ਦਲਿਤਾਂ ਤੇ ਪੁਲਸੀਆ ਦਬਾਅ – 60 ਔਰਤਾਂ ਸਣੇ 165 ਜਣਿਆਂ ਖਿਲਾਫ ਪਰਚਾ

Advertisement
Spread information

ਹਰਿੰਦਰ ਨਿੱਕਾ , ਤਪਾ ਮੰਡੀ 30 ਦਸੰਬਰ 2021

       ਇੱਥੋਂ ਦੇ ਤਹਿਸੀਲ ਕੰਪਲੈਕਸ ਨੇੜੇ ਦਲਿਤ ਭਾਈਚਾਰੇ ਨੂੰ ਲੰਬਾ ਅਰਸਾ ਪਹਿਲਾਂ ਅਲਾਟ ਹੋਈ ਜਮੀਨ ਵਾਲੀ ਥਾਂ ਤੇ ਸ੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿੱਚ ਉਸਾਰੇ ਜਾ ਰਹੇ ਗੁਰੂਦੁਆਰਾ ਸਾਹਿਬ ਨੂੰ ਰੋਕਣ ਲਈ ਪੁਲਿਸ ਨੇ ਹੁਣ ਦਲਿਤਾਂ ਤੇ ਦਬਾਅ ਪਾਉਣ ਦੀ ਮੰਸ਼ਾ ਨਾਲ 60 ਔਰਤਾਂ ਸਣੇ 165 ਜਣਿਆਂ ਖਿਲਾਫ ਅਪਰਾਧਿਕ ਮਾਮਲਾ ਦਰਜ਼ ਕੀਤਾ ਹੈ। ਇਹ ਕੇਸ ਟਕਰਾਉ ਦਰਮਿਆਨ ਜਖਮੀ ਹੋਏ ਥਾਣਾ ਤਪਾ ਦੇ ਐਸ.ਐਚ.ਉ. ਗੁਰਲਾਲ ਸਿੰਘ ਦੇ ਬਿਆਨਾਂ ਤੇ ਦਰਜ਼ ਕੀਤਾ ਹੈ। ਪੁਲਿਸ ਨੇ ਜਿੰਨਾਂ ਨਾਮਜ਼ਦ ਦੋਸ਼ੀਆਂ ਖਿਲਾਫ ਕੇਸ ਦਰਜ਼ ਕੀਤਾ ਹੈ,ਉਨ੍ਹਾਂ ਵਿੱਚ ਮਾਸਟਰ ਲਛਮਣ ਸਿੰਘ ਸਹੋਤਾ,ਗੁਰਪ੍ਰੀਤ ਸਿੰਘ ਤਪਾ ,ਸੁਖਵਿੰਦਰ ਸਿੰਘ ,.ਮੱਖਣ ਸਿੰਘ ਅਤੇ ਗੁਰਮੁਖ ਸਿੰਘ ਵਾਸੀਆਨ ਤਪਾ ਸ਼ਾਮਿਲ ਹਨ, ਜਦੋਂਕਿ ਉਕਤ ਤੋਂ ਇਲਾਵਾ ਕਰੀਬ 100 ਤੋਂ ਵੱਧ ਅਣਪਛਾਤੇ ਪੁਰਸ਼ਾਂ ਅਤੇ  50-60 ਨਾਮਾਲੂਮ ਔਰਤਾਂ ਨੂੰ ਵੀ ਕੇਸ ਵਿੱਚ ਸ਼ਾਮਿਲ ਕੀਤਾ ਗਿਆ ਹੈ।     ਉੱਧਰ ਮਾਸਟਰ ਲਛਮਣ ਸਿੰਘ ਸਹੋਤਾ ਅਤੇ ਮੱਖਣ ਸਿੰਘ ਨੇ ਕਿਹਾ ਕਿ ਜਿਸ ਜਗ੍ਹਾ ਤੇ ਗੁਰੂਦੁਆਰਾ ਸਾਹਿਬ ਦੀ ਉਸਾਰੀ ਕੀਤੀ ਜਾ ਰਹੀ ਹੈ, ਇਹ ਜਗ੍ਹਾ ਸਰਕਾਰ ਨੇ ਲੰਬਾ ਅਰਸਾ ਪਹਿਲਾਂ ਮਜ੍ਹਬੀ ਸਿੱਖ ਅਤੇ ਕੁੱਝ ਪਛੜੇ ਵਰਗ ਦੇ ਕਰੀਬ 60 ਤੋਂ ਵੱਧ ਪਰਿਵਾਰਾਂ ਨੂੰ ਰੂੜੀਆਂ/ਪਖਾਣਿਆਂ ਆਦਿ ਲਈ ਅਲਾਟ ਕੀਤੀ ਹੋਈ ਹੈ। ਜਿਸ ਥਾਂ ਹੁਣ ਸਾਰਿਆਂ ਨੇ ਸਹਿਮਤੀ ਨਾਲ ਹੈ, ਸ੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿੱਚ ਗੁਰੂਦੁਆਰਾ ਸਾਹਿਬ ਬਣਾਉਣ ਦੀ ਬੀੜਾ ਚੁੱਕਿਆ ਹੈ। ਬਕਾਇਦਾ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ ਹੈ ਅਤੇ ਇੱਕ ਕਮਰਾ ਵੀ ਮੁਕੰਮਲ ਹੋ ਚੁੱਕਿਆ ਹੈ। ਪਰੰਤੂ ਪ੍ਰਸ਼ਾਸ਼ਨ ਦਲਿਤਾਂ ਦੀ ਜਗ੍ਹਾ ਤੇ ਕਬਜ਼ਾ ਕਰਕੇ,ਉੱਥੇ ਪਾਰਕ/ਪਾਰਕਿੰਗ ਬਣਾਉਣਾ ਚਾਹੁੰਦਾ ਹੈ ।

