ਵੋਟਰ ਜਾਗਰੂਕਤਾ ਵਾਹਨ ਵੱਲੋਂ ਲੋਕਾਂ ਨੂੰ ਕੀਤਾ ਗਿਆ ਜਾਗਰੂਕ  

Advertisement
Spread information

ਵੋਟਰ ਜਾਗਰੂਕਤਾ ਵਾਹਨ ਵੱਲੋਂ ਲੋਕਾਂ ਨੂੰ ਕੀਤਾ ਗਿਆ ਜਾਗਰੂਕ


ਬਿੱਟੂ ਜਲਾਲਾਬਾਦੀ,ਫਾਜ਼ਿਲਕਾ 8 ਜਨਵਰੀ 2022

ਮੁੱਖ ਚੋਣ ਦਫ਼ਤਰ ਪੰਜਾਬ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਭੇਜੇ ਗਏ ਜਾਗਰੂਕਤਾ ਵਾਹਨ ਵੱਲੋਂ ਜਿ਼ਲ੍ਹੇ ਦੇ ਵੱਖ ਵੱਖ ਸਥਾਨਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਹਨ ਵੱਲੋਂ ਹਲਕਾ ਅਬੋਹਰ, ਫਾਜ਼ਿਲਕਾ ਤੋਂ ਬਾਅਦ ਹਲਕਾ ਜਲਾਲਾਬਾਦ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਜਾਗਰੂਕਤਾ ਵੈਨ ਜ਼ਿਲ੍ਹੇ ਵਿਚ ਸਵੀਪ ਗਤੀਵਿਧੀਆਂ ਦਾ ਹਿੱਸਾ ਹੈ ਜੋ ਕਿ ਹਰੇਕ ਵਿਧਾਨ ਸਭਾ ਹਲਕੇ ’ਚ ਚੱਲੇਗੀ। ਉਨ੍ਹਾਂ ਕਿਹਾ ਕਿ ਇਸ ਜਾਗਰੂਕਤਾ ਵੈਨ ਰਾਹੀਂ ਨੈਤਿਕ ਮਤਦਾਨ, ਸੀ ਵਿਜਿਲ ਐਪ, ਵੋਟਰ ਹੈਲਪ ਲਾਈਨ-1950 ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਇਸ ਜਾਗਰੂਕਤਾ ਵੈਨ ਦਾ ਉਦੇਸ਼ ਵੋਟਰਾਂ ਖਾਸ ਕਰ ਨੌਜਵਾਨ ਵਰਗ ਨੂੰ ਚੋਣ ਅਮਲ ਪ੍ਰਤੀ ਜਾਗਰੂਕ ਕਰਕੇ ਮਤਦਾਨ ਪ੍ਰਤੀਸ਼ਤਤਾ ਨੂੰ ਵਧਾਉਣਾ ਹੈ।  ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਉਨ੍ਹਾਂ ਕੁੱਝ ਚੋੋਣ ਬੂਥਾਂ ਜਿੱਥੇ ਪਿਛਲੀ ਵਾਰ ਮਤਦਾਨ ਪ੍ਰਤੀਸ਼ਤਤਾ ਰਾਜ ਦੀ ਔਸਤ ਨਾਲੋਂ ਘੱਟ ਰਹੀ ਸੀ, ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਸਵੀਪ ਗਤੀਵਿਧੀਆਂ ਦੇ  ਸਹਾਇਕ ਨੋਡਲ ਅਫਸਰ ਰਾਜਿੰਦਰ ਵਿਖਾਉਣਾ ਨੇ  ਦੱਸਿਆ ਕਿ ਇਸ ਵੋਟਰ ਜਾਗਰੂਕਤਾ ਵੈਨ ਵੱਲੋਂ ਹਲਕਾ ਜਲਾਲਾਬਾਦ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਜਾਵੇਗਾ ਅਤੇ ਅੱਜ ਇਸ ਵੈਨ ਵੱਲੋਂ ਪਿੰਡ ਕਮਰੇ ਵਾਲਾ ਅਤੇ ਅਮੀਰਖਾਸ ਵਿੱਚ ਪਹੁੰਚ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਇਸ ਵਾਹਨ ਰਾਹੀਂ ਲੋਕਾਂ ਨੂੰ ਈਵੀਐੱਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। 
Advertisement
Advertisement
Advertisement
Advertisement
Advertisement
error: Content is protected !!