ਸੇਖਾ ਰੋਡ ਰਿਹਾਇਸ਼ੀ ਇਲਾਕੇ ‘ਚ ਨਜਾਇਜ਼ ਗੁਦਾਮਾਂ ਦੀ ਉਸਾਰੀ ਖਿਲਾਫ਼ ਸੰਘਰਸ਼

Advertisement
Spread information

ਜਥੇਬੰਦੀਆਂ ਦੇ ਵਫਦ ਨੇ ਡੀਸੀ ਬਰਨਾਲਾ ਨਾਲ ਕੀਤੀ ਮੀਟਿੰਗ


ਹਰਿੰਦਰ ਨਿੱਕਾ , ਬਰਨਾਲਾ 13 ਅਪ੍ਰੈਲ 2022 

     ਸ਼ਹਿਰ ਦੇ ਸੇਖਾ ਰੋਡ ਰਿਹਾਇਸ਼ੀ ਇਲਾਕੇ ਵਿੱਚ ਨਜਾਇਜ਼ ਗੁਦਾਮਾਂ ਦੀ ਉਸਾਰੀ ਖਿਲਾਫ਼ ਸੰਘਰਸ਼ ਜਾਰੀ ਹੈ । ਅੱਜ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਵਫਦ ਨੇ ਇਸ ਸਬੰਧੀ ਡੀਸੀ ਬਰਨਾਲਾ ਨਾਲ ਮੁਲਾਕਾਤ ਕਰਕੇ ਸਾਰੇ ਮਸਲੇ ਦੀ ਗੰਭੀਰਤਾ ਤੋਂ ਜਾਣੂ ਕਰਵਾਇਆ। 
    ਡੀਸੀ ਬਰਨਾਲਾ ਨਾਲ ਹੋਈ ਮੀਟਿੰਗ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨਰਾਇਣ ਦੱਤ, ਰਜਿੰਦਰ ਪਾਲ, ਸੁਖਵਿੰਦਰ ਸਿੰਘ, ਬਾਬੂ ਸਿੰਘ ਖੁੱਡੀਕਲਾਂ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਅੰਦਰ ਵੱਖ ਵੱਖ ਰਿਹਾਇਸ਼ੀ ਇਲਾਕਿਆਂ ਵਿੱਚ ਮਿਉਂਸਪਲ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵੱਡੇ ਵਪਾਰਕ ਘਰਾਣਿਆਂ ਵੱਲੋਂ ਜੰਗੀ ਪੱਧਰ’ਤੇ ਗੁਦਾਮਾਂ ਦੀ ਨਜਾਇਜ਼ ਉਸਾਰੀ ਕੀਤੀ ਜਾ ਰਹੀ ਹੈ। ਬਹੁਤ ਸਾਰੇ ਗੁਦਾਮਾਂ ਵਿੱਚ ਜਲਣਸ਼ੀਲ ( ਘਿਉ, ਤੇਲ, ਪਟਾਖੇ, ਤੰਬਾਕੂ,ਗੈਸ ਆਦਿ ) ਧੜੱਲੇ ਨਾਲ ਸਟੋਰ ਕੀਤਾ ਜਾ ਰਿਹਾ ਹੈ। ਅਜਿਹੇ ਗੁਦਾਮ ਪਾਸ ਕਰਨ ਵੇਲੇ ਮੁਹੱਲਾ ਨਿਵਾਸੀਆਂ ਅਤੇ ਵਪਾਰਕ ਗੁਦਾਮਾਂ ਦੀ ਉਸਾਰੀ ਸਬੰਧੀ ਸਰਕਾਰ ਦੀਆਂ ਹਦਾਇਤਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ। ਅਜਿਹੇ ਗੁਦਾਮ ਵਪਾਰਕ ਘਰਾਣਿਆਂ ਦੇ ਮੁਨਾਫ਼ੇ ਦਾ ਸਾਧਨ ਤਾਂ ਬਣ ਜਾਂਦੇ ਹਨ ਪਰ ਉਸ ਮੁਹੱਲੇ ਦੇ ਬਸ਼ਿੰਦਿਆਂ ਦੀਆਂ ਜਿੰਦਗੀਆਂ ਦਾਅ ਤੇ ਲਾ ਦਿੱਤੀਆਂ ਜਾਂਦੀਆਂ ਹਨ। ਵਫਦ ਨੇ ਜੋਰਦਾਰ ਮੰਗ ਕੀਤੀ ਕਿ ਰਿਹਾਇਸ਼ੀ ਖੇਤਰ ਵਿੱਚ ਵਪਾਰਕ ਗੁਦਾਮਾਂ ਦੀ ਉਸਾਰੀ ਬੰਦ ਕੀਤੀ ਜਾਵੇ, ਸੇਖਾ ਰੋਡ ਰਿਹਾਇਸ਼ੀ ਇਲਾਕੇ ਵਿੱਚ ਗਲਤ ਢੰਗ ਨਾਲ ਨਕਸ਼ੇ ਪਾਸ ਕਰਕੇ ਵਪਾਰਕ ਗੁਦਾਮਾਂ ਦੀ ਉਸਾਰੀ ਕਰਨ ਵਾਲੇ ਮਿਉਂਸਪਲ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ,         ਰਿਹਾਇਸ਼ੀ ਖੇਤਰ ਵਿੱਚ ਨਜਾਇਜ਼ ਉਸਾਰੇ ਵਪਾਰਕ ਗੁਦਾਮ ਢਾਹੇ ਜਾਣ। ਆਗੂਆਂ ਸਪਸ਼ਟ ਕੀਤਾ ਕਿ ਸਾਡੀ ਲੜਾਈ ਵਪਾਰੀ ਵਰਗ ਖਿਲਾਫ਼ ਨਹੀਂ ਹੈ, ਸਗੋਂ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਲਈ ਹੈ। ਇਸ ਲੜਾਈ ਵਿੱਚ ਸਮੂਹ ਇਨਸਾਫ਼ਪਸੰਦ ਜਥੇਬੰਦੀਆਂ ਅਤੇ ਸ਼ਹਿਰ ਨਿਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਸਮੇਂ ਜਸਪਾਲ ਚੀਮਾ, ਸੁਖਦੇਵ ਸਿੰਘ, ਹਰਚਰਨ ਚੰਨਾ, ਜਗਜੀਤ ਸਿੰਘ ਇੰਦਰਪਾਲ ਸਿੰਘ ਆਦਿ ਆਗੂਆਂ ਨੇ  ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਜਲਦ ਇਨਸਾਫ਼ ਨਾਂ ਦਿੱਤਾ ਤਾਂ ਸੇਖਾ ਰੋਡ ਸੰਘਰਸ਼ ਕਮੇਟੀ ਵੱਲੋਂ ਉਲੀਕੇ ਜਾਣ ਵਾਲੇ ਸੰਘਰਸ਼ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ।
Advertisement
Advertisement
Advertisement
Advertisement
Advertisement
error: Content is protected !!