Advertisement

     ਥਾਣਾ ਤਪਾ ਦੇ ਮੁੱਖ ਅਫਸਰ ਗੁਰਲਾਲ ਸਿੰਘ ਅਨੁਸਾਰ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਪੰਜ ਦਿਨ ਪਹਿਲਾਂ ਦਰਜ਼ ਮੁਕੱਦਮੇ ਦੀ ਤਫਤੀਸ ਸਬੰਧੀ ਪਹੁੰਚਿਆ,  ਜਿੱਥੇ ਮੌਕਾ ਪਰ ਡੀਐਸਪੀ ਤਪਾ , ਐਸਡੀਐਮ ਅਤੇ ਡਿਊਟੀ ਮੈਜਿਸਟ੍ਰੇਟ ਬਾਦਲਦੀਨ ਤਹਿਸੀਲਦਾਰ ਤਪਾ ਦੀ ਹਾਜਰੀ ਵਿੱਚ ਉਤਰਵਾਦੀ ਧਿਰ ਦੇ ਮਾਸਟਰ ਲਛਮਣ ਸਿੰਘ ਸਹੋਤਾ ਵਗੈਰਾ ਨਾਲ ਮੌਕਾ ਪਰ ਪ੍ਰਸਾਸਨ ਨਾਲ ਮੀਟਿੰਗ ਕਰਵਾਉਣ ਬਾਰੇ ਗੱਲਬਾਤ ਕਰ ਰਿਹਾ ਸੀ। ਉਕਤ ਵਿਅਕਤੀ ਕਾਫੀ ਤੈਸ਼ ਵਿੱਚ ਆ ਗਏ , ਜਿੰਨਾ ਨੇ ਬੁਰਾ ਭਲਾ ਬੋਲਣਾ ਸੁਰੂ ਕਰ ਦਿੱਤਾ ਅਤੇ ਇੱਕ ਅਵਾਜ ਹੋਕੇ ਆਪਣੇ  ਸਾਥੀਆ ਨੂੰ ਲਲਕਾਰਾ ਮਾਰਿਆ ਕਿ ਅੱਜ ਪੁਲਿਸ ਪ੍ਰਸਾਸਨ ਅਤੇ ਸਿਵਲ ਪ੍ਰਸਾਸਨ ਨੂੰ ਰੋਜ਼ ਰੋਜ਼ ਤੰਗ ਕਰਨ ਦਾ ਮਜਾ ਚਖਾ ਦਿਉ । ਪਰ ਫਿਰ ਵੀ ਮੌਕਾ ਪਰ ਹਾਜਰ ਡਿਊਟੀ ਮੈਜਿਸਟ੍ਰੇਟ ਵੱਲੋ ਉਕਤਾਨ ਵਿਅਕਤੀਆਂ ਨੂੰ ਸਾਂਤ ਕਰਨ ਲਈ ਚਿਤਾਵਨੀ ਦਿੱਤੀ ਗਈ ਕਿ ਆਪ ਵੱਲੋ ਜੋ ਮਜਬਾ ਇਕੱਠਾ ਕਰਕੇ ਅਮਨ ਕਾਨੂੰਨ ਭੰਗ ਕਰਨ ਦੀ ਕੋਸਿਸ ਕੀਤੀ ਜਾ ਰਹੀ ਹੈ, ਇਹ ਗੈਰਕਾਨੂੰਨੀ ਹੈ। ਆਪ ਅਜਿਹਾ ਨਾ ਕਰੋ ਅਤੇ ਬੈਠ ਕੇ ਸਾਂਤਮਈ ਢੰਗ ਨਾਲ ਗੱਲਬਾਤ ਕਰੋ।

