ਵਿਸ਼ਵਾਸ਼ ਸੈਣੀ ਨੇ ਵੱਡੀ ਸਟੇਜ ਲਾ ਕੇ ਝਾਕੀਆਂ ਦਾ ਕੀਤਾ ਸਵਾਗਤ
ਰਾਜੇਸ਼ ਗੌਤਮ , ਪਟਿਆਲਾ 1 ਮਾਰਚ 2022
ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਉਘੇ ਸਮਾਜ ਸੇਵਕ ਵਿਸ਼ਵਾਸ਼ ਸੈਣੀ ਕਾਲੂ ਅਤੇ ਉਨ੍ਹਾਂ ਦੀ ਟੀਮ ਨੇ ਆਰੀਆ ਸਮਾਜ ਚੌਕ ਵਿਖੇ ਵੱਡੀ ਸਟੇਜ ਲਾ ਕੇ 41ਵੀਂ ਸ਼ੋਭਾ ਯਾਤਰਾ ਵਿਚ ਪਹੁੰਚੀਆਂ ਝਾਕੀਆਂ ਅਤੇ ਕੀਰਤਨ ਮੰਡਲੀਆਂ ਦਾ ਮੋਮੈਂਟੋ ਅਤੇ ਸ਼ਾਲ ਦੇ ਕੇ ਸਵਾਗਤ ਕੀਤਾ।
ਇਸ ਮੌਕੇ ਕੋਰੋਨਾ ਕਾਲ ਦੌਰਾਨ 6 ਲੱਖ ਤੋਂ ਵੱਧ ਟੀਕੇ ਲਾਉਣ ਵਾਲੇ ਅਸ਼ੋਕਾ ਕਾਲਜ ਆਫ ਨਰਸਿੰਗ ਦੇ ਪ੍ਰਬੰਧਕ ਡਾ. ਰਵਿੰਦਰ ਮਿੱਤਲ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਕਲਾਕਾਰਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਸੈਣੀ ਅਤੇ ਉਨ੍ਹਾਂ ਦੀ ਟੀਮ ਵਲੋਂ ਹਰ ਸਾਲ ਬੜਾ ਹੀ ਨੇਕ ਉਪਰਾਲਾ ਕਰਕੇ ਇਨ੍ਹਾਂ ਭਗਤਾਂ ਅਤੇ ਝਾਕੀਆਂ ਦੀ ਹੌਂਸਲਾ ਅਫਜਾਈ ਕੀਤੀ ਜਾਂਦੀ ਹੈ।
ਇਸ ਮੌਕੇ ਸੈਣੀ ਨੇ ਕਿਹਾ ਕਿ ਸ਼ਿਵ ਦੀ ਪੂਜਾ ਕਰਨ ਨਾਲ ਹਮੇਸ਼ਾ ਹੀ ਦੁੱਖਾਂ ਦਾ ਨਾਸ਼ ਹੁੰਦਾ ਹੈ ਕਿਉਂਕਿ ਭੋਲੇ ਨਾਥ ਸਦਾ ਹੀ ਭਗਤਾਂ ਦੇ ਦੁੱਖਾਂ ਨੂੰ ਹਰ ਲੈਂਦੇ ਹਨ ਅਤੇ ਸ਼ਿਵ ਕ੍ਰਿਪਾ ਸਦਾ ਹੀ ਭਗਤਾਂ ’ਤੇ ਬਣੀ ਰਹਿੰਦੀ ਹੈ। ਇਸ ਮੌਕੇ ਕੈ. ਅਮਰਜੀਤ ਸਿੰਘ, ਸੰਜੇ ਠਾਕੁਰ, ਲਛਮਣ ਦਾਸ, ਅਜੇ ਕੁਮਾਰ ਪਟਵਾਰੀ, ਦਵਿੰਦਰ ਬੰਟੀ, ਮਨੀ ਰੱਤਾ, ਰਾਕੇਸ਼ ਗੋਇਲ, ਪੁਸ਼ਪਿੰਦਰ ਸੈਣੀ, ਅਮਨ ਸੈਣੀ, ਰਾਜੂ ਪ੍ਰਧਾਨ, ਹਰਿੰਦਰ ਸੈਣੀ, ਮਨਸ਼ ਠਾਕੁਰ, ਹਰੀ ਕ੍ਰਿਸ਼ਨ ਲਾਲ, ਅਵਿਨਾਸ਼ ਸੈਣੀ, ਬਾਬਾ, ਅਮਿਤ ਸਾਹਾ ਆਦਿ ਮੈਂਬਰ ਅਤੇ ਪ੍ਰਬੰਧਕ ਹਾਜ਼ਰ ਸਨ।