ਪੌਦੇ ਲਾਉਣ ਤੇ ਪਾਣੀ ਬਚਾਉਣ ਲਈ ਨਿੱਤਰਿਆ ਸਿੱਖਿਆ ਵਿਭਾਗ

Advertisement
Spread information

ਡੀ.ਸੀ. ਡਾ. ਹਰੀਸ਼ ਨਈਅਰ ਵੱਲੋਂ ਕੰਟਰੋਲ ਰੂਮ ਦਾ ਉਦਘਾਟਨ

ਜ਼ਿਲ੍ਹੇ ‘ਚ ਲਗਾਏ ਜਾਣਗੇ 6 ਲੱਖ ਪੌਦੇ, ਰੂਫ ਟੌਪ ਹਾਰਵੈਸਟਿੰਗ ਸਿਸਟਮ ਛੇਤੀ ਮੁਕੰਮਲ ਕਰਨ ਦਾ ਹੁਕਮ


ਹਰਿੰਦਰ ਨਿੱਕਾ ,ਬਰਨਾਲਾ, 29 ਜੂਨ 2022
        ਜ਼ਿਲਾ ਬਰਨਾਲਾ ਨੂੰ ਹਰਿਆ-ਭਰਿਆ ਬਣਾਉਣ ਲਈ 6 ਲੱਖ ਦੇ ਕਰੀਬ ਪੌਦੇ ਲਾਏ ਜਾਣਗੇ, ਜਿਸ ਵਿੱਚ ਸਿੱਖਿਆ ਵਿਭਾਗ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਿੱਖਿਆ ਵਿਭਾਗ ਦੀ ਹਰਿਆਵਲ ਮੁਹਿੰਮ ਸਬੰਧੀ ਬਣੇ ਕੰਟਰੋਲ ਰੂਮ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਸਿੱਖਿਆ ਵਿਭਾਗ ਵੱਲੋਂ ਜਿੱੱਥੇ ਸਰਕਾਰੀ ਸਕੂਲਾਂ ਵਿਚ ਵੱੱਧ ਤੋਂ ਵੱਧ ਪੌਦੇ ਲਾਏ ਜਾਣ, ਉਥੇ ਪਿੰਡਾਂ ਵਿਚ ਅਧਿਆਪਕਾਂ ਦੀ ਮਦਦ ਨਾਲ ਹੋਰ ਖਾਲੀ ਥਾਵਾਂ ਦੀ ਸ਼ਨਾਖਤ ਵੀ ਕੀਤੀ ਜਾ ਸਕਦੀ ਹੈ।
      ਉਨਾਂ ਆਖਿਆ ਕਿ ਜ਼ਿਲੇ ’ਚ ਪੌਦੇ ਲਗਾਉਣ ਲਈ ਮਗਨਰੇਗਾ ਅਤੇ ਸਮਾਜਸੇਵੀ ਸੰਸਥਾਵਾਂ ਦੀ ਮਦਦ ਲਈ ਜਾਵੇਗੀ। ਉਨਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਖੇਤਰਾਂ ਵਿਚ ਤਿ੍ਰਵੈਣੀਆਂ ਲਾਉਣ ਦੀ ਵੀ ਪਹਿਲਕਦਮੀ ਕਰਨ ਤਾਂ ਜੋ ਅਸੀਂ ਆਪਣੇ ਰਵਾਇਤੀ ਰੁੱਖਾਂ ਦੀ ਹੋਂਦ ਬਚਾ ਸਕੀਏ।                                 
    ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੇ ਆਖਿਆ ਕਿ ਜਿੱਥੇ ਸਕੂਲੀ ਵਿਦਿਆਰਥੀ ਇਕ ਇਕ ਪੌਦਾ ਲਾਉਣਗੇ, ਉਥੇ ਇਸ ਦੀ ਸੰਭਾਲ ਵੀ ਕਰਨਗੇ ਤਾਂ ਜੋ ਉਹ ਵਾਤਾਵਰਣ ਬਚਾਉਣ ਪ੍ਰਤੀ ਸੁਚੇਤ ਹੋ ਸਕਣ। ਉਨਾਂ ਦੱਸਿਆ ਕਿ ਇਸ ਦੇ ਨਾਲ ਹੀ ਸਕੂਲਾਂ ਵਿਚ ਰੂਫ ਟੌਪ ਹਾਰਵੈਸਟਿੰਗ ਸਿਸਟਮ ਬਣਾਉਣ ਦਾ ਕੰਮ ਚੱਲ ਰਿਹਾ ਹੈ ਤਾਂ ਜੋ ਛੱਤਾਂ ਤੋਂ ਡਿੱਗਦੇ ਮੀਂਹ ਦੇ ਪਾਣੀ ਨੂੰ ਧਰਤੀ ਹੇਠਾਂ ਰੀਚਾਰਜ ਕੀਤਾ ਜਾ ਸਕੇ। ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫਸਰ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਪੌਦੇ ਲਾਉਣ ਲਈ ਪਹਿਲੇ ਪੜਾਅ ’ਚ ਪਿੰਡ ਤਾਜੋਕੇ, ਹੰਡਿਆਇਆ, ਢਿੱਲਵਾਂ, ਬਰਨਾਲਾ ’ਚ ਖਾਲੀ ਥਾਵਾਂ ਦੀ ਚੋਣ ਕੀਤੀ ਗਈ ਹੈ ਤੇ ਇਸ ਸਬੰਧੀ ਨੋਡਲ ਇੰਚਾਰਜ ਨਿਯੁਕਤ ਕੀਤੇ ਗਏ ਹਨ।
     ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਵਸੁੰਧਰਾ ਕਪਿਲਾ, ਕੰਟਰੋਲ ਰੂਮ ਇੰਚਾਰਜ ਡੀਪੀ ਮਲਕੀਤ ਸਿੰਘ, ਸਿਮਰਦੀਪ ਸਿੰਘ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਤੇ ਅਧਿਆਪਕ ਹਾਜ਼ਰ ਸਨ।

Advertisement
Advertisement
Advertisement
Advertisement
error: Content is protected !!