“ਜੇਕਰ ਯਾਤਰੂ ਸ਼ੱਕੀ ਪਾਏ ਤਾਂ ਜਿੰਮੇਵਾਰ ਕੌਣ ਹੋਵੇਗਾ ?”
ਬੰਧਨ ਤੋੜ ਸਿੰਘ ਬਰਨਾਲਾ 30 ਅਪ੍ਰੈਲ 2020
ਹਜੂਰ ਸਾਹਿਬ ਤੋਂ 40 ਯਾਤਰੀਆਂ ਨਾਲ ਪਰਤੀ ਚੰਡੀਗੜ੍ਹ ਡਿਪੂ ਦੀ ਪੀ ਆਰ ਟੀ ਸੀ ਬੱਸ PB 02 DR 9995 ਲੰਬਾ ਸਮਾਂ ਹੰਡਿਆਇਆ ਦੇ ਸਟੈਂਡਰਡ ਚੌਂਕ ਚ, ਖੜ ਕੇ ਮਾਨਸਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਟੀਮ ਦਾ ਇੰਤਜ਼ਾਰ ਕਰਦੀ ਰਹੀ। ਇੰਤਜਾਰ ਤੋਂ ਬਾਅਦ ਵੀ ਮਾਨਸਾ ਪ੍ਰਸ਼ਾਸ਼ਨ ਜਾਂ ਸਿਹਤ ਵਿਭਾਗ ਦੀ ਕੋਈ ਟੀਮ ਮਾਨਸਾ ਜਿਲ੍ਹੇ ਦੇ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਲੈਣ ਲਈ ਨਹੀਂ ਪਹੁੰਚੀ। ਆਖਿਰ ਬਰਨਾਲਾ ਪ੍ਰਸ਼ਾਸ਼ਨਿਕ ਅਮਲੇ ਨੂੰ ਮਾਨਸਾ ਜਿਲ੍ਹੇ ਦੇ ਦੋ ਯਾਤਰੀਆਂ ਨੂੰ ਬਰਨਾਲਾ ਜਿਲ੍ਹੇ ਦੇ ਸ਼ਰਧਾਲੂਆ ਲਈ, ਮਹਿਲ ਕਲਾਂ ਕਾਲਜ਼ ਚ, ਸਥਾਪਿਤ ਕੈਂਪ ਵਿੱਚ ਭੇਜ਼ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਝੱਬਰ ਪਿੰਡ ਜਿਲ੍ਹਾ ਮਾਨਸਾ ਥਾਣਾ ਜੋਗਾ ਨਾਲ ਸੰਬਧਿਤ ਦੋ ਯਾਤਰੀ ਜਿੰਨਾ ਨੂੰ ਬਰਨਾਲਾ ਨਜਦੀਕ ਹੰਡਿਆਇਆ ਕੈਂਚੀਆਂ ਤੇ ਲੈਣ ਵਾਸਤੇ ਸਿਹਤ ਵਿਭਾਗ ਮਾਨਸਾ ਅਤੇ ਪੁਲਿਸ਼ ਪ੍ਰਸ਼ਾਸ਼ਨ ਮਾਨਸਾ ਨੇ ਆਉਣਾ ਸੀ । ਪ੍ਰੰਤੂ ਪੁਲਿਸ਼ ਪ੍ਰਸ਼ਾਸ਼ਨ ਜੋਗਾ ਦੇ ਥਾਣੇਦਾਰ ਸੁਰਜੀਤ ਦੇ ਨਾਮ ਹੇਠ ਇੱਕ ਗਿੱਦੜ ਚਿੱਠੀ ਤੇ ਮੋਹਰ ਲਗਾ ਕੇ ਯਾਤਰੂਆਂ ਦੇ ਰਿਸ਼ਤੇਦਾਰਾਂ ਨੂੰ ਮੋਟਰ ਸਾਈਕਲ ਤੇ ਹੀ ਝੱਬਰ ਪਿੰਡ ਤੋਂ ਹੰਡਿਆਇਆ ਵਿਖੇ ਆਉਣ ਲਈ ਭੇਜ ਦਿੱਤਾ। ਜਿਕਰਯੋਗ ਹੈ ਕਿ ਕੋਰੋਨਾ ਕੋਵਿਡ19 ਦੀ ਮਹਮਾਂਰੀ ਚਲਦੇ ਪੂਰਾ ਸੰਸਾਰ ਸੰਕਟ ਚ, ਘਿਰਿਆ ਹੋਇਆ ਹੈ । ਪਰ ਮਾਨਸਾ ਪ੍ਰਸ਼ਾਸ਼ਨ ਨੇ ਇਸ ਨੂੰ ਭਿਆਨਕ ਮਹਾਂਮਾਰੀ ਦੇ ਖਤਰੇ ਨੂੰ ਨਜ਼ਰ ਅੰਦਾਜ ਕਰਦੇ ਹੋਏ, ਇਸ ਟੁੱਕ ਤੇ ਡੇਲਾ ਹੀ ਸਮਝਿਆ ਯਾਨੀ ਕੋਈ ਗੰਭੀਰਤਾ ਨਾਲ ਹੀ ਨਹੀਂ ਲਿਆ। ਇਸਦੇ ਚਲਦੇ ਬਰਨਾਲਾ ਪੁਲਿਸ਼ ਪ੍ਰਸ਼ਾਸ਼ਨ ਡੀ ਐਸ ਪੀ ਬਰਨਾਲਾ ਨੇ ਗੁਰਪਾਲ ਸਿੰਘ ਚੌਂਕੀ ਇੰਚਾਰਜ ਹੰਡਿਆਇਆ ਅਤੇ ਸਪੈਸ਼ਲ ਡਿਊਟੀ ਏ ਐਸ ਆਈ ਸਤਵਿੰਦਰ ਸਿੰਘ ਦੀ ਡਿਊਟੀ ਲਗਾ ਕੇ ਉਕਤ ਦੋ ਯਾਤਰੀਆਂ ਨੂੰ ਮਹਿਲ ਕਲਾਂ ਦੇ ਮਾਲਵਾ ਕਾਲਜ , ਜਿੱਥੇ ਬਾਹਰੋਂ ਆਏ ਯਾਤਰੀਆਂ ਨੂੰ ਇਕਾਂਤਵਾਸ ਕਰਕੇ ਰੱਖਿਆ ਹੋਇਆ ਹੈ , ਵਿਖੇ ਤਿੰਨ ਘੰਟੇ ਉਡੀਕਣ ਪਿੱਛੋਂ ਭੇਜ ਦਿੱਤਾ । ਪ੍ਰੰਤੂ ਮਾਨਸਾ ਸਿਵਿਲ ਅਤੇ ਪੁਲਿਸ਼ ਪ੍ਰਸ਼ਾਸ਼ਨ ਦਾ ਕੋਈ ਵੀ ਕਰਮਚਾਰੀ ਤੇ ਅਧਿਕਾਰੀ ਖ਼ਬਰ ਲਿਖੇ ਜਾਣ ਤੱਕ ਨਹੀਂ ਪੁਜਿਆ ਸੀ। ਇਸ ਸੰਬਧੀ ਜਦੋਂ ਸਰਪੰਚ ਨਵਦੀਪ ਸਿੰਘ ਪੱਪੀ ਨਾਲ ਗੱਲ ਹੋਈ ਤਾਂ ਉਸਨੇ ਕਿਹਾ ਮੇਰੀ ਕੋਈ ਜਿੰਮੇਵਾਰੀ ਨਹੀਂ , ਮੈਂ ਪੁਲਿਸ਼ ਨੂੰ ਇਤਲਾਹ ਦੇ ਦਿੱਤੀ ਤੇ ਪਰਚੀ ਬਣਵਾ ਕੇ ਦੇ ਦਿੱਤੀ ਹੈ । ਯਾਤਰੂਆਂ ਦੇ ਪਰਿਵਾਰਿਕ ਮੈਂਬਰ ਉਸਨੂੰ ਲੈਣ ਆਉਂਦੇ ਹਨ। ਪਰ ਜਦੋਂ ਥਾਣਾ ਜੋਗਾ ਦੇ ਪੁਲਿਸ਼ ਮੁਲਾਜਮ ਮੁਨਸ਼ੀ ਸੁਖਵਿੰਦਰ ਸਿੰਘ ਨਾਲ ਗੱਲ ਹੋਈ ਤਾਂ ਓੁਹਨਾ ਕਿਹਾ ਕਿ ਸਾਨੂੰ ਅਫਸਰਾਂ ਨੇ ਕਿਹਾ ਤੁਸੀ ਖੁਦ ਨਹੀਂ ਜਾਣਾ ਤੇ ਇਸ ਲਈ ਅਸੀਂ ਪਰਚੀ ਬਣਾ ਕੇ ਦਿੱਤੀ ਤੇ ਅਸੀਂ ਇਹ ਵੀ ਕਿਹਾ ਤੁਸੀ ਇਹਨਾਂ ਨੂੰ ਸਿੱਧਾ ਹਸਪਤਾਲ ਵਿਚ ਲੈ ਜਾਣਾ । ਇੱਥੇ ਦੱਸਣਾ ਬਣਦਾ ਹੈ ਕਿ ਜੇਕਰ ਉਕਤ ਯਾਤਰੂ ਖੁਦਾ ਨਾ ਖਾਸਤਾ ਕਿਸੇ ਕਾਰਨ ਸ਼ੱਕੀ ਪਾਏ ਜਾਂਦੇ ਹਨ ਤਾਂ ਕੀ ਓਹ ਆਪਣੇ ਰਿਸ਼ਤੇਦਾਰਾਂ ਨੂੰ ਘੇਰੇ ਵਿਚ ਨਹੀਂ ਲੈ ਲੈਣਗੇ। ਕੀ ਇਸੇ ਗੱਲ ਤੋਂ ਮਾਨਸਾ ਪ੍ਰਸ਼ਾਸ਼ਨ ਦੀ ਵੱਡੀ ਅਣਗਹਿਲੀ ਸਾਹਮਣੇ ਨਹੀਂ ਆ ਰਹੀ ਹੈ। ਇਹ ਇੱਕ ਸਵਾਲੀਆ ਚਿੰਨ੍ਹ ਹੈ। ਮੁੱਖ ਮੰਤਰੀ ਪੰਜਾਬ ਨੂੰ ਉਕਤ ਸਿਵਿਲ, ਪੁਲਿਸ਼ ਪ੍ਰਸ਼ਾਸ਼ਨ ਵੱਲ ਧਿਆਨ ਦੇਣ ਦੀ ਸਖਤ ਜਰੂਰਤ ਹੈ।