ਪ੍ਰਸ਼ਾਸ਼ਨਿਕ ਸਖਤੀ- ਆੜਤੀਆਂ ਤੇ ਕਸਿਆ ਸ਼ਿਕੰਜਾ

Advertisement
Spread information

8 ਹੋਰ ਆੜ੍ਹਤੀਆਂ ਨੂੰ 4 ਹਜ਼ਾਰ ਰੁਪਏ ਠੋਕਿਆ ਜੁਰਮਾਨਾ

ਸੋਨੀ ਪਨੇਸਰ  ਬਰਨਾਲਾ 27 ਅਪਰੈਲ2020
ਕਰੋਨਾ ਵਾਇਰਸ ਫੈਲਣ ਤੋਂ ਬਚਾਅ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ਅਨੁਸਾਰ ਮੰਡੀਆਂ ਵਿਚ ਮਾਸਕ ਦੀ ਵਰਤੋਂ ਯਕੀਨੀ ਬਣਾਉਣ ਹਿੱਤ ਮਾਰਕੀਟ ਕਮੇਟੀ ਬਰਨਾਲਾ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ। ਸਬਜ਼ੀ ਮੰਡੀ ਵਿਚ ਲੇਬਰ ਵੱਲੋਂ ਮਾਸਕ ਨਾ ਪਾਉੁਣ ਦੇ ਮਾਮਲੇ ਵਿਚ ਅੱਜ 8 ਹੋਰ ਆੜ੍ਹਤੀਆਂ ਨੂੰ 4 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਮੰਡੀ ਅਫਸਰ ਜਸਪਾਲ ਸਿੰਘ ਦੀ ਦੇਖ-ਰੇਖ ਅਧੀਨ ਸੁਪਰਡੈਂਟ ਕੁਲਵਿੰਦਰ ਸਿੰਘ ਭੁੱਲਰ, ਮੰਡੀ ਸੁਪਰਵਾਈਜ਼ਰ ਜਗਸੀਰ ਸਿੰੰਘ ਤੇ ਰਾਜ ਕੁਮਾਰ ਦੀ ਟੀਮ ਵੱਲੋਂ ਸਬਜ਼ੀ ਮੰਡੀ ਵਿਚ ਚੈਕਿੰਗ ਕੀਤੀ ਗਈ ਅਤੇ ਲੇਬਰ ਦੇ ਮਾਸਕ ਨਾ ਪਾਇਆ ਹੋਣ ’ਤੇ 8 ਆੜ੍ਹਤੀਆਂ ਨੂੰ 4000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਸਕੱਤਰ, ਮਾਰਕੀਟ ਕਮੇਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਆੜ੍ਹਤੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਲੇਬਰ ਦੇ ਮਾਸਕ ਪਾਉਣਾ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ 10 ਆੜ੍ਹਤੀਆਂ ਨੂੰ 5000 ਰੁਪਏ ਜੁਰਮਾਨਾ ਕੀਤਾ ਜਾ ਚੁੱਕਿਆ ਹੈ।

Advertisement
Advertisement
Advertisement
Advertisement
Advertisement
error: Content is protected !!