ਬਿਹਾਰੀ ਪਰਵਾਸੀ ਮਜ਼ਦੂਰ ਕਰਵਾਉਣ ਰਜਿਸਟ੍ਰੇਸ਼ਨ, ਉੱਥੋਂ ਦੀ ਸਰਕਾਰ ਦੇਵੇਗੀ ਵਿੱਤੀ ਮਦਦ

Advertisement
Spread information

ਬਿਹਾਰੀ ਮੂਲ ਦੇ ਮਜ਼ਦੂਰਾਂ ਦੇ ਖਾਤਿਆਂ ਚ, ਨਿਤੀਸ਼ ਸਰਕਾਰ ਪਾਊਗੀ 1/ ਹਜ਼ਾਰ ਰੁਪਏ ਦੀ ਰਾਸ਼ੀ 

ਸੋਨੀ ਪਨੇਸਰ  ਬਰਨਾਲਾ 25 ਅਪਰੈਲ 2020
ਬਿਹਾਰ ਸਰਕਾਰ ਨੇ ਬਿਹਾਰੀ ਮੂਲ ਦੇ ਮਜ਼ਦੂਰਾਂ ਅਤੇ ਲੋੜਵੰਦ ਵਿਅਕਤੀਆਂ, ਜੋ ਤਾਲਾਬੰਦੀ ਕਾਰਨ ਦੂਜੇ ਸੂਬਿਆਂ ਵਿੱਚ ਫਸੇ ਹੋਏ ਹਨ, ਦੇ ਬੈਂਕ ਖਾਤੇ ਵਿੱਚ ਪ੍ਰਤੀ ਪਰਿਵਾਰ 1000 ਰੁਪਏ ਦੀ ਦਰ ਨਾਲ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਫੰਡ ਟਰਾਂਸਫਰ ਕਰਨ ਦਾ ਫੈਸਲਾ ਕੀਤਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਇਹ ਯੋਜਨਾ ਸਿਰਫ਼ ਉਨ੍ਹਾਂ ਲਈ ਹੈ ਜੋ ਬਿਹਾਰ ਦੇ ਵਸਨੀਕ ਹਨ ਅਤੇ ਕੋਰੋਨਾ ਵਾਇਰਸ ਕਾਰਨ ਐਲਾਨੀ ਗਈ ਤਾਲਾਬੰਦੀ ਕਾਰਨ ਦੂਜੇ ਸੂਬਿਆਂ ਵਿੱਚ ਫਸੇ ਹੋਏ ਹਨ। ਅਜਿਹੇ ਲੋਕ ਵੈਬਸਾਈਟ www.aapda.bih.nic.in ’ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਰਜਿਸਟ੍ਰੇਸ਼ਨ ਲਈ ਲੋੜੀਂਦੇ ਦਸਤਾਵੇਜ਼ਾਂ ਵਿਚ ਲਾਭਪਾਤਰੀ ਦੇ ਆਧਾਰ ਕਾਰਡ ਦੀ ਕਾਪੀ, ਲਾਭਪਾਤਰੀ ਦੇ ਨਾਮ ਤੇ ਬੈਂਕ ਖਾਤਾ ਸ਼ਾਮਲ ਹੈ, ਜੋ ਬਿਹਾਰ ਸੂਬੇ ਦੇ ਬੈਂਕ ਦੀ ਸ਼ਾਖਾ ਨਾਲ ਸਬੰਧਤ ਹੋਵੇ। ਇਸ ਤੋਂ ਇਲਾਵਾ ਲਾਭਪਾਤਰੀ ਦੀ ਫੋਟੋ (ਸੈਲਫੀ) ਅਧਾਰ ਡਾਟਾਬੇਸ ਵਿਚਲੀ ਫੋਟੋ ਨਾਲ ਮੇਲ ਖਾਂਦੀ ਹੋਣੀ ਚਾਹੀਦੀ ਹੈ ਅਤੇ ਇਕ ਆਧਾਰ ਨੰਬਰ ਨਾਲ ਸਿਰਫ਼ ਇਕ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ। ਮੋਬਾਈਲ ਨੰਬਰ ’ਤੇ ਪ੍ਰਾਪਤ ਓਟੀਪੀ ਦੀ ਵਰਤੋਂ ਮੋਬਾਈਲ ਐਪ ’ਤੇ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਸਬੰਧਤ ਸਹਾਇਤਾ ਸਿਰਫ ਬੈਂਕ ਖਾਤੇ ਵਿੱਚ ਹੀ ਭੇਜੀ ਜਾਏਗੀ। ਹੋਰ ਜਾਣਕਾਰੀ ਲਈ ਬਿਹਾਰ ਭਵਨ, ਨਵੀਂ ਦਿੱਲੀ ਵਿਖੇ ਹੈਲਪਲਾਈਨ ਨੰਬਰ 011-23792009, 23014326, 23013884 , ਜਦਕਿ ਪਟਨਾ ਕੰਟਰੋਲ ਰੂਮ ਦੇ ਨੰਬਰ 0612-2294204, 2294205 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮੱਧ ਪ੍ਰਦੇਸ਼ ਸਰਕਾਰ ਵੱਲੋਂ ਵੀ ਹੈਲਪਲਾਈਨ ਨੰਬਰ ਜਾਰੀ
ਇਸੇ ਤਰਾਂ ਮੱਧ ਪ੍ਰਦੇਸ਼ ਸਰਕਾਰ ਵੱਲੋਂ ਵੀ ਦੂਜੇ ਰਾਜਾਂ ਵਿਚ ਫਸੇ ਆਪਣੇ ਨਾਗਰਿਕਾਂ ਲਈ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਇਹ ਨੰਬਰ ਹੈ 0755-2411180 ਹੈ। ਮੱਧ ਪ੍ਰਦੇਸ਼ ਨਾਲ ਸਬੰਧਤ ਨਾਗਰਿਕ ਇਸ ਨੰਬਰ ’ਤੇ ਕਾਲ ਕਰਕੇ ਆਪਣੀ ਪੂਰੀ ਜਾਣਕਾਰੀ ਦਰਜ ਕਰਵਾ ਸਕਦੇ ਹਨ ਅਤੇ ਵਿੱਤੀ ਮਦਦ ਦਾ ਲਾਭ ਲੈ ਸਕਦੇ ਹਨ।

Advertisement
Advertisement
Advertisement
Advertisement
Advertisement
error: Content is protected !!