ਸੈਂਪਲ ਲਏ 928,ਪੌਜਟਿਵ 64 , ਨੈਗਟਿਵ 718 ਅਤੇ 146 ਦੀ ਰਿਪੋਰਟ ਦੀ ਉਡੀਕ
95 ਸ਼ਰਧਾਲੂਆਂ ਦੇ ਹੋਰ ਲਏ ਸੈਂਪਲ : ਸੀਐਮਉ ਡਾ. ਮਲਹੋਤਰਾ
ਰਾਜੇਸ਼ ਗੌਤਮ ਪਟਿਆਲਾ 30 ਅਪ੍ਰੈਲ 2020
ਸ੍ਰੀ ਹਜੂਰ ਸਾਹਿਬ ਤੋਂ ਆਏ ਸ਼ਰਧਾਲੂ ਵਿੱਚ ਹੋਈ ਕੋਵਿਡ ਦੀ ਪੁਸ਼ਟੀ ਹੋਈ ਹੈ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ 3 ਸ਼ਰਧਾਲੂ ਆਪਣੇ ਸਾਧਨ ਰਾਹੀਂ 2 ਵਿਅਕਤੀ ਆਪਣੇ ਪਿੰਡ ਧਨੇਠਾ ਅਤੇ 1 ਵਿਅਕਤੀ ਬਿਸ਼ਨਪੁਰਾ ਸ੍ਰੀ ਹਜੂਰ ਸਾਹਿਬ ਤੋਂ ਵਾਪਿਸ ਆਏ ਸਨ। ਜਿਸਦੀ ਸੂਚਨਾਂ ਜਿਲ੍ਹਾ ਸਿਹਤ ਵਿਭਾਗ ਨੂੰ ਮਿਲਣ ਤੇ ਵਿਭਾਗ ਵੱਲੋਂ ਇਨ੍ਹਾਂ ਨੂੰ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਇਕਾਂਤਵਾਸ ਕਰ ਕੇ ਕੋਵਿਡ ਦੀ ਜਾਂਚ ਸਬੰਧੀ ਸੈਂਪਲ ਲਏ ਗਏ ਸਨ। ਲੈਬ ਰਿਪੋਰਟ ਪ੍ਰਾਪਤ ਹੋਣ ਤੇ ਇਨ੍ਹਾਂ ਵਿੱਚੋਂ ਪਿੰਡ ਧਨੇਠਾ ਦੇ ਰਹਿਣ ਵਾਲੇ 58 ਸਾਲਾਂ ਇੱਕ ਵਿਅਕਤੀ ਵਿੱਚ ਕੋਵਿਡ ਪੌਜਟਿਵ ਦੀ ਪੁਸ਼ਟੀ ਹੋਈ ਹੈ ਅਤੇ 2 ਕੋਵਿਡ ਨੈਗਟਿਵ ਪਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਪੌਜਟਿਵ ਆਏ ਵਿਅਕਤੀ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਬਾਕੀ ਦੋ ਨੂੰ 21 ਦਿਨਾਂ ਲਈ ਇਕਾਂਤਵਾਸ ਕਰ ਦਿੱਤਾ ਗਿਆ ਹੈ।ਡਾ. ਮਲਹੋਤਰਾ ਨੇ ਦੱਸਿਆ ਕਿ ਸ੍ਰੀ ਹਜੂਰ ਸਾਹਿਬ ਤੋਂ ਵਾਪਿਸ ਆਉਣ ਵਾਲੀ ਅਨੰਦ ਨਗਰ ਏ ਦੀ ਰਹਿਣ ਵਾਲੀ 60 ਸਾਲਾ ਔਰਤ ਜਿਸ ਦਾ ਬੀਤੇ ਦਿਨੀਂ ਕੋਵਿਡ ਜਾਂਚ ਲਈ ਦੁਬਾਰਾ ਸੈਂਪਲ ਲਿਆ ਗਿਆ ਸੀ, ਉਸ ਦੀ ਰਿਪੋਰਟ ਕੋਵਿਡ ਨੈਗਟਿਵ ਪਾਈ ਗਈ ਹੈ ਪਰੰਤੂ ਉਸਨੂੰ 21 ਦਿਨਾਂ ਲਈ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ।ਉਹਨਾਂ ਦੱਸਿਆਂ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ ਆਈਆਂ 90 ਰਿਪੋਰਟਾ ਵਿਚੋ ਇੱਕ ਕੋਵਿਡ ਪੋਜਟਿਵ ਅਤੇ 89 ਕੋਵਿਡ ਨੈਗੇਟਿਵ ਹਨ।