ਕੈਂਟਰ-ਕਾਰ ਦੀ ਟੱਕਰ, ਹਾਦਸੇ ਚ, ਪਤਨੀ ਦੀ ਮੌਤ, ਪਤੀ ਦੀ ਹਾਲਤ ਗੰਭੀਰ

Advertisement
Spread information

ਸੰਗਰੂਰ-ਬਰਨਾਲਾ ਹਾਈਵੇ ਤੇ ਬਾਈਪਾਸ ਉਵਰਬ੍ਰਿਜ ਕੋਲ ਹੋਇਆ ਹਾਦਸਾ

ਹਰਿੰਦਰ ਨਿੱਕਾ/ ਮਨੀ ਗਰਗ ਬਰਨਾਲਾ 25 ਅਪ੍ਰੈਲ 2020
                ਸੰਗਰੂਰ- ਬਰਨਾਲਾ ਹਾਈਵੇ ਤੇ ਸ਼ਨੀਵਾਰ ਦੀ ਸੁਭਾ ਇੱਕ ਤੇਜ਼ ਰਫਤਾਰ ਕੈਂਟਰ ਦੀ ਮਾਰੂਤੀ ਕਾਰ ਨਾਲ ਟੱਕਰ ਹੋ ਗਈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਮਾਰੂਤੀ ਕਾਰ ਚ, ਸਵਾਰ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਕਿ ਉਸ ਦਾ ਕਾਰ ਚਾਲਕ ਪਤੀ ਵੀ ਗੰਭੀਰ ਰੂਪ ਚ, ਜਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਡੀਐਮਸੀ ਹਸਪਤਾਲ ਲੁਧਿਆਣਾ ਲਿਜਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਨਿਵਾਸੀ ਪਿੰਡ ਦੁੱਗਾਂ ,ਜਿਲ੍ਹਾ ਸੰਗਰੂਰ ਆਪਣੀ ਪਤਨੀ ਗੁਰਵਿੰਦਰ ਕੌਰ ਨਾਲ ਦਵਾਈ ਲੈਣ ਲਈ ਆਪਣੇ ਪਿੰਡ ਤੋਂ ਮਾਰੂਤੀ ਕਾਰ 800 ,ਨੰਬਰ-ਪੀਬੀ-14 ਏ-8769 ਚ, ਸਵਾਰ ਹੋ ਕੇ ਬਰਨਾਲਾ ਆ ਰਿਹਾ ਸੀ। ਜਦੋਂ ਉਹ ਸੰਗਰੂਰ-ਬਰਨਾਲਾ ਹਾਈਵੇ ਤੇ ਬਾਈਪਾਸ ਉਵਰਬ੍ਰਿਜ ਕੋਲ ਪਹੁੰਚਿਆ ਤਾਂ ਕਾਰ ਦੇ ਅੱਗੇ ਜਾ ਰਹੇ ਬਹੁਤ ਹੀ ਤੇਜ਼ ਰਫਤਾਰ ਕੈਂਟਰ ਦੇ ਚਾਲਕ ਨੇ ਲਾਪਰਵਾਹੀ ਨਾਲ ਕਾਰ ਦੇ ਅੱਗੋਂ ਕੱਟ ਮਾਰ ਕੇ ਇੱਕਦਮ ਬਰੇਕ ਲਗਾ ਦਿੱਤੇ। ਅਜਿਹਾ ਕਰਨ ਨਾਲ ਕਾਰ ਦੀ ਕੈਂਟਰ ਨਾਲ ਟੱਕਰ ਹੋ ਗਈ। ਹਾਦਸੇ ਚ, ਕਾਰ ਦੀ ਅਗਲੀ ਸੀਟ ਤੇ ਬੈਠੀ ਗੁਰਵਿੰਦਰ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਕਿ ਉਸਦਾ ਪਤੀ ਕੁਲਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵੀ ਗੰਭੀਰ ਰੂਪ ਚ, ਜਖਮੀ ਹੋ ਗਿਆ। ਦੁਰਘਟਨਾ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਦੀ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚ ਗਈ ਤੇ ਮ੍ਰਿਤਕ ਦੇਹ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ਚ, ਭੇਜ਼ ਦਿੱਤੀ ਅਤੇ ਜਖਮੀ ਕੁਲਵਿੰਦਰ ਸਿੰਘ ਦੀ ਗੰਭੀਰ ਹਾਲਤ ਕਾਰਣ ਉਸ ਨੂੰ ਡੀਐਮਸੀ ਹਸਪਤਾਲ ਲੁਧਿਆਣਾ ਲਿਜਾਇਆ ਗਿਆ ਹੈ। ਹਾਦਸੇ ਲਈ ਜਿੰਮੇਵਾਰ ਕੈਂਟਰ ਨੰਬਰ ਪੀਬੀ-10 ਐਫ.ਐਫ- 5703 ਦੇ ਦੋਸ਼ੀ ਡਰਾਈਵਰ ਦੀ ਪਹਿਚਾਣ ਸਤਾਰ ਪੁੱਤਰ ਹਨੀਫ ਨਿਵਾਸੀ ਹਿੰਦ ਸ਼ਾਮਲੀ, ਉੱਤਰ ਪ੍ਰਦੇਸ਼ ਦੇ ਤੌਰ ਤੇ ਹੋਈ ਹੈ।

Advertisement
Advertisement
Advertisement
Advertisement
Advertisement
error: Content is protected !!