈਟਰੋਲ ਪੰਪ ਕਚਹਿਰੀ ਚੌਕ ਬਰਨਾਲਾ ਵਿਖੇ ਆਪਣੀ ਇੰਟਰਵਿਊ ਦੇ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਈਨ ਨੰਬਰ 94170-39072 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇੰਟਰਵਿਊ ਹੁਨਰ ਵਾਸਤੇ ਆਨਲਾਈਨ ਵੈਬੀਨਾਰ
      ਜ਼ਿਲਾ ਰੋਜ਼ਗਾਰ ਅਫਸਰ ਨੇ ਦੱਸਿਆ ਕਿ ਸ੍ਰੀ ਵਿਵੇਕ ਅਤਰੀ ਸੇਵਾਮੁਕਤ ਆਈ.ਏ.ਐਸ ਵੱਲੋਂ ਸ਼ਖ਼ਸੀਅਤ ਉਸਾਰੂ ਅਤੇ ਇੰਟਰਵਿਊ ਹੁਨਰ ਵਿਸ਼ੇ ਉੱਤੇ ਨੌਜਵਾਨਾਂ ਨੂੰ ਸੇਧ ਦਿੱਤੀ ਜਾਵੇਗੀ। ਇਸ ਵੈਬੀਨਾਰ ਵਿੱਚ ਘੱਟੋਂ ਘੱਟ ਬਾਰਵੀਂ ਪਾਸ ਅਤੇ ਜੋ ਪ੍ਰਾਰਥੀ ਗਰੈਜੂਏਸ਼ਨ ਦੇ ਅੰਤਿਮ ਸਾਲ ਵਿੱਚ ਹਨ, ਬਿਊਰੋ ਵਿਖੇ ਪਹੁੰਚ ਕੇ ਹਿੱਸਾ ਲੈ ਸਕਦੇ ਹਨ। ਜਿਹੜੇ ਚਾਹਵਾਨ ਪ੍ਰਾਰਥੀ ਇਸ ਆਨਲਾਈਨ ਵੈਬੀਨਾਰ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ, ਉਹ 30 ਜੂਨ 2022 ਨੂੰ ਸਵੇਰੇ 11:00 ਵਜੇ ਦਿੱਤੇ ਗਏ ਫੇਸਬੁੱਕ ਲਾਈਵ ਲਿੰਕ https://fb.me/e/3H7X4S7cT ਰਾਹੀਂ ਹਿੱਸਾ ਲੈ ਸਕਦੇ ਹਨ।  


ਅਗਨੀਵੀਰ ਵਾਯੂ ਦੀ ਭਰਤੀ ਲਈ ਰਜਿਸਟ੍ਰੇਸ਼ਨ
ਜ਼ਿਲਾ ਰੋਜ਼ਗਾਰ ਅਫਸਰ ਨੇ ਦੱਸਿਆ ਗਿਆ ਕਿ ਭਾਰਤੀ ਹਵਾਈ ਫੌਜ ਵਿੱਚ ਅਗਨੀਪੱਥ ਸਕੀਮ ਅਧੀਨ ਅਗਨੀਵੀਰ ਵਾਯੂ (ਕੇਵਲ ਪੁਰਸ਼ਾਂ) ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 5 ਜੁਲਾਈ 2022 ਸ਼ਾਮ 5 ਵਜੇ ਤੱਕ ਹੈ। ਚਾਹਵਾਨ ਉਮੀਦਵਾਰ ਜਿਨਾਂ ਦੀ ਜਨਮ ਮਿਤੀ 29 ਦਸੰਬਰ 1999 ਅਤੇ 29 ਜੂਨ 2005 (ਦੋਨੋਂ ਦਿਨ ਸ਼ਾਮਲ) ਦੌਰਾਨ ਦੀ ਹੈ, ਉਹ ਬਿਨੈਕਾਰ ਅਪਲਾਈ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸ ਅਸਾਮੀ ਲਈ ਬਿਨੈਕਾਰ ਨੇ ਬਾਰਵੀਂ ਵਿੱਚੋਂ 50 ਫੀਸਦੀ ਐਗਰੀਗੇਟ ਨੰਬਰ ਅਤੇ ਅੰਗਰੇਜ਼ੀ ਵਿੱਚੋਂ ਵੀ 52 ਫੀਸਦੀ ਨੰਬਰ ਹਾਸਲ ਕੀਤੇ ਹੋਣੇ ਚਾਹੀਦੇ ਹਨ। ਬਿਨੈਕਾਰ ਦੀ ਲੰਬਾਈ ਘੱਟੋਂ-ਘੱਟ 152.5 ਸੈਂਟੀਮੀਟਰ ਅਤੇ ਛਾਤੀ ਦੀ ਫੁਲਾਵਟ 5 ਸੈਂਟੀਮੀਟਰ ਹੋਣੀ ਚਾਹੀਦੀ ਹੈ। ਇਸ ਇਮਤਿਹਾਨ ’ਚ ਰਜਿਸਟਰ ਕਰਨ ਲਈ ਫੀਸ 250 ਰੁਪਏ ਹੈ। ਆਨਲਾਈਨ ਫਾਰਮ ਭਰਨ ਲਈ ਅਤੇ ਵਧੇਰੇ ਜਾਣਕਾਰੀ ਲਈ ਵੈਬਸਾਈਟ https://agnipathvayu.cdac.in ਤੇ ਲਾਗ ਇੰਨ ਕੀਤਾ ਜਾ ਸਕਦਾ ਹੈ।    
Advertisement
Advertisement
Advertisement
Advertisement
Advertisement

One thought on “ਪਲੇਸਮੈਂਟ ਕੈਂਪ-ਮਾਰਕੀਟਿੰਗ ਐਗਜ਼ੈਕਟਿਵ ਦੀ ਅਸਾਮੀ ਲਈ ਇੰਟਰਵਿਊ ” ਅੱਜ

Comments are closed.

error: Content is protected !!