ਉਨ੍ਹਾਂ ਇਹ ਵੀ ਕਿਹਾ ਕਿ ਕੱਲ ਪਾਤੜਾਂ ਪਿੰਡ ਡਰੋਲੀ ਤੋਂ ਗੰਭੀਰ ਹਾਲਤ ਵਿੱਚ ਆਈ ਇੱਕ 55 ਸਾਲਾਂ ਔਰਤ ਜਿਸ ਦੀ ਰਾਤ ਨੂੰ ਰਾਜਿੰਦਰਾ ਹਸਪਤਾਲ ਵਿਖੇ ਮੌਤ ਹੋ ਗਈ ਸੀ, ਦੀ ਕੋਵਿਡ ਜਾਂਚ ਨੈਗਟਿਵ ਪਾਈ ਗਈ ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਰਾਜਪੁਰਾ ਦੀ ਸਕਰੀਨਿੰਗ ਦਾ ਕੰਮ ਤਕਰੀਬਨ ਪੂਰਾ ਕਰ ਲਿਆ ਗਿਆ ਹੈ ਅਤੇ ਸਰਵੇ ਦੋਰਾਣ ਜੋ ਵੀ ਫਲੁ ਟਾਈਪ ਲੱਛਣਾ ਵਾਲੇ ਮਰੀਜ ਸ਼ਾਹਮਣੇ ਆਏ ਸਨ ਉਹਨਾਂ ਸਾਰਿਆਂ ਦੀ ਸਿਹਤ ਸੰਸ਼ਥਾ ਵਿਚ ਜਾਂਚ ਕਰਕੇ ਦਵਾਈ ਦਿਤੀ ਜਾ ਚੁੱਕੀ ਹੈ । ਉਨ੍ਹਾਂ ਦੱਸਿਆ ਕਿ ਤਖਤ ਸ੍ਰੀ ਹਜੂਰ ਸਾਹਿਬ ਤੋਂ ਆਉਣ ਵਾਲੇ ਸਾਰੇ ਸ਼ਰਧਾਲੂਆਂ ਦਾ ਗੁਰੂਦੁਆਰਾ ਸ੍ਰੀ ਦੁੱਖ ਨਿਵਰਨ ਸਾਹਿਬ ਦੇ ਇਕਾਂਤਵਾਸ ਵਿੱਚ ਠਹਿਰਾਅ ਕੇ ਉਨ੍ਹਾਂ ਦੇ ਕੋਵਿਡ ਦੀ ਜਾਂਚ ਸਬੰਧੀ ਸੈਂਪਲ ਲਏ ਜਾ ਰਹੇ ਹਨ ਇਸੇ ਕੜੀ ਤਹਿਤ ਬੀਤੀਂ ਰਾਤ ਸ੍ਰੀ ਹਜੂਰ ਸਾਹਿਬ ਤੋਂ ਆਏ 95 ਸ਼ਰਧਾਲੂਆਂ ਦੇ ਜਿਲ੍ਹਾ ਸਿਹਤ ਵਿਭਾਗ ਦੀ 8 ਮੈਂਬਰੀ ਟੀਮ ਨੇ ਕੌਵਿਡ ਜਾਂਚ ਸਬੰਧੀ ਸੈਂਪਲ ਲੈ ਕੇ ਜਾਂਚ ਲਈ ਲੈਬ ਵਿੱਚ ਭੇਜੇ ਅਤੇ ਇਸ ਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚੋਂ 52 ਸੈਂਪਲ ਹੋਰ ਕੋਵਿਡ ਜਾਂਚ ਲਈ ਲਏ ਗਏ ਹਨ। ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ ।
ਉਨ੍ਹਾਂ ਦੱਸਿਆ ਕਿ ਆਈ.ਸੀ.ਐਮ.ਆਰ ਗਾਈਡ ਲਾਈਨ ਅਨੁਸਾਰ ਕੰਟੇਨਮੈਂਟ ਏਰੀਏ ਵਿੱਚ ਰਹਿ ਰਹੀ ਗਰਭਵਤੀ ਔਰਤ ਜਿਸ ਦਾ ਜਣੇਪਾ ਆਉਣ ਵਾਲੇ 4-5 ਦਿਨਾਂ ਵਿੱਚ ਹੋਣ ਦੀ ਸੰਭਾਵਨਾ ਹੈ ਉਨ੍ਹਾਂ ਔਰਤਾਂ ਦੇ ਵੀ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੋਵਿਡ ਪੌਜਟਿਵ ਸਾਰੇ ਕੇਸ ਸਿਹਤਯਾਬੀ ਵੱਲ ਹਨ। ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 928 ਸੈਂਪਲ ਲਏ ਜਾ ਚੁੱਕੇ ਹਨ ਜਿੰਨ੍ਹਾਂ ਵਿੱਚੋਂ 64 ਪੌਜਟਿਵ 718 ਨੈਗਟਿਵ ਅਤੇ 146 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ 2 ਕੇਸ ਠੀਕ ਹੋਣ ਉਪਰੰਤ ਆਪਣੇ ਘਰਾਂ ਨੂੰ ਜਾ ਚੁੱਕੇ ਹਨ।