ਅਸੰਬਲੀ ਬੰਬ ਕਾਂਡ ਦੇ ਇਤਿਹਾਸਕ ਦਿਨ ਨੂੰ ਸਮਰਪਿਤ “ਵਿਦਿਆਰਥੀ ਇਕੱਤਰਤਾ” ਕੀਤੀ

Advertisement
Spread information

ਅਸੰਬਲੀ ਬੰਬ ਕਾਂਡ ਦੇ ਇਤਿਹਾਸਕ ਦਿਨ ਨੂੰ ਸਮਰਪਿਤ “ਵਿਦਿਆਰਥੀ ਇਕੱਤਰਤਾ” ਕੀਤੀ

ਪਰਦੀਪ ਕਸਬਾ, ਸੰਗਰੂਰ, 9 ਅਪਰੈਲ  2022

ਅੱਜ ਪੀ ਐੱਸ ਯੂ ਸ਼ਹੀਦ ਰੰਧਾਵਾ ਦੇ ਵੱਲੋਂ ਯੂਨੀਵਰਸਿਟੀ ਕਾਲਜ ਮੂਨਕ ਵਿਖੇ 8 ਅਪੈ੍ਲ 1929 ਦੇ ਅਸੰਬਲੀ ਬੰਬ ਕਾਂਡ ਦੇ ਇਤਿਹਾਸਕ ਦਿਨ ਨੂੰ ਸਮਰਪਿਤ “ਵਿਦਿਆਰਥੀ ਇਕੱਤਰਤਾ” ਕੀਤੀ ਗਈ

ਇਕੱਤਰਤਾ ‘ਚ ਵੱਖ ਵੱਖ ਵਿਦਿਆਰਥੀ ਆਗੂਆਂ ਅਤੇ ਅਧਿਆਪਕਾਂ ਵੱਲੋਂ ਅਸੰਬਲੀ ਬੰਬ ਕਾਂਡ ਦੀ ਇਤਿਹਾਸਕ ਮਹੱਤਤਾ ਬਾਰੇ ਅਤੇ ਮੌਜੂਦਾ ਸਮੇਂ ਸਿਹਤ, ਸਿੱਖਿਆ, ਰੁਜ਼ਗਾਰ ਆਦਿ ‘ਚ ਸਾਮਰਾਜੀ ਨੀਤੀਆਂ ਲਾਗੂ ਕਰਨ ਰਾਹੀਂ ਕੀਤੀ ਜਾ ਰਹੀ ਤਬਾਹੀ ਬਾਰੇ ਗੱਲ ਕੀਤੀ ਗਈ

ਵਿਦਿਆਰਥੀਆਂ ਨੂੰ ਵਿੱਦਿਅਕ ਸੰਸਥਾਵਾਂ ਦੇ ਵਿੱਚ ਲਾਗੂ ਕੀਤੀ ਜਾ ਰਹੀ ਨਵੀਂ ਸਿੱਖਿਆ ਨੀਤੀ 2020 ਦੇ ਵਿਰੁੱਧ ਇੱਕਜੁਟ ਹੋਣ ਦਾ ਸੱਦਾ ਦਿੱਤਾ ਗਿਆ।

Advertisement
Advertisement
Advertisement
Advertisement
error: Content is protected !!