20 ਸਿਖਿਆਰਥੀਆਂ ਨੂੰ ਦਿੱਤੇ ਨਿਯੁਕਤੀ ਪੱਤਰ
ਰਘਵੀਰ ਹੈਪੀ , ਬਰਨਾਲਾ, 31 ਦਸੰਬਰ 2021
ਬੀਤੇ ਦਿਨੀਂ ਬਾਬਾ ਆਲਾ ਸਿੰਘ ਐਜੂਕੇਸ਼ਨਲ ਸੁਸਾਇਟੀ ਸ਼ਹਿਣਾ, ਬਰਨਾਲਾ ਵਿਖੇ ਚਲਾਏ ਜਾ ਰਹੇ ਦੀਨ ਦਿਆਲ ਉਪਾਧਿਆ ਗ੍ਰਾਮੀਣ ਕੋਸ਼ਲ ਯੋਜਨਾ ਦੇ ਤਹਿਤ ਟ੍ਰੇਨਿੰਗ ਹਾਸਿਲ ਕਰ ਚੁੱਕੇ ਸਿਖਿਆਰਥੀਆਂ ਲਈ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਪੂਰੇ ਭਾਰਤ ਵਿੱਚ ਮਨਾਏ ਜਾ ਰਹੇ ਅਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਦੇ ਤਹਿਤ ਬਾਬਾ ਆਲਾ ਸਿੰਘ ਐਜੂਕੇਸ਼ਨਲ ਸੁਸਾਇਟੀ ਸ਼ਹਿਣਾ ਵਿਖੇ ਕਰਵਾਏ ਗਏ ਇਸ ਰੋਜ਼ਗਾਰ ਮੇਲੇ ਵਿੱਚ ਵੱਖ-ਵੱਖ ਕੰਪਨੀਆਂ ਜਿਨ੍ਹਾਂ ਵਿੱਚ ਐਕਸਪਰਟ ਮੇਨਪਾਵਰ ਪ੍ਰੋਵਾਈਡਰ, ਓਮੇਡ ਇਨਫਰਾਸਟਕਚਰ ਲਿਮਟਿਡ, ਐਫ.ਵੀ.ਐਸ ਐਜ਼ੂਕੇਸ਼ਨ ਇੰਮੀਗ੍ਰੇਸ਼ਨ ਕੰਪਨੀ ਲਿਮਟਿਡ, ਕੇ ਐਂਡ ਕੇ ਸਰਵਿਸ ਅਤੇ ਮੀਸ਼ੋ ਵੱਲੋਂ ਬਾਬਾ ਆਲਾ ਸਿੰਘ ਐਜੂਕੇਸ਼ਨਲ ਸੁਸਾਇਟੀ ਸ਼ਹਿਣਾ, ਵਿਖੇ ਟ੍ਰੇਨਿੰਗ ਲੈ ਚੁੱਕੇ 25 ਸਿਖਿਆਰਥੀਆਂ ਦਾ ਇੰਟਰਵਿਊ ਲਿਆ ਗਿਆ, ਜਿਨ੍ਹਾਂ ਵਿੱਚੋਂ 20 ਸਿਖਿਆਰਥੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ।
ਇਸ ਮੌਕੇਸ ਜਾਣਕਾਰੀ ਦਿੱਤੀ ਗਈ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਇਸ ਸੈਂਟਰ ਵਿਖੇ ਟ੍ਰੇਨਿੰਗ ਮਟੀਰੀਅਲ, ਰਹਿਣ-ਸਹਿਣ, ਖਾਣ-ਪੀਣ, ਵਰਦੀ ਆਦਿ ਸਾਰਾ ਕੁੱਝ ਸਰਕਾਰ ਵੱਲੋਂ ਮੁਫ਼ਤ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਟ੍ਰੇਨਿੰਗ ਤੋਂ ਬਾਅਦ ਇਹ ਸਿਖਿਆਰਥੀਆਂ ਨੂੰ ਨੌਕਰੀ ਤੇ ਵੀ ਲਗਵਾਇਆ ਜਾਦਾਂ ਹੈ। ਸਰਕਾਰ ਦਾ ਇਹ ਕਦਮ ਉਨ੍ਹਾਂ ਲੋੜਵੰਦ ਬੱਚਿਆਂ ਲਈ ਉਮੀਦ ਦੀ ਕਿਰਨ ਬਣ ਕੇ ਸਾਹਮਣੇ ਆ ਰਿਹਾ ਹੈ ਜੋ ਕਿ ਨੌਕਰੀ ਕਰ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਹਨ। ਇਸ ਸਮੇਂ ਪੀ.ਐਸ.ਡੀ.ਐਮ, ਬਰਨਾਲਾ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਅਫ਼ਸਰ ਸ਼੍ਰੀ ਗੌਰਵ ਕੁਮਾਰ ਸੰਸਥਾ ਦੇ ਮੁਖੀ ਪਾਰੁਸ ਗਰਗ, ਦਰਸ਼ਨ ਖਾਨ, ਅਸਲਮ ਖਾਨ ਆਦਿ ਹਾਜ਼ਰ ਸਨ।