    ਐਸ.ਐਚ.ੳ ਨੇ ਕਿਹਾ ਕਿ ਉਕਤ ਵਿਅਕਤੀਆਂ ਨੇ ਸਮੇਤ ਕਰੀਬ 100 ਤੋਂ ਵੱਧ ਨਾਮਾਲੂਮ ਵਿਅਕਤੀਆਂ ਅਤੇ 50-60 ਨਾਮਾਲੂਮ ਔਰਤਾਂ ਜਿੰਨ੍ਹਾਂ ਪਾਸ ਇੱਟਾਂ ਰੋੜੇ, ਡਾਂਗਾ ਸੋਟੀਆਂ, ਬੇਸਵਾਲ, ਕਿਰਪਾਨਾ, ਬਰਛੇ ਅਤੇ ਗੰਡਾਂਸੇ ਸਨ, ਨੇ ਇਕਦਮ ਲਲਕਾਰਾ ਮਾਰਕੇ ਪੁਲਿਸ ਪਾਰਟੀ ਪਰ ਜਾਨਲੇਵਾ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਕਤ ਸਾਰੇ ਹਜੂਮ ਵੱਲੋ ਜਦੋਂ ਹਮਲਾ ਕੀਤਾ ਗਿਆ ਤਾਂ ਇੱਕ ਪੱਥਰ ਆਕੇ ਥਾਣੇਦਾਰ ਗੁਰਲਾਲ ਸਿੰਘ ਦੇ ਨੱਕ ਪਰ ਲੱਗਾ ਅਤੇ ਉਕਤ ਭੀੜ ਵੱਲੋ ਸਿਪਾਹੀ ਸੰਦੀਪ ਕੁਮਾਰ ਨੂੰ ਫੜ ਲਿਆ ਅਤੇ ਉਸ ਦੀ ਖਿੱਚ ਧੂਹ ਕਰਨ ਲੱਗੇ ਅਤੇ ਮਹਿਲਾ ਸਿਪਾਹੀ ਸੁਪ੍ਰੀਤ ਕੌਰ ਨੂੰ ਵੀ ਬਾਹਾਂ ਤੋਂ ਫੜਕੇ ਖਿੱਚ ਧੂਹ ਕਰਨ ਲੱਗੇ ਅਤੇ ਧੱਕਾ ਮੁੱਕੀ ਕੀਤੀ ਗਈ ।

ਜੇ ਹਵਾਈ ਫਾਇਰ ਨਾ ਕੀਤੇ ਜਾਂਦੇ ਤਾਂ,,,

    ਐਸ.ਐਚ.ਉ ਨੇ ਦੱਸਿਆ ਕਿ ਸਮੇਂ ਦੀ ਘਾਟ ਹੋਣ ਕਰਕੇ ਹਜੂਮ ਨੂੰ ਰੋਕਣ ਲਈ ਮੌਕਾ ਪਰ ਹਾਜਰ ਡੀਐਸਪੀ ਤਪਾ ਵੱਲੋਂ ਆਤਮ ਰੱਖਿਆ ਦੇ ਅਧਿਕਾਰ ਦੀ ਵਰਤੋ ਕਰਦੇ ਹੋਏ ਮਾਮੂਲੀ ਬਲ ਪ੍ਰਯੋਗ ਕੀਤਾ ਅਤੇ ਪੁਲਿਸ ਮੁਲਾਜਮਾਂ ਨੂੰ ਹਜੂਮ ਪਾਸੋਂ ਛੁਡਵਾਉਣ ਲਈ ਆਪਣੇ ਗੰਨਮੈਨ ਦੁਆਰਾ 2/3 ਹਵਾਈ ਫਾਇਰ ਕਰਵਾਏ ਗਏ। ਜੇਕਰ ਮੌਕਾ ਪਰ ਹਵਾਈ ਫਾਇਰ ਨਾ ਕੀਤੇ ਜਾਂਦੇ ਤਾ ਮੌਕਾ ਪਰ ਹਜੂਮ ਵੱਲੋਂ ਮੁਲਾਜਮਾਂ ਅਤੇ ਸਰਕਾਰੀ-ਗੈਰਸਰਕਾਰੀ ਜਾਇਦਾਦ ਦਾ ਕਾਫੀ ਨੁਕਸਾਨ ਕੀਤਾ ਜਾਣਾ ਸੀ। ਮੁਦਈ SHO ਗੁਰਲਾਲ ਸਿੰਘ ਦੇ ਜਿਆਦਾ ਸੱਟ ਲੱਗਣ ਕਰਕੇ ਉਹਨਾਂ ਦੇ ਨੱਕ ਦੀ ਹੱਡੀ ਟੁੱਟਣ ਕਰਕੇ ਨੱਕ ਵਿੱਚੋ ਜਿਆਦਾ ਖੂਨ ਵਹਿਣ ਲੱਗ ਪਿਆ ਤਾਂ ਤੁਰੰਤ ਐਬੂਲੈਂਸ ਦਾ ਇੰਤਜਾਮ ਕਰਕੇ ਸਿਵਲ ਹਸਪਤਾਲ ਤਪਾ ਵਿਖੇ ਦਾਖਿਲ ਕਰਵਾਇਆ ਗਿਆ । ਐਸਐਚਉ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ ਪੁਲਿਸ ਨੇ 165 ਦੇ ਕਰੀਬ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 133 ,ਅਧੀਨ ਜੁਰਮ 333 ,354,353 ,186,148,149 ਹਿੰ.ਦੰ. 25/54/59 ਅਸਲਾ ਐਕਟ ਥਾਣਾ ਤਪਾ ਦਰਜ਼ ਕੀਤਾ ਗਿਆ ਹੈ।

Advertisement
Advertisement
Advertisement
Advertisement
Advertisement
error: Content is protected !!