ਹੁਸੈਨੀਵਾਲਾ ਸਾਮਰਾਜ ਵਿਰੋਧੀ ਕਾਨਫਰੰਸ ਇਤਿਹਾਸਕ ਹੋਵੇਗੀ
ਹਰਿੰਦਰ ਨਿੱਕਾ , ਬਰਨਾਲਾ 18 ਮਾਰਚ 2022
ਇਨਕਲਾਬ-ਜਿੰਦਾਬਾਦ,ਸਾਮਰਾਜਵਾਦ-ਮੁ ਰਦਾਬਾਦ ਦੇ ਨਾਹਰੇ ਨੂੰ ਸਾਕਾਰ ਕਰਨ ਅਤੇ ਭਾਰਤ ਦੀ ਕੌੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ 92 ਵੇਂ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਦੀ ਸ਼ਹਾਦਤ ਨੂੂੰ ਸਿਜਦਾ ਕਰਨ ਲਈ ਭਾਕਿਯੂ ਏਕਤਾ ਡਕੌਂਦਾ ਦੇ ਨੌਜਵਾਨਾਂ ਵੱਲੋਂ 23 ਮਾਰਚ 2022 ਨੂੰ ਹੁਸੈਨੀਵਾਲਾ ਵਿਖੇ ਵਿਸ਼ਾਲ ਸ਼ਹੀਦੀ ਕਾਨਫਰੰਸ ‘ਚ ਇਨਕਲਾਬੀ ਕੇਂਦਰ, ਪੰਜਾਬ ਦੇ ਕਾਫ਼ਲੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ ।
ਇਸ ਸਬੰਧੀ ਅੱਜ ਇਨਕਲਾਬੀ ਕੇਂਦਰ, ਪੰਜਾਬ ਦੀ ਮੀਟਿੰਗ ਡਾਕਟਰ ਰਜਿੰਦਰ ਪਾਲ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਵਿਸ਼ੇਸ਼ ਤੌਰ’ਤੇ ਸ਼ਾਮਿਲ ਹੋਏ ਸੂਬਾ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਕਿਹਾ ਕਿ ਇਹ ਉਹੋ ਦਿਨ ਹੈ , ਜਿਸ ਦਿਨ ਅੰਗਰੇਜ਼ੀ ਬਸਤੀਵਾਦੀਆਂ ਵੱਲੋਂ ਸਾਡੇ ਉਨ੍ਹਾਂ ਸ਼ਹੀਦਾਂ ਨੂੂੰ ਰਾਤ ਦੇ ਹਨ੍ਹੇਰੇ ਵਿੱਚ ਹੁਸੈਨੀਵਾਲੇ ਦਫਨ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਸੀ, ਜਿਨ੍ਹਾਂ ਨੇ ਮੁਲਕ ਵਿੱਚੋਂ ਅੰਗਰੇਜ਼ੀ ਸਾਮਰਾਜ ਦਾ ਸੂਰਜ ਅਸਤ ਕਰਨ ਦਾ, ਲੁੱਟ ਤੇ ਦਾਬੇ ਤੋਂ ਮੁਕਤ ਨਵਾਂ-ਨਰੋਆ ਸਿਰਜਣ ਦਾ ਸੁਪਨਾ ਲਿਆ ਸੀ ਅਤ ਸੁਪਨਾ ਪੂਰਾ ਕਰਨ ਲਈ ਜੱਦੋਜਹਿਦ ਕੀਤੀ ਸੀ।
ਉਨਾਂ ਕਿਹਾ ਕਿ ਇੱਕ ਸਮਝੌਤੇ ਅਧੀਨ 15 ਅਗਸਤ, 1947 ਨੂੂੰ ਸੱਤਾ ਗੋਰੇ ਅੰਗਰੇਜ਼ਾਂ ਹੱਥੋਂ, ਕਾਲ਼ੇ ਹਾਕਮਾਂ ਦੇ ਹੱਥ ਤਾਂ ਆ ਗਈ , ਪਰ ਅਸਲ ਆਜ਼ਾਦੀ ਹੁਣ ਤੱਕ ਵੀ ਨਹੀਂ ਨਾ ਆਈ। ਆਪਣੇ 75 ਵੇਂ ਸਾਲ ਤੱਕ ਪਹੁੰਚਦਿਆਂ ਹਾਕਮਾਂ ਲਈ ਆਜ਼ਾਦੀ ਅਮ੍ਰਿਤ ਅਤੇ ਲੋਕਾਂ ਲਈ ਵਿਸ਼ (ਜ਼ਹਿਰ) ਬਣ ਗਈ ਹੈ। ਜਿਸ ਦਾ ਖਮਿਆਜਾ ਅਸੀਂ ਲੋਕ ਭੁਗਤ ਰਹੇ ਹਾਂ। ਆਪਣੀ ਗੱਲ ਜਾਰੀ ਰੱਖਦਿਆਂ ਉਨ੍ਹਾਂ ਕਿਹਾ ਕਿ ਸ਼ਹਾਦਤ ਦਿਵਸ ‘ਤੇ ਪ੍ਰਣ ਕਰਦੇ ਹੋਏ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦੇ ਵਿਰੋਧ ਕਰਨ, ਮੁਲਕ ਦੇ ਜਲ, ਜੰਗਲ, ਜ਼ਮੀਨ ਵਰਗੇ ਕੁਦਰਤੀ ਸੋਮਿਆਂ ਦੀ ਰਾਖਵਾਲੀ ਲਈ,ਜਨਤਕ ਖੇਤਰ ਦੇ ਅਦਾਰਿਆਂ ਨੂੂੰ ਨਿੱਜੀਕਰਨ ਤੋਂ ਬਚਾਉਣ,ਖੇਤੀ ਖੇਤਰ ‘ਤੇ ਮੰਡਰਾਉਂਦੀਆਂ ਸਾਮਰਾਜੀ ਗਿਰਝਾਂ ਦੇ ਖੰਭ ਝਾੜ ਕੇ ਕਿਸਾਨਾਂ-ਮਜ਼ਦੂਰਾਂ ਦੇ ਵਿਆਪਕ ਉਜਾੜੇ ਨੂੂੰ ਠੱਲ ਪਾਉਣ,ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਨੂੂੰ ਬਾਹਰ ਲਿਆਉਣ, ਦੇਸ਼ ਨੂੂੰ ਫਿਰਕੂ-ਫ਼ਾਸ਼ੀ ਤਾਕਤਾਂ ਦੇ ਲਗਾਤਾਰ ਵਧ ਰਹੇ ਖ਼ਤਰੇ ਤੋਂ ਬਚਾਉਣ ,ਪੰਜਾਬ ਸਮੇਤ ਸਭਨਾਂ ਰਾਜਾਂ ਦੇ ਅਧਿਕਾਰਾਂ ‘ਤੇ ਮੋਦੀ ਸਰਕਾਰ ਵੱਲੋਂ ਮਾਰੇ ਜਾ ਰਹੇ ਧਾੜਿਆਂ ਖਿਲਾਫ਼ ਡਟਣ ਦਾ ਵਿਸ਼ਾਲ ਏਕਤਾ-ਲੰਮੇ ਘੋਲਾਂ ਦੀ ਲੋੜ ਹੈ।
ਇਸ ਸਮੇਂ ਸੁਖਵਿੰਦਰ ਸਿੰਘ, ਹਰਚਰਨ ਚੰਨਾ, ਵਿੰਦਰ ਠੀਕਰੀਵਾਲਾ,ਬਲਦੇਵ ਮੰਡੇਰ, ਖੁਸ਼ਮਿੰਦਰ ਪਾਲ, ਗੁਰਮੀਤ ਸੁਖਪੁਰਾ ਆਦਿ ਆਗੂਆਂ ਨੇ ਕਿਹਾ ਕਿ ਇਨਕਲਾਬੀ ਕੇਂਦਰ,ਪੰਜਾਬ ਵੱਲੋਂ 23 ਮਾਰਚ ਨੂੂੰ ਸਵੇਰ 11 ਵਜੇ ਹੁਸੈਨੀਵਾਲਾ ਵਿਖੇ ਕੀਤੀ ਜਾ ਰਹੀ ਸ਼ਹੀਦੀ ਕਾਨਫਰੰਸ ਵਿੱਚ ਲੋਕ ਕਾਫ਼ਿਲੇ ਬੰਨ੍ਹ ਕੇ ਪੁੱਜਣਗੇ। ਉਸ ਤੋਂ ਪਿੰਡਾਂ ਅੰਦਰ ਨੁੱਕੜ ਨਾਟਕਾਂ/ ਵੱਡੀਆਂ ਮੀਟਿੰਗਾਂ ਰਾਹੀਂ ਲੋਕਾਈ ਨੂੰ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਲੋਕ ਮਨਾਂ ਦਾ ਹਿੱਸਾ ਬਨਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ।